ਮਲੇਰਕੋਟਲਾ, 23 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਇਸਤਰੀ ਭਲਾਈ ਮੰਚ ਪੰਜਾਬ ਦੀ ਅਗਵਾਈ ਹੇਠ ਅੱਜ ਮਲੇਰਕੋਟਲਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਲਾਕੇ ਦੀਆਂ ਅÏਰਤਾਂ ਵਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਪਿਛਲੇ ਦਿਨੀਂ ਇਕ ਲੜਕੀ ਦਾ ਨਕਾਬ ਖਿੱਚਣ ਜਿਹੀ ਭੱਦੀ ਹਰਕਤ ਕਰਨ ਖ਼ਿਲਾਫ਼ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਇਕ ਰੋਸ ਧਰਨਾ ਦਿੱਤਾ ਗਿਆ | ਧਰਨੇ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ, ਸਮਾਜਿਕ ਕਾਰਕੁਨਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਇਸਤਰੀ ਭਲਾਈ ਮੰਚ, ਪੰਜਾਬ ਵਲੋਂ ਪਹਿਲਾਂ ਤਿਆਰ ਕੀਤੇ ਗਏ ਤਿੰਨੋ ਮੰਗ ਪੱਤਰ ਵੱਖ-ਵੱਖ ਅਧਿਕਾਰੀਆਂ ਨੂੰ ਸੌਂਪੇ ਗਏ | ਰਾਸ਼ਟਰਪਤੀ ਦੇ ਨਾਂਅ ਤਿਆਰ ਕੀਤਾ ਗਿਆ ਮੰਗ ਪੱਤਰ ਕਾਰਵਾਈ ਲਈ ਮੈਡਮ ਮਨਦੀਪ ਕੌਰ ਨੂੰ ਸੌਂਪਿਆ ਗਿਆ, ਜਿਸ ਵਿਚ ਕੇਂਦਰੀ ਪੱਧਰ 'ਤੇ ਦਖ਼ਲ ਦੇ ਕੇ ਪੀੜਤਾਂ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਗਈ ਅਤੇ ਇਕ ਮੰਗ ਪੱਤਰ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਨਾਂਅ ਨਦੀਮ ਅਨਵਾਰ ਖਾਂ ਨੂੰ ਦਿੱਤਾ ਗਿਆ | ਰੋਸ ਧਰਨੇ ਦੌਰਾਨ ਐਫ਼.ਆਈ.ਆਰ. ਦਰਜ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਐਸ.ਐਸ.ਪੀ. ਮਲੇਰਕੋਟਲਾ ਦੇ ਨਾਂਅ ਦਾ ਮੰਗ ਪੱਤਰ ਡੀ.ਐਸ.ਪੀ.(ਡੀ) ਸਤੀਸ਼ ਕੁਮਾਰ ਨੂੰ ਸੌਂਪਿਆ ਗਿਆ | ਧਰਨੇ ਦੌਰਾਨ ਸੰਵਿਧਾਨ ਬਚਾਓ ਸੰਘਰਸ਼ ਮੋਰਚਾ ਤੋਂ ਹਲਕਾ ਕੋਆਰਡੀਨੇਟਰ ਐਡਵੋਕੇਟ ਜ਼ਰਕਾ ਜਾਫ਼ਰੀ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਕਮਲਦੀਪ ਕੌਰ, ਇਸਤਰੀ ਜਾਗਿ੍ਤੀ ਮੰਚ ਤੋਂ ਅਮਨਜੋਤ ਦਿਓਲ, ਜਮਾਅਤੇ ਇਸਲਾਮੀ (ਇਸਤਰੀ ਵਿੰਗ) ਤੋਂ ਮੈਮੁਨਾ ਰਾਉਫ, ਜੀ.ਆਈ.ਓ ਤੋਂ ਆਸਿਆ ਹਲੀਮ, ਸੀ.ਆਈ.ਓ ਤੋਂ ਜ਼ੋਇਆ ਨਾਜ਼, ਮਨਜੀਤ ਕੌਰ ਖ਼ਾਲਸਾ ਲਸੋਈ, ਮੈਡਮ ਸੁਖਦੀਪ ਕੌਰ ਅਤੇ ਅਨਮ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਅÏਰਤਾਂ ਖ਼ਿਲਾਫ਼ ਹੋ ਰਹੇ ਅਨਿਆਇਆਂ 'ਤੇ ਗੰਭੀਰ ਚਿੰਤਾ ਜਤਾਈ | ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋਫੈਸਰ ਡਾਕਟਰ ਰੂਬੀਨਾ ਸ਼ਬਨਮ ਨੇ ਬਾਖੂਬੀ ਅੰਜਾਮ ਦਿੱਤੀ | ਉੱਥੇ ਹੀ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਜਿਵੇਂ ਕਿ ਜਮੀਅਤ ਏ ਉਲਮਾ ਹਿੰਦ, ਜਮਾਅਤੇ ਇਸਲਾਮੀ ਹਿੰਦ, ਜੁਆਇੰਟ ਐਕਸ਼ਨ ਕਮੇਟੀ, ਅਲ ਕੁਰਆਨ ਸੁਸਾਇਟੀ, ਤਕਵਾ ਵੈੱਲਫੇਅਰ ਸੁਸਾਇਟੀ, ਨੈਸ਼ਨਲ ਵੈੱਲਫੇਅਰ ਮੂਵਮੈਂਟ, ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ, ਆਲ ਇੰਡੀਆ ਸ਼ੀਆ ਪਰਸਨਲ ਲਾਅ ਬੋਰਡ ਅਤੇ ਡਾਕਟਰ ਅਬੁਲ ਕਲਾਮ ਆਜ਼ਾਦ ਫਾਉਂਡੇਸ਼ਨ ਵਲੋਂ ਪਿੱਛੇ ਰਹਿ ਕੇ ਪੂਰਨ ਸਹਿਯੋਗ ਦਿੱਤਾ ਗਿਆ | ਬੁਲਾਰਿਆਂ ਨੇ ਸਪਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਵਲੋਂ ਜਲਦੀ ਇਨਸਾਫ਼ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵਿਸਤਾਰ ਦਿੱਤਾ ਜਾਵੇਗਾ | ਇਸ ਮੌਕੇ ਨਿਤੀਸ਼ ਕੁਮਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੈਡਮ ਜ਼ਾਹਿਦਾ ਸੁਲੇਮਾਨ, ਮੈਡਮ ਫਰਯਾਲ ਰਹਿਮਾਨ ਪਤਨੀ ਵਿਧਾਇਕ ਮਲੇਰਕੋਟਲਾ, ਸਾਬਕਾ ਕੌਂਸਲਰ ਸ਼ਮਾ ਫਾਰੂਕੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਅÏਰਤਾਂ ਨੇ ਸ਼ਿਰਕਤ ਕੀਤੀ |