ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ)-ਭਾਰਤ ਦੀ ਸੈਨਾ ਵਿਚ ਵਿਲੱਖਣ ਪਛਾਣ ਬਣਾਉਣ ਵਾਲੀ ਦਸਮੇਸ਼ ਬਟਾਲੀਅਨ 10 ਸਿੱਖ ਰੈਜੀਮੈਂਟ ਦੇ ਸਾਬਕਾ ਸੈਨਿਕ ਅਤੇ ਮੌਜੂਦਾ ਫ਼ੌਜੀ ਜਵਾਨਾਂ ਵੱਲੋਂ ਆਪਣਾ 59ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਬਟਾਲੀਅਨ ਦੇ ਅਫ਼ਸਰ ਕਰਨਲ ਆਰ ਐਸ ਚੀਮਾ (ਰਿਟਾ.), ਲੈਫ਼ਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ (ਰਿਟਾ.), ਕਰਨਲ ਅਜੇ ਸ਼ਰਮਾ (ਰਿਟਾ.), ਲੈਫ਼ਟੀਨੈਂਟ ਕਰਨਲ ਬਲਵਿੰਦਰ ਸਿੰਘ (ਰਿਟਾ.) , ਲੈਫ਼ਟੀਨੈਂਟ ਕਰਨਲ ਜਗਮੋਹਨ ਕਾਬਲੀ (ਰਿਟਾ.) ਪਰਿਵਾਰ ਸਮੇਤ ਵਿਸ਼ੇਸ਼ ਤੌਰ ਤੇ ਪੁੱਜੇ | ਇਸ ਸਮੇਂ ਬਟਾਲੀਅਨ ਦੇ ਸੀਨੀਅਰ ਅਫ਼ਸਰ ਕਰਨਲ ਆਰ.ਐਸ ਚੀਮਾ, ਲੈਫ਼ਟੀਨੈਂਟ ਜਨਰਲ ਚੀਮਾ ਨੇ ਬਟਾਲੀਅਨ ਦੇ ਸ਼ਹੀਦਾਂ ਨੂੰ ਨਮਨ ਕਰਦਿਆਂ ਯਾਦ ਕੀਤਾ ਅਤੇ ਬਟਾਲੀਅਨ ਦੀ ਸਥਾਪਨਾ ਬਾਰੇ ਵਿਸਥਾਰ ਸਾਹਿਤ ਦੱਸਦਿਆਂ ਹਾਜ਼ਰ ਸੈਨਿਕਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਸੇਵਾ ਕਾਲ ਦੌਰਾਨ ਸਰਵਿਸ ਦੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਕਿਹਾ 1 ਜੂਨ 1966 ਨੂੰ ਕਰਨਲ ਟੀ.ਆਰ ਕਪੂਰ, ਸੈਨਾ ਮੈਡਲ ਅਤੇ ਸੂਬੇਦਾਰ ਮੇਜਰ ਪ੍ਰੀਤਮ ਸਿੰਘ ਦੀ ਅਗਵਾਈ ਵਿਚ ਸਥਾਪਤ ਹੋਈ 10 ਸਿੱਖ ਰੈਜੀਮੈਂਟ, ਜਿਸ ਦਾ ਨਾਮ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੇ ਦਸਮੇਸ਼ ਬਟਾਲੀਅਨ ਰੱਖਿਆ ਗਿਆ, ਦਸਮੇਸ਼ ਬਟਾਲੀਅਨ ਅੱਜ ਸੈਨਾ ਦੇ ਇਤਿਹਾਸ ਵਿਚ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਰਹੀ | ਮਹਿਜ਼ 5 ਸਾਲ ਦੀ ਹੁੰਦਿਆਂ ਹੀ ਬਟਾਲੀਅਨ ਨੇ 1971ਦੀ ਲੜਾਈ ਵਿਚ ਇੱਕ ਅਜਿਹਾ ਕਾਰਨਾਮਾ ਕਰ ਵਿਖਾਇਆ ਕਿ ਪਾਕਿਸਤਾਨ ਦੀ ਧਰਤੀ 'ਤੇ 65 ਕਿੱਲੋਮੀਟਰ ਅੰਦਰ ਜਾ ਕੇ' ਪਰਬਤ ਅਲੀ' ਪੋਸਟ ਤੇ ਕਬਜ਼ਾ ਕੀਤਾ ਅਤੇ ਭਾਰਤ ਸਰਕਾਰ ਵੱਲੋਂ ਬਟਾਲੀਅਨ ਨੂੰ ਯੁੱਧ ਸਨਮਾਨ 'ਪਰਬਤ ਅਲੀ' ਦੇ ਕੇ ਸਨਮਾਨਿਤ ਕੀਤਾ ਗਿਆ | ਜਿਸ ਨੂੰ ਬਟਾਲੀਅਨ ਹਰ ਸਾਲ 13 ਦਸੰਬਰ ਨੂੰ ਯੁੱਧ ਸਨਮਾਨ ਦਿਵਸ ਤੌਰ ਤੇ ਮਨਾਉਂਦੀ ਹੈ | ਯੁੱਧ ਅਭਿਆਸਾਂ ਦੇ ਨਾਲ ਨਾਲ ਬਟਾਲੀਅਨ ਨੇ ਕਈ ਨਾਮੀ ਖਿਡਾਰੀ ਦੇਸ਼ ਨੂੰ ਦਿੱਤੇ ਜਿਨ੍ਹਾਂ ਵਿਚ ਦੇਸ਼ ਦੇ ਮਹਾਨ ਮੁੱਕੇਬਾਜ਼ ਸਵ. ਸੂਬੇਦਾਰ ਕੌਰ ਸਿੰਘ , ਪਦਮਸ਼੍ਰੀ, ਅਰਜੁਨਾ ਐਵਾਰਡ ਇਸੇ ਪਲਟਨ ਵਿਚ ਪੈਦਾ ਹੋਏ ਜਿਨ੍ਹਾਂ ਨੇ 1982 ਦੀਆਂ ਏਸ਼ੀਆਈ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ | ਕੁਸ਼ਤੀ ਦੇ ਖੇਤਰ ਵਿਚ ਹੌਲਦਾਰ ਗੱਜਣ ਸਿੰਘ ਅਤੇ ਮੌਜੂਦਾ ਰੋਇੰਗ ਸਟਾਰ (ਕਿਸ਼ਤੀ ਚਾਲਕ) ਆਨਰੇਰੀ ਕੈਪਟਨ ਸਵਰਨ ਸਿੰਘ ਅਰਜਨਾ ਅਵਾਰਡ ਇਸੇ ਬਟਾਲੀਅਨ ਦੀ ਸ਼ਾਨ ਹਨ | ਜਨਰਲ ਚੀਮਾ ਨੇ ਆਨਰੇਰੀ ਕੈਪਟਨ ਗੁਰਚਰਨ ਸਿੰਘ ਅਤੇ ਹੌਲਦਾਰ ਸੁਖਦੇਵ ਸਿੰਘ ਭਾਪਾ ਦੀ ਅਗਵਾਈ ਹੇਠ ਇੱਕ ਸਫਲ ਪ੍ਰੋਗਰਾਮ ਦੀ ਰੂਪ ਰੇਖਾ ਉਲੀਕਣ ਤੇ ਮੁਬਾਰਕਬਾਦ ਦਿੱਤੀ | ਪ੍ਰੋਗਰਾਮ ਦੌਰਾਨ ਸਾਬਕਾ ਸੈਨਿਕਾਂ ਵੱਲੋਂ ਆਪਣੇ ਅਫ਼ਸਰ ਸਾਹਿਬਾਨਾਂ, ਸਰਪੰਚ, ਨੰਬਰਦਾਰ ਬਣੇ ਅਤੇ ਵਿਆਹ ਉਪਰੰਤ ਪਰਿਵਾਰ ਵਿਚ ਸ਼ਾਮਿਲ ਹੋਈਆਂ ਧੀਆਂ, ਸਾਬਕਾ ਸੈਨਿਕ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੂਬੇਦਾਰ ਮੇਜਰ ਚੰਨਣ ਸਿੰਘ, ਹੈੱਡ ਕਲਰਕ ਸੁਖਵੰਤ ਸਿੰਘ, ਗੁਰਨਾਮ ਸਿੰਘ, ਰੋਇੰਗ ਸਟਾਰ ਸਵਰਨ ਸਿੰਘ ਦਲੇਲਵਾਲਾ, ਬਾਸਕਟਬਾਲ ਸਟਾਰ ਸੁਖਵਿੰਦਰ ਸਿੰਘ, ਵੱਸਣ ਸਿੰਘ, ਬਿੱਕਰ ਸਿੰਘ, ਸੁਖਦੇਵ ਸਿੰਘ ਕਿਲਾ ਹਕੀਮਾ, ਗੁਰਮੇਲ ਸਿੰਘ ਧੂਰੀ, ਪਵਿੱਤਰ ਸਿੰਘ, ਹਰਜੀਤ ਸਿੰਘ ਕਾਤਿਲ, ਜਸਪਾਲ ਸਿੰਘ, ਲਛਮਣ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਤਜਿੰਦਰ ਸਿੰਘ, ਹਰਪਾਲ ਸਿੰਘ ਧਲੀਵਾਲ ਬਲਵਿੰਦਰ ਸਿੰਘ ਭੂਦਨ, ਅਜਮੇਰ ਸਿੰਘ ਹਮੀਦੀ, ਜਸਵੰਤ ਸਿੰਘ ਟੈਟ ਬਰਨਾਲਾ, ਕਮਾਂਡੋ ਜੋਗਿੰਦਰ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਬਾਬਾ ਭਰਪੂਰ ਸਿੰਘ, ਸੱਜਣ ਸਰਵਰਾ, ਤੇਜੀ, ਬੋਬੀ ਤੋਂ ਇਲਾਵਾ ਵੱਡੀ ਗਿਣਤੀ ਸਾਬਕਾ ਸੈਨਿਕ ਅਤੇ ਮੌਜੂਦਾ ਸੈਨਿਕ ਹਾਜ਼ਰ ਸਨ |