ਸੁਨਾਮ ਊਧਮ ਸਿੰਘ ਵਾਲਾ, 23 ਦਸੰਬਰ (ਧਾਲੀਵਾਲ, ਭੁੱਲਰ)-ਬੀਤੀ ਸ਼ਾਮ ਸੁਨਾਮ ਸ਼ਹਿਰ ਦੀ ਸਾਂਈ ਕਲੋਨੀ 'ਚ ਇੱਕ ਬਜ਼ੁਰਗ ਅÏਰਤ ਦੇ ਅੱਗ ਨਾਲ ਝੁਲਸਣ ਕਾਰਨ ਮੌਤ ਹੋਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਪੈ ਰਹੀ ਕੜਾਕੇ ਦੀ ਠੰਢ ਕਾਰਨ ਘਰ ਵਿਚ ਬੱਠਲ 'ਚ ਲੱਕੜਾਂ ਪਾਕੇ ਅੱਗ ਬਾਲੀ ਹੋਈ ਸੀ | ਨੇੜੇ ਹੀ ਬਜ਼ੁਰਗ ਮਾਤਾ ਕੁਸ਼ੱਲਿਆ ਦੇਵੀ ਮੰਜੇ 'ਤੇ ਰਜਾਈ ਵਿਚ ਪਈ ਅੱਗ ਸੇਕ ਰਹੀ ਸੀ | ਇਸੇ ਦੌਰਾਨ ਮਾਤਾ ਦੀ ਚੁੰਨੀ ਅੱਗ ਵਿਚ ਡਿਗ ਪਈ | ਜਿਸ ਤੋਂ ਅੱਗ ਭੱਖਕੇ ਉਨ੍ਹਾਂ ਦੇ ਕੱਪੜਿਆਂ ਨੂੰ ਅੱਗ ਲੱਗ ਗਈ | ਜਿਸ ਕਾਰਨ ਮਾਤਾ ਗੰਭੀਰ ਜ਼ਖਮੀ ਹੋ ਗਏ | ਇਲਾਜ ਲਈ ਮਾਤਾ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ | ਜਿੱਥੇ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਪਰ ਜ਼ਿਆਦਾ ਝੁਲਸ ਜਾਣ ਕਾਰਨ ਕੁਸ਼ੱਲਿਆ ਦੇਵੀ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਹੀ ਰਸਤੇ ਵਿਚ ਦਮ ਤੋੜ ਗਈ | ਇਸ ਮੌਕੇ ਦਲੇਰ ਸਿੰਘ ਧਾਲੀਵਾਲ, ਅਮਰੀਕ ਸਿੰਘ ਸਰਪੰਚ ਆਦਿ ਨੇ ਪੰਜਾਬ ਸਰਕਾਰ ਤੋਂ ਉਕਤ ਗ਼ਰੀਬ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਵੀ ਕੀਤੀ |