22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੈਂਪ ਦੌਰਾਨ 155 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ <br/>

Ad Position 21
No active advertisement
ਭਾਰਤ ਵਿਕਾਸ ਪ੍ਰੀਸ਼ਦ ਅਮਰਗੜ੍ਹ ਵਲੋਂ ਲਗਾਏ ਕੈਂਪ ਦੌਰਾਨ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਪ੍ਰਧਾਨ ਡਾ. ਗੁਰਜੰਟ ਸਿੰਘ ਅਤੇ ਹੋਰ | ਤਸਵੀਰ: ਪਵਿੱਤਰ ਸਿੰਘ <br/> 23-12-2025
ਅਮਰਗੜ੍ਹ, 22 ਦਸੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਅਮਰਗੜ੍ਹ ਵਲੋਂ ਸਰਕਾਰੀ ਹਸਪਤਾਲ ਅਮਰਗੜ੍ਹ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਡਾਕਟਰ ਗੁਰਜੰਟ ਸਿੰਘ ਦੀ ਅਗਵਾਈ 'ਚ ਲਗਾਇਆ ਗਿਆ, ਜਿਸ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਦੇ ਆਗੂ ਹੀਰਾ ਸਿੰਘ ਨੇ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਹਰਸ਼ ਸਿੰਗਲਾ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾ. ਨਿਧੀ ਗੁਪਤਾ ਦੀ ਅਗਵਾਈ ਹੇਠ ਮੋਬਾਈਲ ਟੀਮ ਨੇ 155 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਅਤੇ 25 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੇ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਆਪੇ੍ਰਸ਼ਨ ਕਰ ਕੇ ਲੈਨਜ਼ ਪਾਏ ਜਾਣਗੇ | ਕੈਂਪ 'ਚ ਉਚੇਚ ਤੌਰ ਤੇ ਸ਼ਿਰਕਤ ਕਰਦਿਆਂ ਭਾਰਤ ਵਿਕਾਸ ਪਰਿਸ਼ਦ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਇਸ ਲਈ ਭਾਰਤ ਵਿਕਾਸ ਪਰਿਸ਼ਦ ਵਲੋਂ ਸਮੁੱਚੇ ਦੇਸ਼ ਅੰਦਰ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ ਜਾਂਦੇ ਹਨ, ਉਸੇ ਕੜੀ ਤਹਿਤ ਅੱਜ ਸ਼ਾਖਾ ਅਮਰਗੜ੍ਹ ਵਲੋਂ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਹੈ | ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਸਮਾਜ ਸੇਵੀ ਦੀਪਕ ਕੌੜਾ, ਲਾਲੀ ਆਸਟੇ੍ਰਲੀਆ, ਪ੍ਰਮੋਦ ਕੁਮਾਰ ਸਿੰਗਲਾ, ਬਲਦੇਵ ਕਿ੍ਸ਼ਨ ਗੋਇਲ, ਪਰਮਜੀਤ ਸਿੰਘ ਆੜ੍ਹਤੀਆ ਆਦਿ ਸ਼ਖ਼ਸੀਅਤਾਂ ਨੇ ਕੈਂਪ ਵਿਚ ਪੁੱਜ ਕੇ ਸ਼ਾਖਾ ਦੇ ਆਗੂਆਂ ਤੇ ਮੈਂਬਰਾਂ ਦੀ ਸ਼ਲਾਘਾ ਕੀਤੀ | ਇਸ ਕੈਂਪ ਨੂੰ ਸਫਲ ਬਣਾਉਣ ਲਈ ਸੁਕਲ ਚੰਦ ਸ਼ਾਹੀ, ਡਾ. ਹਰਜੀਤ ਕੌਸ਼ਲ, ਡਾ. ਕਿਰਨ ਕੁਮਾਰ ਮੋਨਾ, ਡਾ. ਅਵਤਾਰ ਸਿੰਘ, ਡਾ. ਸੇਵਾ ਰਾਮ ਸ਼ਰਮਾ, ਗੁਰਜੰਟ ਸੁਦਰਸ਼ਨ ਸਿੰਗਲਾ ਸਟਰ ਬਲਬੀਰ ਚੰਦ ਸਿੰਗਲਾ, ਸੁਦਰਸ਼ਨ ਸਿੰਗਲਾ, ਬਲਰਾਜ ਅਰੋੜਾ, ਚਮਨ ਲਾਲ, ਡਾ. ਮਹਿੰਦਰ ਸਿੰਘ, ਸੁਰਿੰਦਰ ਗੋਇਲ, ਡਾ. ਅੱਛਰ ਸ਼ਰਮਾ, ਡਾ. ਮਿੰਕਲ ਗੁਪਤਾ ਅਤੇ ਡਾ. ਕੇ.ਜੀ ਸਿੰਗਲਾ ਦਾ ਵਿਸ਼ੇਸ਼ ਯੋਗਦਾਨ ਰਿਹਾ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਪੰਪ ਆਪ੍ਰੇਟਰ 8 ਨੂੰ ਮੁੱਖ ਮੰਤਰੀ ਨਿਵਾਸ ਬਾਹਰ ਕਰਨਗੇ ਪ੍ਰਦਰਸ਼ਨ
Ad Position 24