ਮੈਡੀਕਲ ਅਤੇ ਤਕਨੀਕੀ ਖੇਤਰ ’ਚ ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ - ਸਤਨਾਮ ਸਿੰਘ ਸੰਧੂ
ਸਤੌਜ ਅਕੈਡਮੀ ਦੇ ਚੇਅਰਮੈਨ ਕੁਲਵਿੰਦਰ ਚਹਿਲ ਸਤੌਜ ਸਨਮਾਨਿਤ
ਧਨੌਲਾ, 13 ਸਤੰਬਰ (ਜਤਿੰਦਰ ਸਿੰਘ ਧਨੌਲਾ)-ਮੈਡੀਕਲ ਅਤੇ ਤਕਨੀਕੀ ਖੇਤਰ ਵਿਚ ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਦੀ ਜ਼ਰੂਰਤ ਹੈ। ਜਿਸ ਲਈ ਸਰਕਾਰਾਂ ਨੂੰ ਵਚਨ ਬੱਧਤਾ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ।
ਧਨੌਲਾ, 13 ਸਤੰਬਰ (ਜਤਿੰਦਰ ਸਿੰਘ ਧਨੌਲਾ)-ਮੈਡੀਕਲ ਅਤੇ ਤਕਨੀਕੀ ਖੇਤਰ ਵਿਚ ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਦੀ ਜ਼ਰੂਰਤ ਹੈ। ਜਿਸ ਲਈ ਸਰਕਾਰਾਂ ਨੂੰ ਵਚਨ ਬੱਧਤਾ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਇਹ ਪ੍ਰਗਟਾਵਾ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਨੇ ਮੰਡੀ ਧਨੌਲਾ ਵਿਖੇ ਰੱਖੇ ਗਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪੰਜ ਆਬ ਵਿਮੁਕਤ ਕਬੀਲੇ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਬੂਟਾ ਰਾਮ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ । ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੀ ਆਰਥਿਕਤਾ ਦਾ ਗਰਾਫ਼ ਇਸ ਕਦਰ ਨੀਵਾਂ ਜਾ ਚੁੱਕਾ ਹੈ, ਜਿੱਥੋਂ ਸੰਭਲਣਾ ਬੜਾ ਮੁਸ਼ਕਿਲ ਹੈ । ਧਾਰਮਿਕ ਆਗੂਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਆਖਿਆ ਕਿ ਧਾਰਮਿਕ ਆਗੂਆਂ ਦੀ ਗੱਲ ਪੰਜਾਬ ਦੇ ਲੋਕ ਬੜੀ ਜ਼ਿੰਮੇਵਾਰੀ ਨਾਲ ਸੁਣਦੇ ਹਨ ਅਤੇ ਲਾਗੂ ਕਰਨ ਤੱਕ ਯਤਨ ਕਰਦੇ ਰਹਿੰਦੇ ਹਨ। ਉਨ੍ਹਾਂ ਧਾਰਮਿਕ ਆਗੂਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਇੱਥੇ ਸਮਾਜਿਕ ਸਾਂਝ ਹੋਰ ਗੂੜ੍ਹੀ ਪੈਦਾ ਕਰਨ ਲਈ ਹੋਰ ਯਤਨ ਕੀਤੇ ਜਾਣ ਅਤੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਲਹਿਰ ਉਸਾਰੀ ਜਾਵੇ। ਉਨ੍ਹਾਂ ਵਿਮੁਕਤ ਕਬੀਲਿਆਂ ਨੂੰ ਪਛੜੇਪਣ ਦੇ ਨਿਘਾਰ ’ਚੋਂ ਕੱਢ ਕੇ ਸਮਾਜ ਦੇ ਹਾਣ ਦੇ ਬਣਾਉਣ ਲਈ ਵਧੇਰੇ ਯਤਨ ਜੁਟਾਉਣ ਲਈ ਵੀ ਅਪੀਲ ਕੀਤੀ। ਅਖੀਰ ਵਿਚ ਉਨ੍ਹਾਂ ਇਹ ਵੀ ਕਿਹਾ ਕਿ ਸੈਂਟਰ ਅਤੇ ਸੂਬਾ ਸਰਕਾਰ ਵਿਚ ਗੂੜ੍ਹਾ ਤਾਲਮੇਲ ਹੋਣ ਨਾਲ ਵਡੇਰੇ ਮਸਲੇ ਹੱਲ ਕਰਨੇ ਸੁਖਾਲੇ ਹੋ ਜਾਂਦੇ ਹਨ। ਉਨ੍ਹਾਂ ਆਖਿਆ ਕਿ ਆਉਣ ਵਾਲੀ ਪੰਜਾਬ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇਗੀ ਜਿਸ ਵਿਚ ਪੰਜਾਬ ਅਤੇ ਭਾਰਤ ਦੀ ਮਜ਼ਬੂਤੀ ਲਈ ਵਡਮੁੱਲੇ ਯਤਨ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਮੀਤਾ ਠੇਕੇਦਾਰ, ਹਰਬੰਸ ਸਿੰਘ ਰਾਏਕੋਟ, ਅਮਰਜੀਤ ਸਿੰਘ ਮਾਨ, ਅਮਰਦਾਸ ਐਮ.ਸੀ., ਮੁਕੰਦ ਸਿੰਘ ਰੁਪਾਣਾ, ਤਾਰਾ ਸਿੰਘ, ਗੁਰਜੰਟ ਸਿੰਘ, ਪਾਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। ਬੂਟਾ ਰਾਮ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਤਨਾਮ ਸਿੰਘ ਸੰਧੂ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਕੇਕ ਕੱਟ ਕੇ ਜਸ਼ਨ ਵੀ ਮਨਾਇਆ ਗਿਆ। ਉਪਰੰਤ ਪੁੱਜੇ ਪਤਵੰਤਿਆਂ ਵਲੋਂ ਸਤਨਾਮ ਸਿੰਘ ਸੰਧੂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।