13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਰਨਾਲਾ ਦੇ ਹੋਣਹਾਰ ਵਿਦਿਆਰਥੀ ਦਿਵਿਤ ਬਾਂਸਲ ਨੇ ਬਣਾਇਆ ਵਿਸ਼ਵ ਰਿਕਾਰਡ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕੀਤਾ ਸਨਮਾਨਿਤ

ਬਰਨਾਲਾ, 13 ਸਤੰਬਰ (ਅਸ਼ੋਕ ਭਾਰਤੀ)-ਬਰਨਾਲਾ ਦੇ ਹੋਣਹਾਰ ਵਿਦਿਆਰਥੀ ਦਿਵਿਤ ਬਾਂਸਲ ਨੇ ਆਪਣੀ ਤੇਜ਼ ਗਿਣਤੀ ਸਮਰੱਥਾ ਦੇ ਬਲਬੂਤੇ ਇੱਕ ਸ਼ਾਨਦਾਰ ਉਪਲਬਧੀ ਹਾਸਲ ਕਰ ਕੇ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ। ਦਿਵਿਤ ਬਾਂਸਲ ਨੇ 4 ਅੰਕਾਂ ਵਾਲੇ 50 ਡਵੀਜ਼ਨ ਦੇ ਸਵਾਲ, 3 ਅੰਕਾਂ ਨਾਲ ਭਾਗ ਕਰਦੇ ਹੋਏ ਸਿਰਫ਼ 41.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਰਨਾਲਾ, 13 ਸਤੰਬਰ (ਅਸ਼ੋਕ ਭਾਰਤੀ)-ਬਰਨਾਲਾ ਦੇ ਹੋਣਹਾਰ ਵਿਦਿਆਰਥੀ ਦਿਵਿਤ ਬਾਂਸਲ ਨੇ ਆਪਣੀ ਤੇਜ਼ ਗਿਣਤੀ ਸਮਰੱਥਾ ਦੇ ਬਲਬੂਤੇ ਇੱਕ ਸ਼ਾਨਦਾਰ ਉਪਲਬਧੀ ਹਾਸਲ ਕਰ ਕੇ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ। ਦਿਵਿਤ ਬਾਂਸਲ ਨੇ 4 ਅੰਕਾਂ ਵਾਲੇ 50 ਡਵੀਜ਼ਨ ਦੇ ਸਵਾਲ, 3 ਅੰਕਾਂ ਨਾਲ ਭਾਗ ਕਰਦੇ ਹੋਏ ਸਿਰਫ਼ 41.72 ਸਕਿੰਟਾਂ ਵਿਚ ਹੱਲ ਕਰ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਦਿਵਿਤ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਦੀ ਇਸ ਵਿਲੱਖਣ ਪ੍ਰਤਿਭਾ ਦੀ ਸ਼ਲਾਘਾ ਕੀਤੀ ਗਈ। ਇਸ ਪ੍ਰਾਪਤੀ ਨੂੰ ਬਰਨਾਲਾ ਲਈ ਮਾਣ ਵਾਲੀ ਗੱਲ ਕਿਹਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਉਨ੍ਹਾਂ ਨੇ ਦਿਵਿਤ ਬਾਂਸਲ, ਉਨ੍ਹਾਂ ਦੇ ਪਿਤਾ ਮੁਕੇਸ਼ ਬਾਂਸਲ ਅਤੇ ਮਾਤਾ ਰਿਤੂ ਬਾਂਸਲ ਅਤੇ ਉਨ੍ਹਾਂ ਦੇ ਅਧਿਆਪਕ ਅਸੀਸ ਸਿੰਗਲਾ ਅਤੇ ਸ਼ਿਖਾ ਬਾਂਸਲ ਨੂੰ ਵੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰੂੜੇਕੇ ਕਲਾਂ ਕਬੱਡੀ ਕੱਪ ਦਾ ਥਾਣਾ ਮੁਖੀ ਨੇ ਪੋਸਟਰ ਕੀਤਾ ਰਿਲੀਜ਼ ਅਗਲੀ ਖ਼ਬਰ ਸੰਗਰੂਰ ਲਾਗੇ ਸੜਕ ਹਾਦਸੇ ’ਚ ਇਕ ਦੀ ਮੌਤ
Ad Position 24