ਸੰਗਰੂਰ, 2 ਜੂਨ (ਅਮਨਦੀਪ ਸਿੰਘ ਬਿੱਟਾ)-ਸਥਾਨਕ ਮੰਦਿਰ ਮਹਾਕਾਲੀ ਦੇਵੀ ਵਿਖੇ ਅਰੋੜਾ ਵੈੱਲਫੇਅਰ ਸਭਾ ਦੇ ਪ੍ਰਧਾਨ ਨਰੇਸ਼ ਜੁਨੇਜਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਅਰੋੜਾ ਸਮਾਜ ਦੇ ਸੰਸਥਾਪਕ ਅਰੂੜ ਮਹਾਰਾਜ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਭਾਜਪਾ ਦੇ ਸੀਨੀਅਰ ਆਗੂ ਰਵਿੰਦਰ ਖੰਨਾ, ਕਰਮ ਲਹਿਲ, ਮੁਕੇਸ਼ ਜੁਨੇਜਾ, ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਕੌਂਸਲ ਸੰਗਰੂਰ, ਕੁੰਦਨ ਗੋਗੀਆ ਮੇਅਰ ਨਗਰ ਨਿਗਮ ਪਟਿਆਲਾ, ਜਗਦੀਸ਼ ਕੁਮਾਰ ਜੱਗਾ ਕੌਮੀ ਉਪ ਪ੍ਰਧਾਨ, ਬਹਾਵਲਪੁਰ ਸਮਾਜ, ਰਾਜ ਕੁਮਾਰ ਸੱਚਦੇਵਾ ਸੂਬਾ ਪ੍ਰਧਾਨ ਬਹਾਵਲਪੁਰ ਸਮਾਜ, ਨਰਾਇਣ ਦਾਸ ਸੱਚਦੇਵਾ ਅਤੇ ਰਜਿੰਦਰ ਕੁਮਾਰ ਸੁਖੀਜਾ ਪ੍ਰਧਾਨ ਬਹਾਵਲਪੁਰ ਸਮਾਜ ਭਵਾਨੀਗੜ੍ਹ ਸਮੇਤ ਵੱਖ ਵੱਖ ਸ਼ਾਮਲ ਹੋਏ | ਸਭਾ ਦੇ ਜਨਰਲ ਸਕੱਤਰ ਤਰਸੇਮ ਕਾਲੜਾ ਅਤੇ ਵਿੱਤ ਸਕੱਤਰ ਰਜਨੀਸ਼ ਉਤਨੇਜਾ, ਰਾਜ ਕਠਪਲੀਆ, ਸੁਨੀਲ ਅਰੋੜਾ ਅਤੇ ਗਿਰੀਧਰ ਗੋਪਾਲ ਨੇ ਦੱਸਿਆ ਕਿ ਸਭਾ ਵਲੋਂ ਹਰ ਸਾਲ ਇਹ ਜਾਗਰਣ ਕਰਵਾਇਆ ਜਾਂਦਾ ਹੈ | ਸਭਾ ਦੇ ਸਰਪ੍ਰਸਤ ਟਹਿਲ ਚੰਦ ਛਾਬੜਾ, ਚੇਅਰਮੈਨ ਚੌਧਰੀ ਨੰਦ ਲਾਲ ਗਾਂਧੀ, ਸੀਨੀਅਰ ਮੀਤ ਪ੍ਰਧਾਨ ਪਵਨ ਅਹੂਜਾ, ਰਾਮੇਸ਼ ਛਾਬੜਾ, ਜਗਦੀਸ਼ ਕਾਲੜਾ, ਪੰਕਜ ਸੱਚਦੇਵਾ ਅਤੇ ਤਿਲਕ ਸੱਚਦੇਵਾ ਨੇ ਦੱਸਿਆ ਕਿ ਸਭਾ ਧਾਰਮਿਕ ਕਾਰਜਾਂ ਦੇ ਨਾਲ ਨਾਲ ਲੋੜਵੰਦਾਂ ਦੀ ਮਦਦ ਕਰਨ ਦੇ ਸਮਾਜਿਕ ਕਾਰਜ ਵੀ ਕਰਦੀ ਹੈ | ਸਭਾ ਦੇ ਮੀਤ ਪ੍ਰਧਾਨ ਰਾਕੇਸ਼ ਥਰੇਜਾ, ਚਮਨ ਸਿਡਾਨਾ, ਧਰਮਪਾਲ ਮੁਲਤਾਨੀ, ਰਿੱਕੀ ਬਜਾਜ ਅਤੇ ਦੀਪਕ ਹੰਸ ਨੇ ਸਭਾ ਵਲੋਂ ਕਰਵਾਏ ਜਾਂਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅਰਵਿੰਦ ਖੰਨਾ, ਵਿਜੈਇੰਦਰ ਸਿੰਗਲਾ, ਭੁਪਿੰਦਰ ਸਿੰਘ, ਜਗਦੀਸ਼ ਜੱਗਾ, ਦਿਨੇਸ਼ ਬਾਂਸਲ, ਬੱਦਰੀ ਜਿੰਦਲ, ਜਸਪਾਲ ਸ਼ਰਮਾ, ਬਲਵਿੰਦਰ ਗੁਲਾਟੀ, ਰਾਜੇਸ਼ ਥਰੇਜਾ, ਰਵੀ ਚਾਵਲਾ, ਰਿੰਤੂ ਕੰਡਾ, ਜੋਤੀ ਗਾਬਾ, ਹਿਮਾਂਸ਼ੂ ਗਾਬਾ, ਪਰਮਿੰਦਰ ਸਿੰਘ ਪਿੰਕੀ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਨੰੂ ਸਨਮਾਨਿਤ ਕੀਤਾ ਗਿਆ |