31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਗਰਵਾਲ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ-ਬਦਰੀ ਜਿੰਦਲ <br/>

Ad Position 21
No active advertisement
ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਅਤੇ ਹੋਰ ਨੁਮਾਇੰਦੇ ਬੈਠਕ ਦੌਰਾਨ | ਤਸਵੀਰ: ਮੁਕੇਸ਼ ਕੁਮਾਰ <br/> 26-12-2025
ਸੰਗਰੂਰ, 25 ਦਸੰਬਰ (ਧੀਰਜ ਪਸੋਰੀਆ)-ਅਗਰਵਾਲ ਸਭਾ ਸੰਗਰੂਰ ਦੀ ਮੀਟਿੰਗ ਅਗਰਵਾਲ ਧਰਮਸ਼ਾਲਾ ਵਿਖੇ ਪ੍ਰਧਾਨ ਬਦਰੀ ਜਿੰਦਲ ਦੀ ਅਗਵਾਈ ਵਿਚ ਹੋਈ, ਜਿਸ ਵਿਚ ਅਗਰਵਾਲ ਸਮਾਜ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ | ਇਹ ਸਨਮਾਨ ਸਮਾਰੋਹ ਅਤੇ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਅਗਰਵਾਲ ਕਮਿਊਨਿਟੀ ਭਵਨ ਪਟਿਆਲਾ ਰੋਡ, ਖੁਰਾਣਾ ਵਿਖੇ 25 ਜਨਵਰੀ 2026 ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਬਾਰੇ ਵਿਸਥਾਰ ਵਿਚ ਦੱਸਦਿਆਂ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਨੇ ਦੱਸਿਆ ਕਿ ਭਾਈਚਾਰੇ ਦੇ ਬੱਚਿਆਂ ਨੂੰ ਪੜ੍ਹਾਈ ਅਤੇ ਹੋਰ ਦੂਸਰੇ ਖੇਤਰਾਂ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਹ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਅਗਰਵਾਲ ਭਾਈਚਾਰੇ ਨੂੰ ਇਸ ਸਨਮਾਨ ਸਮਾਰੋਹ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਸਮਾਰੋਹ ਦੇ ਮੁੱਖ ਮਹਿਮਾਨ ਆਰਐਸਐਸ ਦੇ ਸ੍ਰੀ ਪ੍ਰੇਮ ਜੀ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਸਾਬਕਾ ਮੁੱਖ ਪਾਰਲੀਮੈਂਟ ਸਕੱਤਰ ਬਾਬ ਪ੍ਰਕਾਸ਼ ਚੰਦ ਗਰਗ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਐਡਵੋਕੇਟ ਦਿਨੇਸ਼ ਬਾਂਸਲ ਹੋਣਗੇ | ਇਸ ਮੌਕੇ ਇਤਿਹਾਸਕਾਰ ਰਾਜੀਵ ਜਿੰਦਲ ਸਰਪ੍ਰਸਤ, ਸ਼ੀਸ਼ਨ ਗਰਗ ਜਨਰਲ ਸੈਕਟਰੀ, ਕਮਲ ਮਿੱਤਲ ਸੀਨੀਅਰ ਵਾਈਸ ਪ੍ਰਧਾਨ ਅਭਿਮਨੂ ਜਿੰਦਲ ਖਜਾਨਚੀ, ਜਗਨ ਨਾਥ ਗੋਇਲ, ਆਸ਼ੀ ਗੋਇਲ ਐਡਵੋਕੇਟ, ਸੇਵਕ ਜਿੰਦਲ, ਰਜਿੰਦਰ ਬਾਂਸਲ, ਹਰੀ ਓਮ ਜਿੰਦਲ, ਸੁਭਮ ਬਾਂਸਲ ਐਡਵੋਕੇਟ, ਵਿਜੇ ਕੁਮਾਰ ਸਿੰਗਲਾ, ਕਿ੍ਸ਼ਨ ਗਰਗ ਸਾਬਕਾ ਐਮਸੀ, ਪ੍ਰਵੀਨ ਕੁਮਾਰ ਜੇਪੀ ਗੋਇਲ, ਮਾਸਟਰ ਰਜਿੰਦਰ ਕੁਮਾਰ, ਮਨਦੀਪ ਮਿੱਤਲ, ਆਸ਼ੂ ਬਾਗੜੀਆ, ਸੁਭਾਸ ਮਿੱਤਲ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਨੇ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਹਾਦਸਿਆਂ ਨੂੰ ਰੋਕਣ ਲਈ ਕੀਤੇ ਆਰਜ਼ੀ ਪ੍ਰਬੰਧ <br/> ਅਗਲੀ ਖ਼ਬਰ ਨਾਮਜ਼ਦ ਵਿਅਕਤੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਲੋਕਾਂ ਨੇ ਥਾਣਾ ਸੰਦੌੜ ਅੱਗੇ ਧਰਨਾ ਲਗਾ ਕੇ ਕੀਤਾ ਚੱਕਾ ਜਾਮ <br/>
Ad Position 24