25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨਰਕ ਤੋਂ ਵੀ ਮਾੜਾ ਡੌਂਕੀ ਰੂਟ, ਪਨਾਮਾ ਦੇ ਜੰਗਲਾਂ ਤੋਂ ਵਾਪਸ ਪਰਤੇ 2 ਨੌਜਵਾਨਾਂ ਦੇ ਸੁਣਾਈ ਹੱਡਬੀਤੀ • ਜੰਗਲਾਂ ਵਿਚ ਹਰ ਕਦਮ 'ਤੇ ਲਾਸ਼ਾਂ ਦੇ ਢੇਰ ਦੇਖ ਕਈ ਵਾਰ ਲੱਗਦਾ ਸੀ ਕਿ ਜ਼ਿੰਦਾ ਵਾਪਸ ਨਹੀਂ ਪਰਤ ਸਕਾਂਗੇ • ਅਮਰੀਕਾ ਜਾਣ ਲਈ ਸ਼ਾਹਕੋਟ ਦੇ ਏਜੰਟਾਂ ਨੂੰ ਦਿੱਤੇ ਸਨ 40-40 ਲੱਖ ਰੁਪਏ

Ad Position 21
No active advertisement
ਅਜੀਤ ਡੈਸਕ 05-06-2025
ਚੰਡੀਗੜ੍ਹ, 4 ਜੂਨ (ਸੰਦੀਪ ਕੁਮਾਰ ਮਾਹਨਾ)– ਡਾਲਰ ਕਮਾਉਣ ਦੇ ਚੱਕਰਾਂ 'ਚ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਵਿਦੇਸ਼ ਪੁੱਜਣ ਲਈ ਏਜੰਟਾਂ ਵਲੋਂ ਦਿਖਾਏ ਸੁਪਨਿਆਂ 'ਚ ਫ਼ਸ ਕੇ ਡੌਂਕੀ ਰੂਟ ਰਾਹੀਂ ਜ਼ਿਆਦਾਤਰ ਲੋਕ ਅਮਰੀਕਾ ਦੀ ਧਰਤੀ 'ਤੇ ਪੈਰ ਰੱਖਣ ਤੋਂ ਪਹਿਲਾਂ ਹੀ ਦੁਨੀਆਂ ਤੋਂ ਰੁਖ਼ਸਤ ਕਰ ਜਾਂਦੇ ਹਨ ਅਤੇ ਕੁੱਝ ਕਿਸਮਤ ਵਾਲੇ ਵਾਪਸ ਵਤਨ ਪਰਤ ਆਉਂਦੇ ਹਨ | ਅਜਿਹਾ ਹੀ ਕੁੱਝ ਹੋਇਆ ਹੈ ਫ਼ਿਰੋਜਪੁਰ ਦੇ ਰਹਿਣ ਵਾਲੇ 2 ਨੌਜਵਾਨਾਂ ਲਵਪ੍ਰੀਤ ਤੇ ਗੁਰਪ੍ਰੀਤ ਦੇ ਨਾਲ, ਜੋ ਭੁੱਖੇ ਪਿਆਸੇ, ਗੋਡਿਆਂ ਤੱਕ ਚਿੱਕੜ ਵਿਚ ਡੁੱਬੇ, ਸੜੀਆਂ ਹੋਈਆਂ ਲਾਸ਼ਾਂ ਅਤੇ ਸੰਘਣੇ ਜੰਗਲਾਂ ਵਿਚ ਦੀ ਮਨੁੱਖੀ ਪਿੰਜਰਾਂ ਵਿਚੋਂ ਲੰਘਦਿਆਂ ਅੱਤਵਾਦੀਆਂ ਨਾਲ ਲੜਦੇ ਹੋਏ ਵਾਪਸ ਵਤਨ ਪਰਤ ਆਏ ਹਨ | ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਨੌਜਵਾਨਾਂ ਲਵਪ੍ਰੀਤ ਅਤੇ ਗੁਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਜਾਣ ਦੇ ਚੱਕਰਾਂ 'ਚ ਲਗਭਗ 10 ਮਹੀਨੇ ਪਹਿਲਾਂ ਸ਼ਾਹਕੋਟ ਦੇ ਇਮੀਗ੍ਰੇਸ਼ਨ ਏਜੰਟਾਂ ਜਗੀਰ ਸਿੰਘ ਜੋਧਾ, ਬਲਦੇਵ ਸਿੰਘ ਅਤੇ ਗੁਰਨਾਮ ਸਿੰਘ ਨੇ ਦੂਰ ਦੀ ਰਿਸ਼ਤੇਦਾਰੀ ਦਾ ਹਵਾਲਾ ਦਿੰਦੇ ਹੋਏ, ਡੌਂਕੀ ਰੂਟ ਰਾਹੀਂ ਅਮਰੀਕਾ ਭੇਜਣ ਲਈ 40-40 ਲੱਖ ਰੁਪਏ ਵਸੂਲੇ ਸਨ | ਜਦੋਂ ਉਹ ਮੈਕਸੀਕੋ ਪਹੁੰਚੇ ਤਾਂ ਉਨ੍ਹਾਂ ਨੂੰ ਪਨਾਮਾ ਦੇ ਭਿਆਨਕ ਜੰਗਲਾਂ ਵਿਚ ਡੌਂਕੀ ਰੂਟ ਦੇ ਏਜੰਟਾਂ ਦੇ ਅਣਮਨੁੱਖੀ ਵਿਵਹਾਰ ਦਾ ਸਾਹਮਣਾ ਕਰਨਾ ਪਿਆ | ਡੌਂਕੀ ਰੂਟ ਰਾਹੀਂ ਅਮਰੀਕਾ ਜਾਣ ਲਈ ਆਪਣੀ ਜਾਨ ਜੋਖ਼ਮ ਵਿਚ ਪਾਈ | ਰਸਤੇ ਵਿਚ ਉਨ੍ਹਾਂ ਨੂੰ ਨਾ ਤਾਂ ਖਾਣਾ ਮਿਲਿਆ ਅਤੇ ਨਾ ਹੀ ਪੀਣ ਲਈ ਪਾਣੀ | ਜੰਗਲਾਂ ਵਿਚ ਹਰ ਕਦਮ 'ਤੇ ਲਾਸ਼ਾਂ ਖਿੰਡੀਆਂ ਹੋਈਆਂ ਸਨ | ਕਈ ਵਾਰ ਲੱਗਦਾ ਸੀ ਕਿ ਉਹ ਜ਼ਿੰਦਾ ਵਾਪਸ ਨਹੀਂ ਪਰਤ ਸਕਣਗੇ | ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਦੀਆਂ ਜਾਨਾਂ ਸਿਰਫ਼ ਇਸ ਲਈ ਬਚਾ ਲਈਆਂ ਗਈਆਂ ਕਿਉਂਕਿ ਇਲਾਕੇ ਦੇ ਸਰਪੰਚਾਂ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਰਜਨੀਸ਼ ਦਹੀਆ ਨੇ ਅਣਥੱਕ ਯਤਨ ਕੀਤੇ ਅਤੇ ਵਿੱਤੀ ਮਦਦ ਕੀਤੀ | ਇਹ ਡੌਂਕੀ ਰੂਟ ਨਹੀਂ, ਮੌਤ ਦਾ ਰਸਤਾ ਹੈ-ਲਵਪ੍ਰੀਤ ਅਤੇ ਗੁਰਪ੍ਰੀਤ ਨੇ ਮੈਕਸੀਕੋ ਦੇ ਪਨਾਮਾ ਦੇ ਜੰਗਲਾਂ ਵਿਚ ਕਈ ਮਹੀਨੇ ਬਿਤਾਉਣ ਤੋਂ ਬਾਅਦ ਇਕ ਸਬਕ ਜ਼ਰੂਰ ਮਿਲਿਆ ਹੈ ਕਿ ਸਵਰਗ ਅਮਰੀਕਾ 'ਚ ਨਹੀਂ ਬਲਕਿ ਆਪਣੇ ਵਤਨ ਪੰਜਾਬ 'ਚ ਹੀ ਹੈ | ਉਨ੍ਹਾਂ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਉਨ੍ਹਾਂ ਦੇ ਤਜ਼ਰਬੇ ਤੋਂ ਸਬਕ ਲੈਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਲੁਧਿਆਣਾ ਵਿਖੇ 8 ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਅਗਲੀ ਖ਼ਬਰ ਮਾਲਵਾ ਖੇਤਰ 'ਚ ਨੌਜਵਾਨਾਂ ਨੇ ਠੇਕੇ 'ਤੇ ਜ਼ਮੀਨਾਂ ਦੇਣ ਦੀ ਥਾਂ ਖ਼ੁਦ ਖੇਤੀ ਕਰਨ ਨੂੰ ਦਿੱਤੀ ਪਹਿਲ
Ad Position 24