13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਮਾਜ ਸੇਵੀ ਪਰਮਜੀਤ ਸਿੰਘ ਰਾਜਾ ਧਾਲੀਵਾਲ ਵਲੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਮੋਟਰਸਾਈਕਲ ਭੇਟ

ਟੱਲੇਵਾਲ, 13 ਸਤੰਬਰ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਸਮਾਜ ਸੇਵਾ ਦੀ ਇਕ ਸ਼ਾਨਦਾਰ ਮਿਸਾਲ ਦੇਖਣ ਨੂੰ ਮਿਲੀ ਹੈ । ਇਲਾਕੇ ਦੇ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਰਾਜਾ ਧਾਲੀਵਾਲ ਨੇ ਗੁਰਦੁਆਰਾ ਸੁਚਾਸਰ ਸਾਹਿਬ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਅਤੇ ਮੁੱਖ ਸੇਵਾਦਾਰ ਨਰਿੰਦਰਜੀਤ ਸਿੰਘ, ਜੋ ਪਿਛਲੇ ਕਰੀਬ 10 ਸਾਲ ਤੋਂ ਸੇਵਾ ਕਰ ਰਹੇ ਹਨ, ਦੀ ਸੇਵਾ ਅਤੇ ਸਮਰਪਣ ਨੂੰ ਦੇਖਦਿਆਂ ਉਨ੍ਹਾਂ ਨੂੰ ਇੱਕ ਮੋਟਰਸਾਈਕਲ ਭੇਟ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਟੱਲੇਵਾਲ, 13 ਸਤੰਬਰ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਸਮਾਜ ਸੇਵਾ ਦੀ ਇਕ ਸ਼ਾਨਦਾਰ ਮਿਸਾਲ ਦੇਖਣ ਨੂੰ ਮਿਲੀ ਹੈ । ਇਲਾਕੇ ਦੇ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਰਾਜਾ ਧਾਲੀਵਾਲ ਨੇ ਗੁਰਦੁਆਰਾ ਸੁਚਾਸਰ ਸਾਹਿਬ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਅਤੇ ਮੁੱਖ ਸੇਵਾਦਾਰ ਨਰਿੰਦਰਜੀਤ ਸਿੰਘ, ਜੋ ਪਿਛਲੇ ਕਰੀਬ 10 ਸਾਲ ਤੋਂ ਸੇਵਾ ਕਰ ਰਹੇ ਹਨ, ਦੀ ਸੇਵਾ ਅਤੇ ਸਮਰਪਣ ਨੂੰ ਦੇਖਦਿਆਂ ਉਨ੍ਹਾਂ ਨੂੰ ਇੱਕ ਮੋਟਰਸਾਈਕਲ ਭੇਟ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਰਾਜਾ ਧਾਲੀਵਾਲ ਨੇ ਕਿਹਾ ਕਿ ਗ੍ਰੰਥੀ ਸਿੰਘ ਦਿਨ-ਰਾਤ ਗੁਰੂ ਘਰ ਦੀ ਸੇਵਾ ਅਤੇ ਸੰਗਤ ਨੂੰ ਗੁਰੂ ਨਾਲ ਜੋੜਨ ਦਾ ਅਹਿਮ ਕਾਰਜ ਕਰਦੇ ਹਨ। ਉਨ੍ਹਾਂ ਦੀ ਆਵਾਜਾਈ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਹ ਛੋਟੀ ਜਿਹੀ ਸੇਵਾ ਭੇਟ ਕੀਤੀ ਗਈ ਹੈ। ਗ੍ਰੰਥੀ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਪਰਮਜੀਤ ਸਿੰਘ ਰਾਜਾ ਧਾਲੀਵਾਲ ਦੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਮੇਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਵਿੰਦਰ ਸਿੰਘ ਫ਼ੌਜੀ, ਗੁਰਚਰਨ ਸਿੰਘ, ਨਿਰਮਲ ਸਿੰਘ ਮੈਂਬਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਚਰਨਜੀਤ ਸਿੰਘ ਧਾਲੀਵਾਲ, ਗੁਰਚਰਨ ਸਿੰਘ ਸਰਪੰਚ, ਰਾਜ ਕੁਮਾਰ ਸ਼ਰਮਾ ਮੈਂਬਰ ਪੰਚਾਇਤ, ਰਣਜੀਤ ਸਿੰਘ ਸੋਨੀ, ਜਸਕਰਨ ਸਿੰਘ ਫੂਲਕਾ, ਗਗਨਦੀਪ ਸਿੰਘ ਅਤੇ ਪਿੰਡ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋ ਇਲਾਵਾ ਹੋਰ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਹਿਲ ਗਰਲਜ਼ ਕਾਲਜ ਵਿਚ ‘ਵਿਦਿਆਰਥੀ ਤੇ ਸਾਹਿਤ’ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਸਬਜ਼ੀ ਮੰਡੀ ਵਿਖੇ ਨਵੇਂ ਬਣੇ ਸ਼ੈੱਡ ਦੇ ਫੜ੍ਹਾਂ ਦੀ ਵੰਡ ਨੂੰ ਲੈ ਕੇ ਪਿਆ ਰੌਲਾ
Ad Position 24