ਫ਼ਿਰੋਜ਼ਪੁਰ, 2 ਜੂਨ (ਸੁਖਵਿੰਦਰ ਸਿੰਘ)-ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਪੰਜਾਬ ਰਾਜ ਖ਼ਾਦ ਨਿਗਮ (ਐੱਫ. ਸੀ. ਆਈ.) ਦੇ ਚੇਅਰਮੈਨ ਬਣਨ 'ਤੇ ਭਾਰਤ ਸਰਕਾਰ ਅਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ | ਇਸ ਨਿਯੁਕਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਖੇਤਰੀ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਕਾਂਗਰਸ ਹਾਈ ਕਮਾਨ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ | ਆਸ਼ੂ ਬੰਗੜ ਨੇ ਸ਼ੇਰ ਸਿੰਘ ਘੁਬਾਇਆ ਨੂੰ ਗੁਲਦਸਤਾ ਭੇਟ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਉਂਦੇ ਹੋਏ ਦੱਸਿਆ ਕਿ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਸਿਆਸੀ ਜੀਵਨ ਦੌਰਾਨ ਹਮੇਸ਼ਾ ਕਿਸਾਨੀ, ਸਰਕਾਰੀ ਖ਼ਰੀਦ ਅਤੇ ਅਨਾਜ ਸੁਰੱਖਿਆ ਸਬੰਧੀ ਮਸਲਿਆਂ 'ਤੇ ਆਵਾਜ਼ ਬੁਲੰਦ ਕੀਤੀ ਹੈ | ਉਨ੍ਹਾਂ ਦੀ ਨਿਯੁਕਤੀ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਪੰਜਾਬ ਵਿੱਚ ਅਨਾਜ ਦੀ ਸੁਰੱਖਿਆ ਖ਼ਰੀਦ ਅਤੇ ਗੋਦਾਮੀ ਪ੍ਰਬੰਧਨ ਹੋਰ ਮਜ਼ਬੂਤ ਹੋਣਗੇ | ਇਸ ਮੌਕੇ ਮਨੀਸ਼ ਸਲਿਆਣੀ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ, ਗੋਪੀ ਵਾਲਾ ਬਲਾਕ ਸੰਮਤੀ ਮੈਂਬਰ ਹਰਮਨ ਸਿੰਘ ਸਾਈਾਆਵਾਲਾ ਯੂਥ ਆਗੂ, ਸੁਲੱਖਣ ਸਿੰਘ ਯੂਥ ਆਗੂ ਗਗਨ ਭੰਡਾਰੀ, ਪੀ.ਏ. ਬੁੱਟਰ ਤਰਨਜੀਤ ਬੁੱਟਰ ਨੇ ਸ਼ੇਰ ਸਿੰਘ ਘੁਬਾਇਆ ਚੇਅਰਮੈਨ ਬਣਨ 'ਤੇ ਨੂੰ ਵਧਾਈਆਂ ਦਿੱਤੀਆਂ |