ਗੁਰੂਹਰਸਹਾਏ, 4 ਜੂਨ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੀ ਗੁੱਦੜ ਢੰਡੀ ਰੋਡ 'ਤੇ ਸਥਿਤ ਰੁਦਰ ਅਵਤਾਰੀ ਬਾਲਾ ਧਾਮ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਬੰਧਕਾ ਵਲੋਂ ਮੰਦਰ ਨੂੰ ਸੁੰਦਰ ਸੁੰਦਰ ਲਾਈਟਾਂ ਅਤੇ ਗ਼ੁਬਾਰਿਆਂ ਦੇ ਨਾਲ ਸਜਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਬੰਧਕ ਵਰਿੰਦਰ ਸਚਦੇਵਾ, ਅਸ਼ੋਕ ਸਚਦੇਵਾ, ਜਗਦੀਸ਼ ਸਚਦੇਵਾ, ਦਰਸ਼ਨ ਲਾਲ ਸਚਦੇਵਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਰੁਦਰ ਅਵਤਾਰੀ ਬਾਲਾ ਜੀ ਧਾਮ ਵਿਖੇ ਸ਼੍ਰੀ ਬਾਲਾ ਜੀ ਮਹਾਰਾਜ ਦਾ 12ਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਪਹੁੰਚ ਕੇ ਸ਼੍ਰੀ ਬਾਲਾ ਜੀ ਮਹਾਰਾਜ ਦੇ ਦਰਬਾਰ 'ਤੇ ਮੱਥਾ ਟੇਕਿਆ ਅਤੇ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਤੋਂ ਬਾਅਦ ਮੰਦਰ ਦੇ ਪੁਜਾਰੀ ਪੰਡਿਤ ਸ਼ੁਕਲਾ ਜੀ ਵਲੋਂ ਪੂਜਾ ਅਰਚਨਾ ਕਰਕੇ ਸ਼੍ਰੀ ਬਾਲਾ ਜੀ ਮਹਾਰਾਜ ਜੀ ਦੀ ਚੌਂਕੀ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਸ਼੍ਰੀ ਬਾਲਾ ਜੀ ਸੇਵਾ ਸੰਘ ਦੇ ਮੈਂਬਰ ਪਿ੍ੰਸ ਗਲਹੋਤਰਾ, ਗੌਰਵ ਕਾਮਰਾ, ਕਪਿਲ ਢੀਂਗੜਾ, ਰਮਨ ਪੁੱਗਲ ਵਲੋਂ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਆਈ ਹੋਈ ਸੰਗਤ ਦੇ ਲਈ ਮੰਦਰ ਕਮੇਟੀ ਦੇ ਪ੍ਰਬੰਧਕਾਂ ਵਲੋਂ ਦਾਲ, ਫੁੱਲਕੇ, ਖੀਰ, ਸਬਜ਼ੀ ਆਦਿ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਅਤੇ ਚੌਂਕੀ ਦੀ ਸਮਾਪਤੀ ਤੋਂ ਬਾਅਦ ਸੰਗਤ ਨੂੰ ਪ੍ਰਸ਼ਾਦ ਵੀ ਵਰਤਾਇਆ ਗਿਆ | ਇਸ ਮੌਕੇ ਕੁਲਦੀਪ ਸ਼ਰਮਾ, ਕਪਿਲ ਸਿਕਰੀ, ਦੁਰਗਾ ਸਿਕਰੀ, ਸੁਨੀਲ ਸਿਕਰੀ ਗਾਂਧੀ, ਵਰੁਣ ਗਾਵੜੀ, ਰਾਜਨ ਆਵਲਾ, ਰਿੰਕੂ ਆਵਲਾ, ਕ੍ਰਿਸ਼, ਅਮਿਤ ਬਜਾਜ, ਵਰਿੰਦਰ ਮਦਾਨ ਆਦਿ ਨੇ ਦਰਬਾਰ ਵਿਚ ਮੱਥਾ ਟੇਕਿਆ |