25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਦੀ ਪ੍ਰਵੇਸ਼ ਪ੍ਰੀਖਿਆ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

Ad Position 21
No active advertisement
ਅਜੀਤ ਡੈਸਕ 02-06-2025
ਜ਼ੀਰਾ, 1 ਜੂਨ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਵਿਚ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਚੱਲ ਰਹੇ ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਵਿੱਦਿਅਕ ਸੈਸ਼ਨ 2026-27 ਦੀ ਛੇਵੀਂ ਜਮਾਤ ਵਿਚ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸਵਰਨਜੀਤ ਕੌਰ ਨਿੱਜਰ ਨੇ ਦੱਸਿਆ ਕਿ ਫਾਰਮ ਭਰਨ ਦੀ ਆਖ਼ਰੀ ਮਿਤੀ 29 ਜੁਲਾਈ 2025 ਹੈ | ਆਨਲਾਈਨ ਫਾਰਮ ਸਾਈਟ 'ਤੇ ਜਾ ਕੇ ਭਰਿਆ ਜਾ ਸਕਦਾ ਹੈ | ਜਿਹੜੇ ਵਿਦਿਆਰਥੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿਚ ਪੰਜਵੀਂ ਜਮਾਤ 'ਚ ਪੜ੍ਹ ਰਹੇ ਹੋਣ ਅਤੇ ਉਨ੍ਹਾਂ ਨੇ ਤੀਜੀ ਜਮਾਤ ਸੈਸ਼ਨ 2023-24 ਅਤੇ ਚੌਥੀ ਜਮਾਤ ਸਤਰ 2024-25 ਵਿਚ ਕੀਤੀ ਹੋਵੇ | ਵਿਦਿਆਰਥੀਆਂ ਦੀ ਜਨਮ ਮਿਤੀ (1 ਮਈ 2014 ਤੋਂ 31 ਜੁਲਾਈ 2016) ਦੇ ਵਿਚਕਾਰ ਹੋਵੇ, ਉਹ ਫਾਰਮ ਭਰ ਸਕਦੇ ਹਨ | ਫਾਰਮ ਭਰਨ ਲਈ ਉਮੀਦਵਾਰ ਕੋਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਸਨੀਕ ਹੋਣ ਦਾ ਤਸਦੀਕਸ਼ੁਦਾ ਸਰਟੀਫਿਕੇਟ ਅਤੇ ਆਧਾਰ ਕਾਰਡ ਹੋਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਇਕ ਸਰਵ ਸ੍ਰੇਸ਼ਟ ਸੰਸਥਾ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਕਰਨਾ ਹੈ | ਇਹ ਇਕ ਰਿਹਾਇਸ਼ੀ ਵਿਦਿਆਲਿਆ ਹੈ, ਜਿਸ ਵਿਚ ਸਿੱਖਿਆ ਦੇ ਨਾਲ-ਨਾਲ ਖੇਡਾਂ, ਕੰਪਿਊਟਰ, ਗੀਤ ਸੰਗੀਤ ਅਤੇ ਕੌਸ਼ਲ ਬੋਧ ਆਦਿ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ | ਵਿਦਿਆਲਿਆ ਵਿਚ ਰਹਿਣ ਲਈ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵਾਸਤੇ ਅਲੱਗ ਹੋਸਟਲ ਬਣੇ ਹੋਏ ਹਨ | ਵਿਦਿਆਲਿਆ ਦੀ ਸ਼ਾਨਦਾਰ ਇਮਾਰਤ, ਖੇਡ ਦੇ ਮੈਦਾਨ ਅਤੇ ਹਰ ਤਰ੍ਹਾਂ ਦੀਆਂ ਪ੍ਰਯੋਗਸ਼ਾਲਾਵਾਂ ਸਮਾਰਟ ਲੈਬ ਅਤੇ ਕੰਪਿਊਟਰ ਰੂਮ ਆਦਿ ਵਿਦਿਆਰਥੀਆਂ ਦੇ ਅਧਿਐਨ ਨੂੰ ਹੋਰ ਰੋਚਿਕ ਬਣਾਉਂਦੇ ਹਨ | ਛੇਵੀਂ ਜਮਾਤ ਵਿਚ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਇਮਤਿਹਾਨ ਦੀ ਮਿਤੀ 13 ਦਸੰਬਰ 2025 ਦਿਨ ਸਨਿੱਚਰਵਾਰ ਹੈ |
Ad Position 22
No active advertisement
ਪਿਛਲੀ ਖ਼ਬਰ ਵਾਲਮੀਕਿ ਮਹਾਂ ਪੰਚਾਇਤ ਪੰਜਾਬ ਵਲੋਂ ਜ਼ੀਰਾ 'ਚ ਕਰਵਾਇਆ ਚੌਧਰੀ ਸੰਮੇਲਨ ਅਗਲੀ ਖ਼ਬਰ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਕਰਵਾਏ ਗਏ ਧਾਰਮਿਕ ਮੁਕਾਬਲੇ
Ad Position 24