11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੂਬੇ ਦੇ ਇਮਾਨਦਾਰ ਸਰਕਾਰੀ ਤੰਤਰ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ ਸਰਪੰਚ ਜਸ਼ਨ ਬਾਵਾ ਦੀ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 03-06-2025

ਮਮਦੋਟ, 2 ਜੂਨ (ਸੁਖਦੇਵ ਸਿੰਘ ਸੰਗਮ)-ਬੀਤੇ ਕੱਲ੍ਹ ਥਾਣਾ ਲੱਖੋਂ ਕਿ ਬਹਿਰਾਮ ਦੇ ਪਿੰਡ ਤਰਿੱਡਾ ਦੇ ਮੌਜੂਦਾ ਨੌਜਵਾਨ ਸਰਪੰਚ ਜਸ਼ਨਪ੍ਰੀਤ ਬਾਵਾ ਵਲੋਂ ਕੀਤੀ ਗਈ ਖ਼ੁਦਕੁਸ਼ੀ ਸੂਬੇ ਦੇ ਇਮਾਨਦਾਰ ਸਰਕਾਰੀ ਤੰਤਰ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਤਰਿੱਡਾ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਜਸ਼ਨ ਬਾਵਾ (24) ਪੁੱਤਰ ਤਰਸੇਮ ਬਾਵਾ ਵਲੋਂ ਆਪਣੇ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਆਪ ਦੇ ਹਲਕਾ ਗੁਰੂਹਰਸਹਾਏ ਤੋਂ ਇਕ ਸੀਨੀਅਰ ਲੀਡਰ ਵਲੋਂ ਜਸ਼ਨ ਦੇ ਘਰ ਪਹੁੰਚ ਕੇ ਮੀਡੀਆ ਸਾਹਮਣੇ ਸਰਪੰਚ ਦੀ ਮੌਤ ਦਾ ਕਥਿਤ ਜ਼ਿੰਮੇਵਾਰ ਮੌਜੂਦਾ ਵਿਧਾਇਕ ਤੇ ਉਸ ਦੇ ਨਿੱਜੀ ਸਕੱਤਰ ਨੂੰ ਠਹਿਰਾਇਆ ਜਾ ਰਿਹਾ ਸੀ | ਜਸ਼ਨ ਦੇ ਅੰਤਿਮ ਸਸਕਾਰ ਮੌਕੇ ਇਕੱਠੇ ਹੋਏ ਆਪ ਦੇ ਯੂਥ ਵਲੰਟੀਅਰਾਂ ਵਲੋਂ ਵੀ ਹਲਕਾ ਵਿਧਾਇਕ 'ਤੇ ਪੀ.ਏ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਸੀ ਤੇ ਮੌਕੇ 'ਤੇ ਪੁੱਜੇ ਵਿਧਾਇਕ ਨੂੰ ਵੀ ਪੁਲਿਸ ਵਲੋਂ ਘੇਰੇ ਵਿਚ ਲੈ ਕੇ ਉੱਥੋਂ ਕੱਢਿਆ ਗਿਆ ਸੀ | ਭਾਵੇਂ ਪਰਿਵਾਰ ਵਲੋਂ ਜਸ਼ਨ ਦੀ ਮੌਤ ਸਬੰਧੀ ਕਿਸੇ ਖ਼ਿਲਾਫ਼ ਕੋਈ ਵੀ ਕਾਰਵਾਈ ਕਰਾਉਣ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਅਤੇ ਬਿਨਾਂ ਪੋਸਟਮਾਰਟਮ ਕਰਵਾਏ ਮਿ੍ਤਕ ਦਾ ਕੱਲ੍ਹ ਸ਼ਾਮ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਜਸ਼ਨ ਦੇ ਸਾਥੀ ਰਹੇ ਆਪ ਵਰਕਰਾਂ ਵਲੋਂ ਵਿਧਾਇਕ ਖ਼ਿਲਾਫ਼ ਗ਼ੁੱਸਾ ਹਾਲੇ ਵੀ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਕੱਢਿਆ ਜਾ ਰਿਹਾ ਹੈ | ਪਹਿਲਾਂ ਸਰਪੰਚ ਵਲੋਂ ਵੀ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਉਸ ਨੂੰ ਪਿੰਡ ਦੇ ਕੰਮ ਨਾ ਕਰਨ ਦੇਣ ਅਤੇ ਸਿਆਸੀ ਦਬਾਅ ਪਾ ਕੇ ਪੰਚਾਇਤ ਦਾ ਕੰਮ ਪ੍ਰਬੰਧਕ ਨੂੰ ਸੌਂਪਣ ਲਈ ਸੱਤਾ ਧਿਰ ਦੇ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਪੰਚ ਵਲੋਂ ਉਠਾਈ ਗਈ ਆਵਾਜ਼ 'ਤੇ ਅਤੇ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਆਪ ਨੇਤਾਵਾਂ ਖ਼ਿਲਾਫ਼ ਉੱਠ ਰਹੇ ਸਵਾਲਾਂ ਨੂੰ ਲੈ ਕੇ ਪੁਲਿਸ ਜਾਂ ਸਰਕਾਰ ਵਲੋਂ ਮਾਮਲੇ ਦੀ ਜਾਂਚ ਕਰਨੀ ਜ਼ਰੂਰੀ ਨਹੀਂ ਸਮਝੀ ਗਈ ਤੇ ਉਲਟਾ ਪੁਲਿਸ ਵਲੋਂ ਧਾਰਾ 174 ਅਧੀਨ ਕਾਰਵਾਈ ਕਰਕੇ ਮਾਮਲੇ ਨੂੰ ਖੂਹ ਖਾਤੇ ਪਾਉਣ ਦੀ ਨੀਂਹ ਰੱਖ ਦਿੱਤੀ ਗਈ ਹੈ ਜੋ ਆਪ ਸਰਕਾਰ ਦੀ ਇਮਾਨਦਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰਾਂ ਦੇ ਕੰਪਿਊਟਰ ਆਪ੍ਰੇਟਰਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਨਸ਼ਾ ਛੁਡਾਊ ਜਾਗਰੂਕਤਾ ਮੁਹਿੰਮ
Ad Position 24