-ਗੁਲਜ਼ਾਰ ਸਿੰਘ ਤੂਰ ਬੰਜਾਰਾ ਖੁਦਕੁਸ਼ੀ ਮਾਮਲਾ-
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼- ਛਾਜਲੀ
ਵਿਰੋਧੀ ਧਿਰਾਂ ਦੁੱਖ ਦੀ ਘੜੀ ਨੂੰ ਸਿਆਸੀ ਰੰਗਤ ਨਾ ਦੇਣ - ‘ਆਪ’ ਆਗੂ
ਛਾਜਲੀ, 13 ਸਤੰਬਰ (ਅਜਾਇਬ ਸਿੰਘ ਨੀਲੋਵਾਲ) - ਗੁਲਜ਼ਾਰ ਸਿੰਘ ਤੂਰ ਬੰਜਾਰਾ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਸਾਬਕਾ ਸਰਪੰਚ ਇੰਦਰਜੀਤ ਸਿੰਘ ਬਾਵਾ, ਅਮਰੀਕ ਸਿੰਘ ਸਰਦਾਰ ਪੈਲੇਸ, ਡਾ. ਜਗਰਾਜ ਸਿੰਘ ਅਤੇ ਸਰਪੰਚ ਗੁਰਬਿਆਸ ਸਿੰਘ ਬਿਆਸੀ ਨੇ ਨਕਾਰਦਿਆਂ ਕਿਹਾ ਕਿ ਮੌਕੇ ’ਤੇ ਵਿੱਤ ਮੰਤਰੀ ਵਲੋਂ ਕਿਸੇ ਨਾਲ ਧੱਕੇਸ਼ਾਹੀ ਜਾਂ ਬਦਸਲੂਕੀ ਨਹੀਂ ਕੀਤੀ ਗਈ।
ਛਾਜਲੀ, 13 ਸਤੰਬਰ (ਅਜਾਇਬ ਸਿੰਘ ਨੀਲੋਵਾਲ) - ਗੁਲਜ਼ਾਰ ਸਿੰਘ ਤੂਰ ਬੰਜਾਰਾ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਸਾਬਕਾ ਸਰਪੰਚ ਇੰਦਰਜੀਤ ਸਿੰਘ ਬਾਵਾ, ਅਮਰੀਕ ਸਿੰਘ ਸਰਦਾਰ ਪੈਲੇਸ, ਡਾ. ਜਗਰਾਜ ਸਿੰਘ ਅਤੇ ਸਰਪੰਚ ਗੁਰਬਿਆਸ ਸਿੰਘ ਬਿਆਸੀ ਨੇ ਨਕਾਰਦਿਆਂ ਕਿਹਾ ਕਿ ਮੌਕੇ ’ਤੇ ਵਿੱਤ ਮੰਤਰੀ ਵਲੋਂ ਕਿਸੇ ਨਾਲ ਧੱਕੇਸ਼ਾਹੀ ਜਾਂ ਬਦਸਲੂਕੀ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਉਹ ਮੌਕੇ ’ਤੇ ਮੌਜੂਦ ਸਨ। ਗੁਲਜ਼ਾਰ ਸਿੰਘ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਆਪਣੀ ਗੱਲ ਰੱਖੀ ਸੀ, ਜਿਸ ’ਤੇ ਹਰਪਾਲ ਸਿੰਘ ਚੀਮਾ ਨੇ ਉਸ ਨੂੰ ਬੁਲਾ ਕੇ ਗੱਲ ਸੁਣੀ ਅਤੇ ਪ੍ਰਸ਼ਾਸਨ ਨੂੰ ਨਸ਼ੇ ਦੇ ਮਾਮਲੇ ’ਤੇ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਮੁਤਾਬਕ ਡੀ.ਐਸ.ਪੀ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਸੀ। ਇਸ ਲਈ ਮੰਤਰੀ ’ਤੇ ਬਿਨਾਂ ਤੱਥਾਂ ਦੇ ਦੋਸ਼ ਲਗਾਉਣਾ ਠੀਕ ਨਹੀਂ। ਆਗੂਆਂ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੀ ਮੌਤ ਬੇਹੱਦ ਦੁਖਦਾਈ ਹੈ ਅਤੇ ਪਰਿਵਾਰ ਦੇ ਦੁੱਖ ਵਿੱਚ ਹਰ ਕਿਸੇ ਨੂੰ ਸ਼ਰੀਕ ਹੋਣਾ ਚਾਹੀਦਾ ਹੈ, ਪਰ ਇਸ ਘਟਨਾ ਨੂੰ ਸਿਆਸੀ ਲਾਹਾ ਲੈਣ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ। ਇਸ ਮੌਕੇ ‘ਆਪ’ ਆਗੂ ਜਗਰਾਜ ਸਿੰਘ, ਜੱਗਾ ਸਿੰਘ ਛਾਜਲੀ, ਅਵਤਾਰ ਸਿੰਘ ਤਾਰੀ ਗੋਬਿੰਦਗੜ੍ਹ, ਸਰਪੰਚ ਅਜੈਬ ਸਿੰਘ ਸੰਗਤੀਵਾਲਾ, ਸਰਪੰਚ ਬਿੱਕਰ ਸਿੰਘ ਜਵੰਧਾ, ਸਰਪੰਚ ਜਗਤਾਰ ਸਿੰਘ ਕੋਠੇ ਅਤੇ ਭੁਪਿੰਦਰ ਸਿੰਘ ਬੋਘਾ ਆਦਿ ਵੀ ਹਾਜ਼ਰ ਸਨ ।