ਫ਼ਿਰੋਜ਼ਪੁਰ, 2 ਜੂਨ (ਲਖਵਿੰਦਰ ਸਿੰਘ)-ਛੁੱਟੀਆਂ 'ਚ ਵਿਦਿਆਰਥੀਆਂ ਨੂੰ ਖੇਡਾਂ ਵੱਲ ਪੇ੍ਰਰਿਤ ਕਰਨ ਦੇ ਉਦੇਸ਼ ਨਾਲ ਦਾਸ ਐਂਡ ਬਰਾਊਨ ਵਰਲਡ ਸਕੂਲ 'ਚ ਫ਼ਿਰੋਜ਼ਪੁਰ ਮੈਗਾ ਸਪੋਰਟਸ ਫ਼ੈਸਟੀਵਲ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਸੈਂਕੜੇ ਵਿਦਿਆਰਥੀ ਹਿੱਸਾ ਲੈ ਰਹੇ ਹਨ | ਪਿ੍ੰਸੀਪਲ ਰੂਚੀ ਪਾਂਡੇ ਨੇ ਦੱਸਿਆ ਕਿ 2 ਜੂਨ ਤੋਂ 14 ਜੂਨ ਤੱਕ ਚੱਲਣ ਵਾਲੇ ਮੈਗਾ ਸਪੋਰਟਸ ਕੈਂਪ 'ਚ ਵਿਦਿਆਰਥੀਆਂ ਨੂੰ ਟੇਬਲ ਟੈਨਿਸ, ਪਿਕਲ ਬਾਲ, ਗੋਲਫ, ਆਰਚਰੀ, ਰੋਲਰ ਸਕੇਟਿੰਗ, ਬੈਡਮਿੰਟਨ, ਬਾਸਕਟਬਾਲ, ਵਾਲੀਬਾਲ, ਕ੍ਰਿਕਟ, ਸ਼ੂਟਿੰਗ, ਚੈੱਸ, ਤਾਈਕਵਾਂਡੋ ਸਮੇਤ ਵੱਖ-ਵੱਖ ਖੇਡਾਂ ਦੀ ਕੋਚਾਂ ਵਲੋਂ ਸਿਖਲਾਈ ਦਿੱਤੀ ਜਾ ਰਹੀ ਹੈ | ਮੈਗਾ ਸਪੋਰਟਸ ਕੈਂਪ ਦਾ ਸ਼ੁੱਭ ਆਰੰਭ ਕਰਦੇ ਹੋਏ ਪਿ੍ੰਸੀਪਲ ਰੂਚੀ ਪਾਂਡੇ, ਜਨਰਲ ਮੈਨੇਜਰ ਰਾਜ ਕੁਮਾਰ ਰਾਣਾ, ਡਿਪਟੀ ਜੀ.ਐੱਮ. ਸਜਲ, ਡਿਪਟੀ ਜੀ.ਐੱਮ. ਡਾ. ਸੇਲਿਨ, ਸਮੂਹ ਖੇਡਾਂ ਦੇ ਅਧਿਕਾਰੀ ਅਭਿਸ਼ੇਕ ਵਲੋਂ ਇੰਦਰਧਨੁਸ਼ ਦੇ ਰੰਗ ਉਡਾਏ | ਉਨ੍ਹਾਂ ਕਿਹਾ ਕਿ ਇਹ ਕੈਂਪ ਖਿਡਾਰੀਆਂ 'ਚ ਖੇਡਾਂ ਦੇ ਪ੍ਰਤੀ ਜੋਸ਼ ਪੈਦਾ ਕਰਨਗੇ | ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ 'ਚ ਖੇਡਾਂ ਦਾ ਬਹੁਤ ਮਹੱਤਵ ਹੁੰਦਾ ਹੈ ਅਤੇ ਇਸ ਨਾਲ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਹੋਣ ਤੋਂ ਇਲਾਵਾ ਖਿਡਾਰੀਆਂ 'ਚ ਅਨੁਸ਼ਾਸਨ, ਆਤਮ ਨਿਰਭਰਤਾ ਦੀ ਭਾਵਨਾ ਪੈਦਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਦਾਸ ਐਂਡ ਬਰਾਊਨ ਵਰਲਡ ਸਕੂਲ ਦੇ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਅਤੇ ਕੋਚ ਉਪਲਬਧ ਹਨ, ਜਿਨ੍ਹਾਂ ਵਲੋਂ ਖਿਡਾਰੀ ਨੂੰ ਬਿਹਤਰੀਨ ਤਕਨੀਕ ਦੇ ਮਾਧਿਅਮ ਨਾਲ ਖੇਡਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ |