ਤਲਵੰਡੀ ਭਾਈ, 2 ਜੂਨ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਸ਼ਨੀਦੇਵ ਮੰਦਰ ਵਿਖੇ ਭਗਵਾਨ ਸ਼ਨੀਦੇਵ ਦਾ ਜਨਮ ਉਤਸਵ ਉਤਸ਼ਾਹ ਪੂਰਵਕ ਮਨਾਇਆ ਗਿਆ | ਜਿਸ ਦੌਰਾਨ ਚੱਲੀ ਸਮਾਗਮਾਂ ਦੀ ਲੜੀ ਦੀ ਸਮਾਪਤੀ ਸਮੇਂ ਜਾਗਰਨ ਕਰਵਾਇਆ ਗਿਆ | ਜਾਗਰਨ ਦੀ ਆਰੰਭਤਾ ਸ਼੍ਰੀ ਜਗਦੰਬਾ ਭਜਨ ਮੰਡਲੀ ਵਲੋਂ ਕੀਤੀ ਗਈ | ਜਿਸ ਉਪਰੰਤ ਉੱਘੇ ਭਜਨ ਗਾਇਕ ਜਯਾ ਸ਼ਰਮਾ ਅਤੇ ਨੇਹਾ ਸ਼ਰਮਾ ਨੇ ਸਾਰੀ ਰਾਤ ਸ਼ਨੀਦੇਵ ਭਗਵਾਨ ਅਤੇ ਪ੍ਰਭੂ ਮਹਿਮਾ ਦਾ ਗੁਣਗਾਨ ਕਰਦਿਆਂ ਜਾਗਰਣ 'ਚ ਸ਼ਾਮਿਲ ਸ਼ਨੀ ਭਗਤਾਂ ਨੂੰ ਝੂਮਣ ਲਾਈ ਰੱਖਿਆ | ਇਸ ਮੌਕੇ ਪੰਡਤ ਜਯੋਤੀ ਸ਼ਰਮਾ ਭਾਰਗਵ, ਵਿਜੇ ਕੁਮਾਰ ਕਾਇਤ ਜ਼ਿਲ੍ਹਾ ਉਪ ਪ੍ਰਧਾਨ ਭਾਜਪਾ, ਸੋਨੂੰ ਨਰੂਲਾ, ਰਾਕੇਸ਼ ਕੁਮਾਰ, ਅਮਨ ਸ਼ਰਮਾ, ਮੁਕੇਸ਼ ਕੁਮਾਰ ਬੇਰਵਾ, ਦੀਪਕ ਕੁਮਾਰ, ਦੁਰਗਾ, ਰਾਮ ਸ਼ਰਨ ਮੰਗੇਵਾਲੀਆ, ਰਾਜੀਵ ਕੁਮਾਰ, ਅਸ਼ੋਕ ਕੁਮਾਰ, ਗਗਨ ਸ਼ਰਮਾ, ਦਰਸ਼ਨਾਂ ਰਾਣੀ, ਪ੍ਰੀਤੀ ਸ਼ਰਮਾ, ਭਜਨ ਸਿੰਗ ਸਿਆਣ, ਰਾਹੁਲ ਸ਼ਰਮਾ, ਜਸ਼ਨ ਕੁਮਾਰ, ਸ਼ਾਮ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਸਨ |