13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੰਗਰੂਰ ਲਾਗੇ ਸੜਕ ਹਾਦਸੇ ’ਚ ਇਕ ਦੀ ਮੌਤ

ਸੰਗਰੂਰ, 13 ਸਤੰਬਰ (ਅਮਨਦੀਪ ਸਿੰਘ ਬਿੱਟਾ) – ਸੰਗਰੂਰ ਲੁਧਿਆਣਾ ਮਾਰਗ ਉੱਤੇ ਫਨ ਸਕੁਐਰ ਮੌਲ ਨਜਦੀਕ ਇੱਕ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ.

Ad Position 21
repet_subhas-goyals [Copy P29]
ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਯਸ਼ਪਾਲ ਮੰਗਲਾ ਅਤੇ ਹੋਰ। ਤਸਵੀਰ - ਧਾਲੀਵਾਲ 14-09-2026
ਸੰਗਰੂਰ, 13 ਸਤੰਬਰ (ਅਮਨਦੀਪ ਸਿੰਘ ਬਿੱਟਾ) – ਸੰਗਰੂਰ ਲੁਧਿਆਣਾ ਮਾਰਗ ਉੱਤੇ ਫਨ ਸਕੁਐਰ ਮੌਲ ਨਜਦੀਕ ਇੱਕ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ.ਐਚ.ਓ. ਸਦਰ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਰਾਕੇਸ਼ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਮਾਣੂਕੇ ਜ਼ਿਲ੍ਹਾ ਮੋਗਾ ਧੂਰੀ ਤੋਂ ਸੰਗਰੂਰ ਵੱਲ ਮੋਟਰਸਾਈਕਲ ’ਤੇ ਬੀਤੀ ਸ਼ਾਮ ਪਰਤ ਰਿਹਾ ਸੀ। ਇਹ ਵਿਅਕਤੀ ਸੰਗਰੂਰ ਵਿਖੇ ਕਿਸੇ ਪ੍ਰਾਈਵੇਟ ਫਾਈਨਾਸ ਕੰਪਨੀ ’ਚ ਕੰਮ ਕਰਦਾ ਸੀ ਅਤੇ ਬੀਤੀ ਸ਼ਾਮ ਵੀ ਕੰਮਕਾਜ ਨਿਪਟਾਉਣ ਉਪਰੰਤ ਸੰਗਰੂਰ ਪਰਤ ਰਿਹਾ ਸੀ ਕਿ ਇੱਕ ਸਕਾਰਪੀਓ ਗੱਡੀ (ਰੰਗ ਕਾਲਾ) ਜਿਸ ਨੂੰ ਬੰਗਾਵਾਲੀ ਪਿੰਡ ਦਾ ਨਿਵਾਸੀ ਰਾਜਵਿੰਦਰ ਸਿੰਘ ਪੁੱਤਰ ਨਿਰਭੈ ਸਿੰਘ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਇੰਸਪੈਕਟਰ ਜਸਵਿੰਦਰ ਕੌਰ ਅਨੁਸਾਰ ਇਸ ਹਾਦਸੇ ’ਚ ਰਾਕੇਸ਼ ਕੁਮਾਰ ਦੀ ਮੌਤ ਹੋ ਗਈ । ਸਦਰ ਥਾਣਾ ਸੰਗਰੂਰ ਵਿਖੇ ਮ੍ਰਿਤਕ ਰਾਕੇਸ਼ ਕੁਮਾਰ ਦੇ ਪਿਤਾ ਦਰਸ਼ਨ ਕੁਮਾਰ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਦੇ ਹੋਣਹਾਰ ਵਿਦਿਆਰਥੀ ਦਿਵਿਤ ਬਾਂਸਲ ਨੇ ਬਣਾਇਆ ਵਿਸ਼ਵ ਰਿਕਾਰਡ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕੀਤਾ ਸ... ਅਗਲੀ ਖ਼ਬਰ 2027 ’ ਚ ਪੰਜਾਬ ਦੇ ਲੋਕ ਸੱਤਾ ਦਾ ਹੰਕਾਰ ਤੋੜਨਗੇ- ਕਰੀਮਪੁਰੀ
Ad Position 24