25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪ੍ਰੇਮ ਵਿਆਹ ਦੀ ਰੰਜਿਸ਼ 'ਚ ਨੌਜਵਾਨ ਦੀ ਕੀਤੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 05-06-2025
ਫ਼ਿਰੋਜ਼ਪੁਰ, 4 ਜੂਨ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਲਵ ਮੈਰਿਜ ਕਰਵਾਉਣ ਦੀ ਰੰਜਿਸ਼ 'ਚ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਅਰੁਣਦੀਪ ਸ਼ਰਮਾ ਆਪਣੇ ਨਿੱਜੀ ਕੰਮ ਲਈ ਫ਼ਿਰੋਜ਼ਪੁਰ ਸ਼ਹਿਰ ਆਇਆ ਸੀ | ਜਦੋਂ ਉਹ ਗੋਬਰ ਮੰਡੀ ਫ਼ਿਰੋਜਪੁਰ ਸ਼ਹਿਰ ਤੋਂ ਆਪਣਾ ਕੰਮ ਖ਼ਤਮ ਕਰਕੇ ਆਪਣੇ ਮੋਟਰਸਾਈਕਲ ਬਿਨਾਂ ਨੰਬਰ 'ਤੇ ਸ਼ਾਮ ਨੂੰ 5:30 ਵਜੇ ਆਪਣੇ ਪਿੰਡ ਜਾਣ ਲੱਗਾ ਤਾਂ ਗੋਬਰ ਮੰਡੀ ਕੋਲ 5-6 ਵਿਅਕਤੀਆਂ ਨੇ ਹਮ ਮਸ਼ਵਰਾ ਹੋ ਕੇ ਮੇਰੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ | ਰੰਜਿਸ਼ ਇਹ ਸੀ ਕਿ ਅਰੁਣਦੀਪ ਨੇ ਉਕਤਾਨ ਦੋਸ਼ੀਆਨਾ ਦੇ ਮਾਮੇ ਦੀ ਲੜਕੀ ਜਸਪ੍ਰੀਤ ਕੌਰ ਪੁੱਤਰੀ ਮੂਲ ਸਿੰਘ ਥਾਣਾ ਮਮਦੋਟ ਨਾਲ ਉਸ ਦੇ ਵਾਰਿਸਾਂ ਦੀ ਰਜ਼ਾਮੰਦੀ ਦੀ ਤੋਂ ਬਿਨਾਂ ਲਵ ਮੈਰਿਜ ਕਰਵਾਈ ਸੀ ਜਿਸ ਕਰਕੇ ਦੋਸ਼ੀਆਂ ਨੇ ਉਸ ਨੂੰ ਪਿੰਡ ਛੱਡ ਕੇ ਜਾਣ ਲਈ ਧਮਕੀਆਂ ਦਿੰਦੇ ਸਨ ਪਰ ਮੈਂ ਪਿੰਡ ਨਹੀਂ ਛੱਡਿਆ ਜਿਸ ਕਰਕੇ ਉਕਤਾਨ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੇਰੇ 'ਤੇ ਹਮਲਾ ਕੀਤਾ ਅਤੇ ਸੱਟਾਂ ਮਾਰੀਆਂ ਹਨ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਸ਼ਿਕਾਇਤ ਕਰਤਾ ਅਰੁਣਦੀਪ ਸ਼ਰਮਾ ਪੁੱਤਰ ਰਾਜ ਕੁਮਾਰ ਵਾਸੀ ਬੱਗੇ ਕੇ ਪਿੱਪਲ ਥਾਣਾ ਆਰਿਫ਼ ਕੇ ਜ਼ਿਲ੍ਹਾ ਫ਼ਿਰੋਜਪੁਰ ਦੇ ਬਿਆਨਾਂ ਦੇ ਆਧਾਰ 'ਤੇ ਪੂਰਨ ਸਿੰਘ ਪੁੱਤਰ ਇੰਦਰ ਸਿੰਘ, ਬਾਵਾ ਸਿੰਘ ਪੁੱਤਰ ਖੜਕ ਸਿੰਘ, ਗੋਰਾ ਪੁੱਤਰ ਭਾਨਾ ਸਿੰਘ ਖਾਲੀ ਹੱਥ ਵਾਸੀਆਨ ਪਿੰਡ ਸਿੱਧੂ, ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ (ਧੇਨਰ) ਦੇ ਸੂਬਾ ਤੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਫ਼ਰਦ ਕੇਂਦਰ 'ਚ ਚੱਲ ਰਹੀ ਕਲਮਛੋੜ ਹੜਤਾਲ ਦੌਰਾਨ ਖ਼ੱਜਲ਼-ਖ਼ੁਆਰ ਹੋ ਰਹੇ ਲੋਕ
Ad Position 24