ਸੰਗਰੂਰ, 27 ਦਸੰਬਰ (ਅਮਨਦੀਪ ਸਿੰਘ ਬਿੱਟਾ) - ਅੱਜ ਚਮਕ ਭਵਨ ਸੰਗਰੂਰ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਮਨਰੇਗਾ ਤਹਿਸੀਲ ਕਮੇਟੀ ਸੰਗਰੂਰ ਦੇ ਡੈਲੀਗੇਟ ਇਜਲਾਸ ਕਾਮਰੇਡ ਜੋਗਿੰਦਰ ਸਿੰਘ ਬੱਧਣ ਦੀ ਪ੍ਰਧਾਨਗੀ ਹੇਠ ਹੋਇਆ | ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋ ਅਤੇ ਕਾਮਰੇਡ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕੱਤਰ ਸੀ.ਪੀ.ਆਈ. (ਐਮ) ਸੰਗਰੂਰ ਨੇ ਦੱਸਿਆ ਕਿ ਦੇਸ਼ ਦੇ ਅੰਦਰ ਵਾਪਰ ਰਹੀਆਂ ਤੇਜ਼ੀ ਨਾਲ ਘਟਨਾਵਾਂ ਬਾਰੇ ਚਿੰਤਾ ਜ਼ਾਹਿਰ ਕੀਤੀ ਅਤੇ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਂ ਬਦਲ ਕੇ ਵਿਕਸਿਤ ਭਾਰਤ ਜੀ ਰਾਮ ਜੀ ਦਾ ਕਾਨੂੰਨ ਪਾਸ ਕਰ ਦਿੱਤਾ ਜਿਸ ਨਾਲ ਮਨਰੇਗਾ ਵਰਕਰਾਂ ਨੂੰ ਹਾੜੀ ਸਾਉਣੀ ਦੋ ਮਹੀਨੇ 60 ਦਿਨ ਬਿਲਕੁਲ ਵੀ ਕੰਮ ਨਹੀਂ ਮਿਲੇਗਾ | ਬਲਕਿ ਪਹਿਲਾਂ 90% ਕੇਂਦਰ ਅਤੇ 10% ਪ੍ਰਤੀਸ਼ਤ ਰਾਜ ਸਰਕਾਰਾਂ ਬਜਟ ਦਾ ਹਿੱਸਾ ਦਿੰਦੀਆਂ ਸਨ, ਪਰ ਹੁਣ 60% ਕੇਂਦਰ ਅਤੇ 40% ਰਾਜ ਸਰਕਾਰਾਂ ਬਜਟ ਦਾ ਹਿੱਸਾ ਦੇਣਗੀਆਂ | ਜਿਸ ਨਾਲ ਪੰਜਾਬ ਸਰਕਾਰ ਵਰਕਰਾਂ ਨੂੰ ਕੰਮ ਨਹੀਂ ਦੇ ਸਕੇਗੀ | ਕਿਉਂਕਿ ਉਨ੍ਹਾਂ ਪਹਿਲਾਂ ਮਨਰੇਗਾ ਦੇ ਐਕਟ ਅਨੁਸਾਰ 10% ਹਿੱਸਾ ਵੀ ਨਹੀਂ ਦਿੱਤਾ ਗਿਆ, ਇਨ੍ਹਾਂ ਤੋਂ ਇਲਾਵਾ 29 ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡ ਬਣਾ ਦਿੱਤੇ ਗਏ, ਅਤੇ ਬਿਜਲੀ ਐਕਟ 2025 ਵੀ ਪਾਸ ਕਰ ਦਿੱਤਾ ਗਿਆ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਤੇ ਬਹੁਤ ਮਾਰੂ ਪ੍ਰਭਾਵ ਪਿਆ ਹੈ | ਮਨਰੇਗਾ ਦਾ ਜੋ ਨਵਾਂ ਕਾਨੂੰਨ ਬਣਿਆ ਹੈ ਉਸ ਨਾਲ ਮਜ਼ਦੂਰਾਂ ਨੂੰ ਦਿੱਤੀ ਜਾ ਰਹੀ ਮਜ਼ਦੂਰਾਂ ਦੀ ਰੋਜ਼ਗਾਰ ਗਰੰਟੀ ਬਿਲਕੁਲ ਖ਼ਤਮ ਹੋ ਜਾਵੇਗੀ | ਕਾਮਰੇਡ ਜੋਗਾ ਸਿੰਘ ਉੱਪਲੀ, ਇੰਦਰਜੀਤ ਤੇ ਛੰਨਾ, ਭਜਨ ਸਿੰਘ ਮੰਗਵਾਲ, ਸਿਕੰਦਰ ਸਿੰਘ ਉੱਪਲੀ, ਗੁਰਮੇਲ ਸਿੰਘ ਉੱਪਲੀ, ਸੰਬੋਧਨ ਕਰਨ ਤੋਂ ਬਾਅਦ ਕਮੇਟੀ ਤਹਿਸੀਲ ਸੰਗਰੂਰ ਦੀ ਚੋਣ ਕੀਤੀ ਗਈ | ਜਿਸ ਵਿਚ ਅਹੁਦੇਦਾਰ ਇਸ ਪ੍ਰਕਾਰ ਚੁਣੇ ਸ਼ੇਰ ਸਿੰਘ ਬਲਵਾੜ ਪ੍ਰਧਾਨ, ਸੁਖਪ੍ਰੀਤ ਕੌਰ ਲਿੱਦੜਾਂ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਛੰਨਾਂ, ਮੀਤ ਪ੍ਰਧਾਨ, ਜੀਵਨ ਸਿੰਘ ਦੁੱਗਾ, ਸਹਾਇਕ ਸਕੱਤਰ ਸੁਖਬੀਰ ਕੌਰ, ਸਿਕੰਦਰ ਸਿੰਘ, ਗੁਰਮੇਲ ਸਿੰਘ ਉੱਪਲੀ, ਕਿਰਨ ਕੌਰ, ਪਰਮਜੀਤ ਕੌਰ ਲਿੱਦੜਾਂ ਸਾਰੇ ਮੈਂਬਰ ਚੁਣੇ ਗਏ |