13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਦਿਹਾੜਿਆਂ 'ਚ ਸੈਲੂਨ ਦਾ ਉਦਘਾਟਨ ਕਰਨ 'ਤੇ ਰੱਖੜਾ ਖ਼ਿਲਾਫ਼ ਕਾਰਵਾਈ ਲਈ ਜਥੇਦਾਰ ਦੇ ਨਾਂਅ ਸੌਂਪਿਆ ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਤਲਵੰਡੀ ਸਾਬੋ, 28 ਦਸੰਬਰ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਬੀਤੇ ਦਿਨ ਇੱਕ ਸੈਲੂਨ (ਵਾਲ ਕੱਟਣ ਵਾਲੀ ਦੁਕਾਨ) ਦੇ ਉਦਘਾਟਨੀ ਸਮਾਗਮ 'ਚ ਸ਼ਮੂਲੀਅਤ ਸਮੇਂ ਦੀ ਵੀਡੀਓ ਵਾਇਰਲ ਹੋਣ ਉਪਰੰਤ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਸੱਚਖੰਡ ਵਾਸੀ ਜੰਗੀਰ ਸਿੰਘ ਪੂਹਲਾ ਦੇ ਪੋਤੇ ਅਤੇ ਫਤਹਿ ਜਰਨੈਲ ਫੈਡਰੇਸ਼ਨ ਪੰਜਾਬ ਦੇ ਆਗੂ ਜੋਬਨਦੀਪ ਸਿੰਘ ਪੂਹਲਾ ਨੇ ਰੱਖੜਾ ਤੇ ਹੋਰਨਾਂ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਂ ਇਕ ਪੱਤਰ ਜਥੇਦਾਰ ਸਾਹਿਬ ਦੀ ਗੈਰ ਮੌਜੂਦਗੀ ਕਾਰਣ ਤਖਤ ਸਾਹਿਬ ਦੇ ਮੀਤ ਮੈਨੇਜਰ ਨੂੰ ਸੌਂਪਿਆ ਹੈ | ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਂ ਸੌਂਪੇ ਉਕਤ ਮੰਗ ਪੱਤਰ 'ਚ ਸਿੱਖ ਨੌਜਵਾਨ ਜੋਬਨਦੀਪ ਸਿੰਘ ਨੇ ਕਿਹਾ ਕਿ ਜਦੋਂ ਸਮੁੱਚੀ ਕੌਮ ਸ਼ਹੀਦੀ ਦਿਹਾੜੇ ਮਨਾ ਰਹੀ ਹੈ ਤਾਂ ਅਜਿਹੇ ਵਿਚ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਸੁਰਜੀਤ ਸਿੰਘ ਰੱਖੜਾ ਤੇ ਜ਼ਿਲ੍ਹਾ ਬਠਿੰਡਾ ਨਾਲ ਸਬੰਧਿਤ ਆਗੂ ਭੋਲਾ ਸਿੰਘ ਗਿੱਲਪੱਤੀ ਨੇ ਨਾ ਕੇਵਲ ਸੈਲੂਨ ਦੇ ਉਦਘਾਟਨ ਸਮੇਂ ਸ਼ਮੂਲੀਅਤ ਕੀਤੀ ਸਗੋਂ ਰੱਖੜਾ ਨੇ ਸੈਲੂਨ ਦੇ ਉਦਘਾਟਨ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਾਮਨਾ ਕੀਤੀ ਕਿ ਪ੍ਰਮਾਤਮਾ ਸੈਲੂਨ ਦੇ ਕੰਮ ਨੂੰ ਤਰੱਕੀਆਂ ਬਖ਼ਸ਼ੇ | ਸਿੱਖ ਆਗੂ ਨੇ ਕਿਹਾ ਕਿ ਸ਼ਹੀਦੀ ਦਿਹਾੜਿਆਂ ਮੌਕੇ ਉਕਤ ਅਕਾਲੀ ਆਗੂਆਂ ਵਲੋਂ ਕੇਸ ਕਤਲ ਕਰਨ ਵਾਲੇ ਨਾਈਆਂ ਨੂੰ ਉਤਸ਼ਾਹਿਤ ਕਰਨਾ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ | ਪੱਤਰ ਰਾਹੀਂ ਜਥੇਦਾਰ ਸਾਹਿਬਾਨ ਤੋਂ ਮੰਗ ਕੀਤੀ ਗਈ ਹੈ ਕਿ ਉਕਤ ਅਕਾਲੀ ਆਗੂਆਂ ਨੂੰ ਤਲਬ ਕਰਕੇ ਧਾਰਮਿਕ ਸਜ਼ਾ ਲਗਾਈ ਜਾਵੇ ਤਾਂਕਿ ਅੱਗੇ ਤੋਂ ਕੋਈ ਸਿੱਖ ਆਗੂ ਅਜਿਹੇ ਸਿੱਖ ਵਿਰੋਧੀ ਕਾਰਜਾਂ 'ਚ ਜਾਣ ਬਾਰੇ ਸੋਚ

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਨੌਜਵਾਨ ਨੇ ਆਪਣੀ ਸਕੀ ਨਾਬਾਲਗ ਭੈਣ ਨੂੰ ਬਣਾਇਆ ਹਵਸ਼ ਦਾ ਸ਼ਿਕਾਰ <br/> ਅਗਲੀ ਖ਼ਬਰ ਬੋਹਾ ਮੰਡੀ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਸਾਰੇ ਵਾਰਡਾਂ ਦੇ ਲੋਕਾਂ 'ਚ ਰੋਹ <br/>
Ad Position 24