ਜ਼ੀਰਾ, 1 ਜੂਨ (ਪ੍ਰਤਾਪ ਸਿੰਘ ਹੀਰਾ)-ਵਾਲਮੀਕੀ ਮਹਾਂ ਪੰਚਾਇਤ ਰਜਿ. ਪੰਜਾਬ ਵਲੋਂ ਜ਼ੀਰਾ ਸ਼ਹਿਰ 'ਚ ਚੌਧਰੀ ਸੰਮੇਲਨ ਕਰਵਾਇਆ ਗਿਆ, ਜਿਸ ਦੇ ਵਿਚ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਅਤੇ ਜ਼ਿਲਿ੍ਹਆਂ ਤੋਂ ਵਾਲਮੀਕਿ ਮਹਾਂ ਪੰਚਾਇਤ ਦੇ ਚੌਧਰੀ ਅਤੇ ਪੰਜਾਬ ਦੇ ਸਾਰੇ ਹੀ ਆਗੂਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਇਸ ਸੰਮੇਲਨ ਵਿਚ ਵਾਲਮੀਕਿ ਮਹਾਂ ਪੰਚਾਇਤ ਦੇ ਪੰਜਾਬ ਪ੍ਰਧਾਨ ਸ਼ਾਮ ਲਾਲ ਬਿੱਟੂ, ਚੇਅਰਮੈਨ ਸ਼ਿਵ ਕੁਮਾਰ ਪੰਜਾਬ, ਵਾਈਸ ਚੇਅਰਮੈਨ ਅਮੀ ਲਾਲ, ਵਾਈਸ ਪ੍ਰਧਾਨ ਪੰਜਾਬ ਨੱਥੂ ਰਾਮ, ਐਡਵਾਈਜ਼ਰ ਸਤਪਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼ਾਮ ਲਾਲ ਬਿੱਟੂ ਨੇ ਸਮਾਜ ਨੂੰ ਨਸ਼ਿਆਂ ਵਰਗੀ ਅਲਾਮਤਾਂ ਤੋਂ ਦੂਰ ਰਹਿਣ ਦੀ ਪੇ੍ਰਰਨਾ ਦਿੱਤੀ ਅਤੇ ਬੱਚਿਆਂ ਨੂੰ ਚੰਗੇ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਪੇ੍ਰਰਿਤ ਕੀਤਾ | ਉਨ੍ਹਾਂ ਕਿਹਾ ਕਿ ਪੜ੍ਹਾਈ ਇਕ ਤੀਸਰਾ ਨੇਤਰ ਹੈ, ਜੋ ਕਿ ਸਾਡੇ ਸਮਾਜ ਵਿਚ ਬਹੁਤ ਜ਼ਰੂਰੀ ਹੈ | ਇਸ ਦੌਰਾਨ ਸੰਮੇਲਨ 'ਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜ਼ਿਲ੍ਹੇ ਦੇ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਐਡਵਾਈਜ਼ਰ ਦੌਲਤ ਰਾਮ, ਵੇਦ ਪ੍ਰਕਾਸ਼ ਪਰਵਾਨਾ, ਚੌਧਰੀ ਰਵੀ ਕੁਮਾਰ, ਵਾਈਸ ਚੌਧਰੀ ਮੁੰਛੀ, ਚੌਧਰੀ ਰਾਜ ਕੁਮਾਰ ਗੋਹਰ, ਚੌਧਰੀ ਰਾਜ ਕੁਮਾਰ ਰੋਜੀਆ, ਜਲਾਲਾਬਾਦ ਤੋਂ ਵਾਈਸ ਚੇਅਰਮੈਨ ਪੇ੍ਰਮ ਕੁਮਾਰ ਸਾਰਵਾਨ, ਸਾਹਿਲ, ਮੁਕਤਸਰ ਤੋਂ ਚੌਧਰੀ ਚਰਨ ਦਾਸ, ਜਰਨਲ ਸੈਕਟਰੀ ਮੰਗਤ ਰਾਮ, ਬਰੀਵਾਲਾ ਤੋਂ ਚੌਧਰੀ ਬੁੱਧ ਰਾਮ, ਚੌਧਰੀ ਦੁਨੀ ਚੰਦ, ਚੌਧਰੀ ਰਾਮ ਚੰਦ, ਮੁਕਤਸਰ ਤੋਂ ਜ਼ਿਲ੍ਹਾ ਪ੍ਰਧਾਨ ਮੰਗਤ, ਫ਼ਿਰੋਜ਼ਪੁਰ ਜ਼ਿਲ੍ਹਾ ਤੋਂ ਚੇਅਰਮੈਨ ਭਗਵਾਨ ਦਾਸ, ਜ਼ਿਲ੍ਹਾ ਪ੍ਰਧਾਨ ਪੱਪੂ, ਪ੍ਰਧਾਨ ਅਸ਼ੋਕ ਕੁਮਾਰ, ਚੌਧਰੀ ਰਾਜੇਸ਼ ਖੰਨਾ, ਚੌਧਰੀ ਵਿਜੇ ਪਾਲ, ਨਿਹਾਲ ਸਿੰਘ ਵਾਲਾ ਤੋਂ ਚੌਧਰੀ ਭਜਨ ਲਾਲ, ਮੁੱਦਕੀ ਤੋਂ ਚੌਧਰੀ ਰਮੇਸ਼ ਕੁਮਾਰ, ਫ਼ਿਰੋਜ਼ਪੁਰ ਤੋਂ ਕਮਲ ਕੁਮਾਰ, ਪੰਜਾਬ ਦੇ ਕੈਸ਼ੀਅਰ ਸੁਰਜੀਤ ਕੁਮਾਰ, ਐਡਵਾਈਜ਼ਰ ਪੰਜਾਬ ਮੋਹਨ ਲਾਲ, ਚੇਅਰਮੈਨ ਪਿਆਰੇ ਲਾਲ, ਪ੍ਰਧਾਨ ਚਮਨ ਲਾਲ, ਫ਼ਰੀਦਕੋਟ ਤੋਂ ਪ੍ਰਧਾਨ ਸੁੰਦਰ ਰਾਮ, ਬਾਘਾ ਪੁਰਾਣਾ ਤੋਂ ਸੋਨੂੰ, ਪੱਪੂ ਪ੍ਰਧਾਨ, ਪ੍ਰਧਾਨ ਪਵਨ ਕੁਮਾਰ, ਜ਼ੀਰਾ ਤੋਂ ਜ਼ਿਲ੍ਹਾ ਸੈਕਟਰੀ ਰਜੇਸ਼ ਕੁਮਾਰ ਆਦਿ ਹਾਜ਼ਰ ਸਨ |