05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬੀਬੀ ਵਿਰਕ ਨੇ 11 ਨੌਜਵਾਨਾਂ ਨੂੰ ਦਸਤਾਰਾਂ ਸਜਾ ਕੇ ਗੁਰੂ ਦੇ ਲੜ ਲਗਾਇਆ <br/>

Ad Position 21
No active advertisement
ਵਿਰਕ ਨਿਵਾਸ ਪਟਿਆਲਾ ਰੋਡ ਵਿਖੇ ਲਗਾਏ ਲੰਗਰ ਮੌਕੇ ਬੀਬੀ ਪਰਮਜੀਤ ਕੌਰ ਵਿਰਕ ਸਮੇਤ ਹੋਰ ਸ਼ਖ਼ਸੀਅਤਾਂ | ਤਸਵੀਰ: ਮੁਕੇਸ਼ ਕੁਮਾਰ <br/> 28-12-2025
ਸੰਗਰੂਰ, 27 ਦਸੰਬਰ (ਅਮਨਦੀਪ ਸਿੰਘ ਬਿੱਟਾ) - ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਦੀ ਰਹਿਮੁਨਾਈ ਹੇਠ ਉਨ੍ਹਾਂ ਦੇ ਬੇਟੇ ਸੁਖਜਿੰਦਰ ਸਿੰਘ ਦੇ ਜਨਮ ਦਿਨ 'ਤੇ ਜਿੱਥੇ 11 ਨੌਜਵਾਨਾਂ ਦੇ ਦਸਤਾਰਾਂ ਬੰਨ੍ਹੀਆਂ ਗਈਆਂ, ਉੱਥੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ | ਬੀਬੀ ਵਿਰਕ ਨੇ ਕਿਹਾ ਕਿ ਅੱਜ ਦੇਸ਼ ਵਿਦੇਸ਼ ਵਿੱਚ ਬੈਠਾ ਸਮੁੱਚਾ ਸਿੱਖ ਜਗਤ ਸ਼ਹੀਦੀ ਦਿਹਾੜੇ ਮੌਕੇ ਪੰਥ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰ ਰਿਹਾ ਹੈ ਅਤੇ ਉਨ੍ਹਾਂ ਆਪਣੇ ਸਪੁੱਤਰ ਦੇ ਜਨਮ ਦਿਨ ਮੌਕੇ 11 ਨੌਜਵਾਨਾਂ ਨੂੰ ਦਸਤਾਰਾਂ ਸਜਾ ਕੇ ਗੁਰੂ ਦੇ ਲੜ ਲਗਾਉਣ ਲਈ ਇੱਕ ਵਿਸ਼ੇਸ਼ ਯਤਨ ਕੀਤਾ ਹੈ | ਇਸ ਮੌਕੇ ਬੀਬੀ ਨਛੱਤਰ ਕੌਰ, ਸੁਖਵਿੰਦਰ ਸਿੰਘ, ਗੁਰਨੀਤ ਕੌਰ, ਅਵਤਾਰ ਸਿੰਘ ਖੇੜੀ, ਰਘਵਿੰਦਰਪਾਲ ਸਿੰਘ ਵਿਰਕ, ਤਨੀਸ਼ ਸਿੰਘ, ਹਰਜਿੰਦਰ ਕੁਮਾਰ ਹੈਪੀ, ਬਲਕਾਰ ਸਿੰਘ, ਨਰੇਸ਼ ਕੁਮਾਰ, ਹਰਦੀਪ ਸਿੰਘ, ਇਸਵਿੰਦਰ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਟਰਾਂਸਫ਼ਾਰਮਰ ਤੇ ਕੇਬਲਾਂ ਦੀ ਚੋਰੀ ਤੋਂ ਕਿਸਾਨ ਪ੍ਰੇਸ਼ਾਨ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵਲੋਂ ਪ੍ਰਭਾਤ ਫੇਰੀਆਂ ਸ਼ੁਰੂ <br/>
Ad Position 24
No active advertisement