ਪ੍ਰਸਿੱਧ ਜੋਤਿਸ਼ ਆਚਾਰੀਆ ਸ਼ੌਰਿਆ ਗਾਰਗੀ ਵਿਸ਼ਵ ਰਤਨ ਗੌਰਵ ਸਨਮਾਨ ਨਾਲ ਸਨਮਾਨਿਤ
ਤਪਾ ਮੰਡੀ, 13 ਸਤੰਬਰ (ਪ੍ਰਵੀਨ ਗਰਗ)-ਪ੍ਰਸਿੱਧ ਜੋਤਿਸ਼ ਆਚਾਰੀਆ ਸ਼ੌਰਿਆ ਗਾਰਗੀ ਨੂੰ ਜੋਤਿਸ਼ ਦੇ ਖੇਤਰ ਵਿਚ ਉਨ੍ਹਾਂ ਵਲੋਂ ਕੀਤੀਆਂ ਉਪਲਬਧੀਆਂ, ਅਧਿਐਨ ਅਤੇ ਖੋਜ ਕਾਰਜਾਂ ਲਈ ਸਿਵਰਾਣ ਫਾਊਂਡੇਸ਼ਨ ਵਲੋਂ ਵਿਸ਼ਵ ਰਤਨ ਗੌਰਵ ਸਨਮਾਨ-2026 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ਼ੌਰਿਆ ਗਾਰਗੀ ਨੂੰ ਜੋਤਿਸ਼ ਜਗਤ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਖੋਜ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼ਿਵਰਾਣ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਇੰਜੀਨੀਅਰ ਆਕਾਸ਼ ਸਾਹੂ ਵਲੋਂ ਪ੍ਰਦਾਨ ਕੀਤਾ ਗਿਆ।
ਤਪਾ ਮੰਡੀ, 13 ਸਤੰਬਰ (ਪ੍ਰਵੀਨ ਗਰਗ)-ਪ੍ਰਸਿੱਧ ਜੋਤਿਸ਼ ਆਚਾਰੀਆ ਸ਼ੌਰਿਆ ਗਾਰਗੀ ਨੂੰ ਜੋਤਿਸ਼ ਦੇ ਖੇਤਰ ਵਿਚ ਉਨ੍ਹਾਂ ਵਲੋਂ ਕੀਤੀਆਂ ਉਪਲਬਧੀਆਂ, ਅਧਿਐਨ ਅਤੇ ਖੋਜ ਕਾਰਜਾਂ ਲਈ ਸਿਵਰਾਣ ਫਾਊਂਡੇਸ਼ਨ ਵਲੋਂ ਵਿਸ਼ਵ ਰਤਨ ਗੌਰਵ ਸਨਮਾਨ-2026 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ਼ੌਰਿਆ ਗਾਰਗੀ ਨੂੰ ਜੋਤਿਸ਼ ਜਗਤ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਖੋਜ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼ਿਵਰਾਣ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਇੰਜੀਨੀਅਰ ਆਕਾਸ਼ ਸਾਹੂ ਵਲੋਂ ਪ੍ਰਦਾਨ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਸ਼ੌਰਿਆ ਗਾਰਗੀ ਨੇ ਕਿਹਾ ਕਿ ਜੋਤਿਸ਼ ਉਨ੍ਹਾਂ ਲਈ ਸਿਰਫ਼ ਇੱਕ ਵਿਸ਼ਾ ਨਹੀਂ, ਸਗੋਂ ਲਗਾਤਾਰ ਅਧਿਐਨ, ਖੋਜ ਅਤੇ ਲੋਕਾਂ ਨੂੰ ਸਹੀ ਮਾਰਗ ਦਰਸ਼ਨ ਦੇਣ ਦਾ ਇੱਕ ਮਾਧਿਅਮ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਉਹ ਜੋਤਿਸ਼ ਦੇ ਵੱਖ-ਵੱਖ ਪੱਖਾਂ ’ਤੇ ਅਧਿਐਨ ਅਤੇ ਖੋਜ ਜਾਰੀ ਰੱਖਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ’ਤੇ ਸਥਾਨਕ ਸਮਾਜ ਸੇਵੀ ਸੰਸਥਾਵਾਂ, ਇਲਾਕੇ ਦੇ ਪ੍ਰਸਿੱਧ ਬੁੱਧੀਜੀਵੀਆਂ ਅਤੇ ਵਿਦਵਾਨਾਂ ਵਲੋਂ ਸ਼ੌਰਿਆ ਗਾਰਗੀ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਗਈ।