13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕੋਟਸ਼ਮੀਰ ਦੇ ਵਾਰਡ ਚਾਰ ਵਿਚ ਬਿਜਲੀ ਦਾ ਟੁੱਟਿਆ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਕੋਟਫੱਤਾ, 28 ਦਸੰਬਰ (ਰਣਜੀਤ ਸਿੰਘ ਬੁੱਟਰ)-ਬਿਜਲੀ ਵਿਭਾਗ ਦੀ ਲਾਪ੍ਰਵਾਹੀ ਆਮ ਵੇਖਣ ਨੂੰ ਮਿਲਦੀ ਹੈ ਅਤੇ ਜਦੋਂ ਵੀ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਤੁਰੰਤ ਬਿਜਲੀ ਵਿਭਾਗ ਹਰਕਤ ਵਿਚ ਆਉਣ ਦੇ ਨਾਲ-ਨਾਲ ਹੋਏ ਨੁਕਸਾਨ ਲਈ ਖਪਤਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ | ਬਿਜਲੀ ਵਿਭਾਗ ਦੀ ਇੱਕ ਅਣਗਹਿਲੀ ਕੋਟਸ਼ਮੀਰ ਦੇ ਵਾਰਡ ਨੰਬਰ 4 ਵਿਚ ਨਸੀਬਪੁਰਾ ਨੂੰ ਜਾਂਦੀ ਸੜਕ 'ਤੇ ਵੇਖਣ ਨੂੰ ਮਿਲੀ, ਜਿੱਥੇ ਇਕ ਬਿਜਲੀ ਦਾ ਖੰਭਾ ਪੂਰੀ ਤਰ੍ਹਾਂ ਝੁਕਿਆ ਹੋਇਆ ਹੈ ਅਤੇ ਕਿਸੇ ਵੀ ਸਮੇਂ ਰਾਹਗੀਰਾਂ ਉੱਤੇ ਡਿੱਗ ਕੇ ਵੱਡਾ ਹਾਦਸਾ ਹੋ ਸਕਦਾ ਹੈ | ਮਾਲਵਾ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟ ਸ਼ਮੀਰ ਨੇ ਕਿਹਾ ਕਿ ਪਿਛਲੇ ਮਹੀਨੇ ਤੋਂ ਇਸ ਖੰਭੇ ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਸੀ ਤੇ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਰੋਜ਼ਾਨਾ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ, ਪਰ ਕਿਸੇ ਨੇ ਇਸ ਖੰਭੇ ਦੀ ਸਾਰ ਨਹੀਂ ਲਈ | ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਦਾ ਕਹਿਣਾ ਹੈ ਕਿ ਇਸ ਖੰਭੇ ਸੰਬੰਧੀ ਬਣਦੀ ਕਾਰਵਾਈ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਕਿਸੇ ਰਾਹਗੀਰ ਦਾ ਕੋਈ ਵੀ ਨੁਕਸਾਨ ਨਾ ਹੋਵੇ | ਇਸ ਸੰਬੰਧੀ ਜਦੋਂ ਐਸ.ਡੀ.ਓ ਬਿਜਲੀ ਵਿਭਾਗ ਕੋਟ ਸ਼ਮੀਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਵਿਭਾਗ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ ਅਤੇ ਜਲਦ ਇਸਨੂੰ ਠੀਕ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭੋਤਨਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਾਕੀ ਟੂਰਨਾਮੈਂਟ 30 ਤੇ 31 ਨੂੰ <br/> ਅਗਲੀ ਖ਼ਬਰ ਪ੍ਰਵਾਸੀ ਨੌਜਵਾਨ ਨੇ ਆਪਣੀ ਸਕੀ ਨਾਬਾਲਗ ਭੈਣ ਨੂੰ ਬਣਾਇਆ ਹਵਸ਼ ਦਾ ਸ਼ਿਕਾਰ <br/>
Ad Position 24