ਪ੍ਰਸ਼ਾਸਨ ਨੇ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਹਾਦਸਿਆਂ ਨੂੰ ਰੋਕਣ ਲਈ ਕੀਤੇ ਆਰਜ਼ੀ ਪ੍ਰਬੰਧ <br/>
ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਪ੍ਰਸ਼ਾਸਨ ਵਲੋਂ ਕੀਤੇ ਗਏ ਆਰਜ਼ੀ ਪ੍ਰਬੰਧਾਂ ਦਾ ਦਿ੍ਸ਼ | (ਸੱਜੇ) ਸੜਕ 'ਤੇ ਬਣੇ ਡਿਵਾਈਡਰ ਨੂੰ ਤੋੜ ਕੇ ਸੜਕ ਨੂੰ ਚੌੜਾ ਕਰਦੇ ਹੋਏ ਕਾਮੇ | ਤਸਵੀਰਾਂ : ਲਖਵਿੰਦਰ ਪਾਲ ਗਰਗ
<br/>
26-12-2025
ਇਸ ਸੜਕ ਨੂੰ ਗੋਲ ਬਣਾਉਣ ਦੀ ਜਗ੍ਹਾ ਇਸ ਨੂੰ ਪੁਲ ਹੇਠੋਂ ਸਿੱਧਾ ਲੰਘਣ ਦਿੱਤਾ ਜਾਵੇ-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਅਤੇ ਗੁਰਪ੍ਰੀਤ ਸਿੰਘ ਕੰਧੋਲਾ
ਭਵਾਨੀਗੜ੍ਹ, ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਕੰਧੋਲਾ ਤੇ ਹੋਰ ਇਲਾਕਾ ਵਾਸੀਆਂ ਨੇ ਨੈਸ਼ਨਲ ਹਾਈਵੇ ਅਥਾਰਿਟੀ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਨੈਸ਼ਨਲ ਹਾਈਵੇ 7 'ਤੇ ਹਾਦਸਿਆਂ ਨੂੰ ਰੋਕਣ ਦੇ ਲਈ ਇਸ ਸੜਕ ਨੂੰ ਗੋਲ ਬਣਾਉਣ ਦੀ ਜਗ੍ਹਾ ਇਸ ਨੂੰ ਪੁਲ ਹੇਠੋਂ ਸਿੱਧਾ ਲੰਘਣ ਦਿੱਤਾ ਜਾਵੇ, 500 ਮੀਟਰ ਦੀ ਦੂਰੀ ਤੇ ਰਾਹਗੀਰਾਂ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਲਈ ਸੜਕ ਦੇ ਦੋਨਾਂ ਪਾਸੇ ਹੋਰ ਸੂਚਨਾ ਬੋਰਡ ਲਗਾਏ ਜਾਣ ਇਸ ਤੋਂ ਇਲਾਵਾ ਇੱਥੇ ਜੋ ਵੀ ਘਾਟਾਂ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਪੁਖਤਾਂ ਪ੍ਰਬੰਧ ਕੀਤੇ ਜਾਣ ਤਾਂ ਜੋ ਲੰਘਣ ਵਾਲੇ ਰਾਹਗੀਰਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ |