13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪ੍ਰਵਾਸੀ ਨੌਜਵਾਨ ਨੇ ਆਪਣੀ ਸਕੀ ਨਾਬਾਲਗ ਭੈਣ ਨੂੰ ਬਣਾਇਆ ਹਵਸ਼ ਦਾ ਸ਼ਿਕਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਬਠਿੰਡਾ, 28 ਦਸੰਬਰ (ਪੱਤਰ ਪ੍ਰੇਰਕ)-ਬਠਿੰਡਾ 'ਚ ਇਕ ਪ੍ਰਵਾਸੀ ਨੌਜਵਾਨ ਵਲੋਂ ਆਪਣੀ ਸਕੀ ਨਾਬਾਲਗ ਭੈਣ ਨੂੰ ਹਵਸ਼ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਵਰਤਾਰਾ ਪਿਛਲੇ ਦੋ ਸਾਲਾਂ ਤੋਂ ਚਲਦਾ ਆ ਰਿਹਾ ਸੀ, ਜਿਸ ਦਾ ਹੁਣ ਪੀੜਤਾਂ ਵਲੋਂ ਆਪਣੇ ਮਾਪਿਆਂ ਕੋਲ ਖ਼ੁਲਾਸਾ ਕੀਤਾ ਗਿਆ ਹੈ | ਸ਼ਿਕਾਇਤ ਦੇ ਆਧਾਰ 'ਤੇ ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਦਿਆਂ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਥਾਣਾ ਥਰਮਲ ਅਧੀਨ ਪੈਂਦੀ ਖੇਤਾ ਸਿੰਘ ਬਸਤੀ ਵਿਖੇ ਰਹਿੰਦੇ ਇਕ ਪ੍ਰਵਾਸੀ ਪਰਿਵਾਰ ਦੇ ਲੜਕੇ ਵਲੋਂ ਆਪਣੀ ਨਾਬਾਲਗ ਸਕੀ ਭੈਣ ਨਾਲ ਪਿਛਲੇ ਦੋ ਸਾਲਾਂ ਤੋਂ ਧੱਕੇਸ਼ਾਹੀ ਕਰਦੇ ਹੋਏ ਉਸ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਤੇ ਉਹ ਆਪਣੇ ਮਾਂ-ਬਾਪ ਦੇ ਕੰਮ 'ਤੇ ਚਲੇ ਜਾਣ ਬਾਅਦ ਇਸ ਘਟਨਾ ਨੂੰ ਅੰਜ਼ਾਮ ਦਿੰਦਾ ਸੀ ਤੇ ਬਾਰੇ ਕਿਸੇ ਨੂੰ ਦੱਸਣ 'ਤੇ ਆਪਣੀ ਭੈਣ ਨੂੰ ਜਾਨੋ-ਮਾਰਨ ਦੀ ਧਮਕੀ ਦਿੰਦਾ ਆ ਰਿਹਾ ਸੀ, ਜਿਸ ਦੇ ਡਰ ਕਾਰਨ ਉਸ ਦੀ ਭੈਣ ਦੋ ਸਾਲਾਂ ਤੋਂ ਚੁੱਪ ਸੀ | ਹੁਣ ਪੀੜਤਾ ਨੇ ਹੌਸਲਾ ਕਰਦੇ ਹੋਏ ਸਾਰੀ ਧੱਕੇਸ਼ਾਹੀ ਆਪਣੇ ਮਾਪਿਆਂ ਨੂੰ ਦੱਸੀ ਤਾਂ ਉਨ੍ਹਾਂ ਤੁਰੰਤ ਥਾਣਾ ਥਰਮਲ ਦੀ ਪੁਲਿਸ ਕੋਲ ਪਹੁੰਚ ਕੀਤੀ, ਜਿਸ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਤੁਰੰਤ ਪੀੜਤਾਂ ਨੂੰ ਮੈਡੀਕਲ ਜਾਂਚ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਤੇ ਲੜਕੀ ਨਾਲ ਜਬਰ ਜਨਾਹ ਹੋਣ ਦੀ ਡਾਕਟਰੀ ਰਿਪੋਰਟ ਸਾਹਮਣੇ ਆਉਣ ਬਾਅਦ ਉਸ ਦੇ ਸਕੇ ਭਰਾ ਦੇ ਖ਼ਿਲਾਫ਼ ਥਾਣਾ ਥਰਮਲ 'ਚ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੇ ਮੁਸਤੈਦੀ ਵਰਤਦਿਆਂ ਕਥਿਤ ਦੋਸ਼ੀ ਨੂੰ ਤੁਰੰਤ ਗਿ੍ਫ਼ਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੋਟਸ਼ਮੀਰ ਦੇ ਵਾਰਡ ਚਾਰ ਵਿਚ ਬਿਜਲੀ ਦਾ ਟੁੱਟਿਆ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ <br/> ਅਗਲੀ ਖ਼ਬਰ ਦਿਹਾੜਿਆਂ 'ਚ ਸੈਲੂਨ ਦਾ ਉਦਘਾਟਨ ਕਰਨ 'ਤੇ ਰੱਖੜਾ ਖ਼ਿਲਾਫ਼ ਕਾਰਵਾਈ ਲਈ ਜਥੇਦਾਰ ਦੇ ਨਾਂਅ ਸੌਂਪਿਆ ਪੱਤਰ <br/>
Ad Position 24