25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਚੋਰਾਂ ਨੇ ਕ੍ਰਿਸ਼ਨਾ ਮੰਦਰ ਦੇ ਦਾਨ ਪਾਤਰ ਤੋੜੇ

Ad Position 21
No active advertisement
ਅਜੀਤ ਡੈਸਕ 05-06-2025
ਜ਼ੀਰਾ, 4 ਜੂਨ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਕਿ੍ਸ਼ਨਾ ਮੰਦਰ ਵਿਚੋਂ ਬੀਤੀ ਰਾਤ ਚੋਰਾਂ ਵਲੋਂ ਮੰਦਰ ਦੇ ਦਾਨ ਪਾਤਰ ਤੋੜ ਕੇ ਦਾਨ ਪਾਤਰਾਂ ਵਿਚ ਪਈ ਰਕਮ ਨੂੰ ਚੋਰੀ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਚੋਰ ਬੀਤੀ ਰਾਤ ਮੰਦਰ ਦੀ ਛੱਤ 'ਤੇ ਲੱਗੀ ਜਾਲੀ ਤੋੜ ਕੇ ਕੱਪੜਾ ਬੰਨ੍ਹ ਕੇ ਥੱਲੇ ਉੱਤਰੇ ਅਤੇ ਮਾਤਾ ਦੁਰਗਾ ਅਤੇ ਹਨੂਮਾਨ ਦੀ ਮੂਰਤੀ ਅੱਗੇ ਪਏ ਤਿੰਨ ਦਾਨ ਪਾਤਰਾਂ ਨੂੰ ਤੋੜ ਕੇ ਉਨ੍ਹਾਂ ਵਿਚੋਂ ਪਈ ਨਗਦੀ ਚੁਰਾ ਲਈ, ਜਿਸ ਦਾ ਪਤਾ ਸਵੇਰੇ 3 ਵਜੇ ਮੰਦਰ ਦੇ ਕਵਾੜ ਖੋਲ੍ਹਣ ਤੋਂ ਲੱਗਾ | ਇਸ ਚੋਰੀ ਸਬੰਧੀ ਮੰਦਰ ਕਮੇਟੀ ਨੂੰ ਸੂਚਿਤ ਕੀਤਾ ਗਿਆ ਅਤੇ ਜਿਸ ਦੀ ਰਿਪੋਰਟ ਥਾਣਾ ਜ਼ੀਰਾ ਵਿਖੇ ਕੀਤੀ ਗਈ | ਵਰਨਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਵੀ ਚੋਰਾਂ ਵਲੋਂ ਇਸੇ ਮੰਦਰ ਵਿਚੋਂ ਮਾਤਾ ਦੁਰਗਾ ਜੀ ਦੀ ਮੂਰਤੀ 'ਤੇ ਪਾਈਆਂ ਵਾਲੀਆਂ ਚੋਰੀ ਕੀਤੀਆਂ ਗਈਆਂ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਬੀ.ਐੱਸ. ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ ਅਗਲੀ ਖ਼ਬਰ ਬਾਲਾ ਜੀ ਧਾਮ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ
Ad Position 24