05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਟਰਾਂਸਫ਼ਾਰਮਰ ਤੇ ਕੇਬਲਾਂ ਦੀ ਚੋਰੀ ਤੋਂ ਕਿਸਾਨ ਪ੍ਰੇਸ਼ਾਨ <br/>

Ad Position 21
No active advertisement
ਬੇਸਹਾਰਾ ਪਸ਼ੂ ਤੇ ਭੰਨ-ਤੋੜ ਕੀਤੇ ਟਰਾਂਸਫ਼ਾਰਮਰ ਦੀ ਤਸਵੀਰ | ਤਸਵੀਰ: ਮਨਜਿੰਦਰ ਸਿੰਘ ਸਰੌਦ <br/> 28-12-2025
ਮਲੇਰਕੋਟਲਾ, 27 ਦਸੰਬਰ (ਮਨਜਿੰਦਰ ਸਿੰਘ ਸਰੌਦ)-ਸੂਬੇ ਦੇ ਅੰਦਰ ਮੌਜੂਦਾ ਸਮੇਂ ਟਰਾਂਸਫ਼ਾਰਮਰ ਤੇ ਕੇਬਲ ਚੋਰਾਂ ਦੇ ਗਰੋਹ ਸਰਗਰਮ ਹਨ ਤੇ ਪੁਲਿਸ ਦੇ ਹੱਥ ਇਸ ਬੇਹੱਦ ਅਹਿਮ ਮਸਲੇ ਨੂੰ ਲੈ ਕੇ ਖੜ੍ਹੇ ਹੋ ਚੁੱਕੇ ਹਨ | ਕਿਸਾਨਾਂ ਦੇ ਖੇਤਾਂ 'ਚ ਅਵਾਰਾ ਪਸ਼ੂਆਂ ਤੇ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਸਰਕਾਰਾਂ ਹਰ ਪੰਜ ਸਾਲ ਮਗਰੋਂ ਬਦਲ ਜਾਂਦੀਆਂ ਹਨ ਪਰ ਕਿਸਾਨਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੁੰਦੀਆਂ | 2 ਲੱਖ ਤੋਂ ਜ਼ਿਆਦਾ ਬੇਸਹਾਰਾ ਪਸ਼ੂ ਇਸ ਸਮੇਂ ਪੰਜਾਬ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਫਿਰ ਰਹੇ ਹਨ ਤੇ ਕਿੰਨ੍ਹੇ ਹੀ ਘਰਾਂ ਦੇ ਇਕਲੌਤੇ ਚਿਰਾਗ਼ ਇਨ੍ਹਾਂਪਸ਼ੂਆਂ ਕਾਰਨ ਬੁਝ ਚੁੱਕੇ ਹਨ ਤੇ ਕਰੋੜਾਂ ਰੁਪਏ ਦੀ ਫ਼ਸਲ ਹਰ ਵਰ੍ਹੇ ਇਨ੍ਹਾਂ ਪਸ਼ੂਆਂ ਦੀ ਭੇਟ ਚੜ੍ਹ ਜਾਂਦੀ ਹੈ | ਅੱਜ ਕਣਕ ਦੀ ਫ਼ਸਲ ਆਪਣੇ ਜੋਬਨ ਵੱਲ ਵਧ ਰਹੀ ਹੈ ਤੇ ਉਸ ਨੂੰ ਬੇਸਹਾਰਾ ਪਸ਼ੂਆਂ ਦੇ ਉਜਾੜੇ ਤੋਂ ਬਚਾਉਣ ਲਈ ਕਿਸਾਨਾਂ ਵਲੋਂ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਖੇਤਾਂ ਦੀਆਂ ਪਹੀਆਂ ਅਤੇ ਸੜਕ ਕਿਨਾਰਿਆਂ ਨੂੰ ਆਪਣਾ ਰੈਣ ਬਸੇਰਾ ਬਣਾਇਆ ਜਾ ਰਿਹਾ ਹੈ | ਫਸਲਾਂ ਨੂੰ ਪਸ਼ੂਆਂ ਤੋਂ ਬਚਾਉਣ ਲਈ ਕਹਿਰ ਦੀ ਸਰਦੀ 'ਚ ਕਿਸਾਨਾਂ ਨੂੰ ਰਾਤਾਂ ਮੋਟਰਾਂ 'ਤੇ ਕੱਟਣੀਆਂ ਪੈ ਰਹੀਆਂ ਹਨ | ਬੇਸਹਾਰਾ ਪਸ਼ੂਆਂ ਤੋਂ ਬਾਅਦ ਕਿਸਾਨਾਂ ਨੂੰ ਟਰਾਂਸਫ਼ਾਰਮਰ ਤੇ ਮੋਟਰਾਂ ਦੀਆਂ ਕੇਬਲਾਂ ਦੀਆਂ ਹੋ ਰਹੀਆਂ ਚੋਰੀਆਂ ਨੇ ਪੇ੍ਰਸ਼ਾਨ ਕਰ ਦਿੱਤਾ ਹੈ | ਉਸ ਤੋਂ ਬਾਅਦ ਕਿਸਾਨਾਂ ਦੀ ਪੁਲਿਸ ਥਾਣਿਆਂ ਅਤੇ ਬਿਜਲੀ ਦਫ਼ਤਰਾਂ ਦੇ ਅੰਦਰ ਰੱਜ ਕੇ ਖ਼ੱਜਲ-ਖ਼ੁਆਰੀ ਹੁੰਦੀ ਹੈੈ, ਉਸ ਤੋਂ ਬਾਅਦ ਕਿਸਾਨ ਦੀ ਦਰਜ ਕਰਾਈ ਰਿਪੋਰਟ ਦਾ ਕੀ ਬਣਿਆ | ਕਿਸੇ ਨੂੰ ਕੁਝ ਪਤਾ ਨਹੀਂ | ਸਮੇਂ-ਸਮੇਂ 'ਤੇ ਇਨ੍ਹਾਂ ਵੱਡੇ ਮੁੱਦਿਆਂ 'ਤੇ ਭਾਵੇਂ ਆਮ ਜਨਤਾ ਵਲੋਂ ਮੀਡੀਏ ਰਾਹੀਂ ਆਵਾਜ਼ ਵੀ ਉਠਾਈ ਗਈ ਪਰ ਸਰਕਾਰਾਂ ਜਾਣਬੁੱਝ ਕੇ ਘੇਸਲ ਵੱਟ ਕੇ ਆਪਣਾ ਸਮਾਂ ਲੰਘਾਉਣ ਵਿਚ ਹੀ ਭਲਾਈ ਸਮਝ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. (ਐਮ) ਸੰਗਰੂਰ ਦਾ ਤਹਿਸੀਲ ਕਮੇਟੀ ਦਾ ਹੋਇਆ ਡੈਲੀਗੇਟ ਇਜਲਾਸ <br/> ਅਗਲੀ ਖ਼ਬਰ ਬੀਬੀ ਵਿਰਕ ਨੇ 11 ਨੌਜਵਾਨਾਂ ਨੂੰ ਦਸਤਾਰਾਂ ਸਜਾ ਕੇ ਗੁਰੂ ਦੇ ਲੜ ਲਗਾਇਆ <br/>
Ad Position 24
No active advertisement