25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਲੁਧਿਆਣਾ ਵਿਖੇ 8 ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 05-06-2025
ਫ਼ਿਰੋਜ਼ਪੁਰ, 4 ਜੂਨ (ਕੁਲਬੀਰ ਸਿੰਘ ਸੋਢੀ)-ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਰਜਿ. ਵਲੋ ਰੈਗੂਲਰ ਅਤੇ 20 ਫ਼ੀਸਦੀ ਤਨਖ਼ਾਹ ਵਿਚ ਵਾਧਾ ਨਾ ਕਰਨ ਦੇ ਰੋਸ ਵਜੋਂ ਲੁਧਿਆਣਾ ਵਿਖੇ ਹੋ ਰਹੀਆਂ ਜ਼ਿਮਨੀ ਚੋਣਾਂ ਵਿਚ 8 ਜੂਨ ਨੂੰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਦੀ ਬੈਠਕ ਆਗੂ ਮੋਨਿਕਾ ਬੇਦੀ ਦੀ ਅਗਵਾਈ ਵਿਚ ਹੋਈ, ਜਿਸ ਵਿਚ ਰੋਸ ਪ੍ਰਦਰਸ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਆਗੂ ਮੋਨਿਕਾ ਬੇਦੀ ਨੇ ਦੱਸਿਆ ਕਿ ਜਥੇਬੰਦੀ ਵਲੋਂ ਮਈ ਮਹੀਨੇ ਵਿਚ ਵੀ ਸ਼ਾਂਤਮਈ ਰੋਸ ਮਾਰਚ ਆਪ ਦੇ ਸੰਸਦ ਮੈਂਬਰ ਅਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਦੇ ਮੁੱਖ ਦਫ਼ਤਰ ਤੱਕ ਕੀਤਾ ਗਿਆ ਸੀ | ਜਿਸ ਉਪਰੰਤ ਸੰਜੀਵ ਅਰੋੜਾ ਨੇ ਮੰਗ ਪੱਤਰ ਸਬੰਧਿਤ ਅਧਿਕਾਰੀਆਂ ਨੂੰ ਭੇਜਣ ਉਪਰੰਤ ਮੰਗਾਂ ਮੰਨਣ ਦਾ ਵਿਸ਼ਵਾਸ ਦਿਵਾਇਆ ਸੀ, ਪਰ ਐਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀਆ ਮੰਗਾਂ ਨਹੀਂ ਲਾਗੂ ਕੀਤੀਆਂ ਗਈਆਂ | ਜਿਸ ਕਾਰਨ ਸਮੂਹ ਕਰਮਚਾਰੀਆਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਅਗਲੀ ਜਾਣਕਾਰੀ ਸਾਂਝੀ ਕੀਤੀ ਕਿ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਉਲ ਦੀ ਅਗਵਾਈ ਵਿਚ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਲੁਧਿਆਣਾ ਵਿਖੇ ਜ਼ਿਮਨੀ ਚੋਣਾਂ ਵਿਚ ਘਰ-ਘਰ ਜਾ ਕੇ ਸਰਕਾਰ ਦੇ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਰੋਸ ਰੈਲੀ ਕੱਢ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ | ਇਸਦੇ ਨਾਲ ਲੁਧਿਆਣਾ ਵਿਖੇ ਆਉਣ ਵਾਲੇ ਮੁੱਖ ਮੰਤਰੀ ਅਤੇ ਕੇਜਰੀਵਾਲ ਦਾ ਵੀ ਘਿਰਾਊ ਕਰਕੇ ਕਾਲੀਆਂ ਝੰਡੀਆਂ ਵਿਖਾਈਆਂ ਜਾਣਗੀਆਂ | ਮੀਟਿੰਗ ਵਿਚ ਆਈ.ਸੀ.ਟੀ.ਸੀ ਸੈਂਟਰ ਤੋਂ ਸ਼ੈਲੀ (ਕੌਂਸਲਰ), ਪ੍ਰਵੀਨ ਕੁਮਾਰੀ, ਅਮਨਦੀਪ (ਐੱਲ.ਟੀ) ਏ.ਆਰ.ਟੀ ਸੈਂਟਰ ਤੋਂ ਅਮਨਦੀਪ ਸਿੰਘ (ਡਾਟਾ ਮੈਨੇਜਰ) ਗੁਰਪ੍ਰੀਤ ਸਿੰਘ, ਮਨਪ੍ਰੀਤ ਕੌਰ (ਸਟਾਫ਼ ਨਰਸ), ਪੁਨੀਤਾ (ਕੌਂਸਲਰ), ਹਰਪ੍ਰੀਤ ਕੌਰ (ਕੌਂਸਲਰ), ਸੁਖਰਾਜ ਸਿੰਘ ਅਤੇ ਓ.ਐੱਸ.ਟੀ ਸੈਂਟਰ ਤੋਂ ਰਜਨੀ ਗੁਲਾਟੀ (ਕੌਂਸਲਰ), ਸੀਮਾ ਰਾਣੀ (ਸਟਾਫ਼ ਨਰਸ), ਪਰਮਜੀਤ ਕੌਰ (ਸਟਾਫ਼ ਨਰਸ), ਰਿੰਕੂ ਰਾਣੀ (ਸਟਾਫ਼ ਨਰਸ), ਕੁਲਵੰਤ ਕੌਰ (ਸਟਾਫ਼ ਨਰਸ), ਅਮਰਜੀਤ ਸਿੰਘ (ਡਾਟਾ ਮੈਨੇਜਰ) ਆਦਿ ਸਮੂਹ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਚਾਇਤਾਂ ਦੀ ਚੋਣ ਤੋਂ ਲੈ ਕੇ ਵਿਕਾਸ ਕਾਰਜਾਂ ਤੱਕ ਭਿ੍ਸ਼ਟਤੰਤਰ ਦੀ ਪੋਲ ਖੋਲ੍ਹ ਗਿਆ ਸਰਪੰਚ ਜਸ਼ਨਪ੍ਰੀਤ ਖ਼ੁਦਕੁਸ਼ੀ ਮਾ... ਅਗਲੀ ਖ਼ਬਰ ਨਰਕ ਤੋਂ ਵੀ ਮਾੜਾ ਡੌਂਕੀ ਰੂਟ, ਪਨਾਮਾ ਦੇ ਜੰਗਲਾਂ ਤੋਂ ਵਾਪਸ ਪਰਤੇ 2 ਨੌਜਵਾਨਾਂ ਦੇ ਸੁਣਾਈ ਹੱਡਬੀਤੀ • ਜੰਗਲਾਂ ਵਿਚ...
Ad Position 24