ਮੁੱਦਕੀ, 4 ਜੂਨ (ਭਾਰਤ ਭੂਸ਼ਨ ਅਗਰਵਾਲ)-ਦੇਵੀ ਦੁਆਰ ਮੰਦਰ ਮੁੱਦਕੀ ਵਿਖੇ ਇਲਾਕੇ ਦੀਆਂ ਸੰਗਤਾਂ ਵਲੋਂ ਦੁਰਗਾ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ | ਸਭ ਤੋਂ ਪਹਿਲਾਂ ਮੰਦਿਰ 'ਚ ਹਵਨ ਯੱਗ ਕਰਵਾਇਆ ਗਿਆ | ਇਸ ਦੌਰਾਨ ਮੰਦਿਰ 'ਚ ਭਗਤਾਂ ਵਲੋਂ ਦੁਰਗਾ ਸਤੂਤੀ ਦਾ ਪਾਠ ਅਤੇ ਮਾਂ ਦੁਰਗਾ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ, ਜਿਸ ਨੂੰ ਹਾਜ਼ਰ ਸੰਗਤਾਂ ਵਲੋਂ ਸਰਵਣ ਕੀਤਾ ਗਿਆ | ਇਸ ਮੌਕੇ ਸੰਗਤਾਂ ਨੇ ਮਾਤਾ ਰਾਣੀ ਅੱਗੇ ਅਰਦਾਸਾਂ ਕੀਤੀਆਂ | ਇਸ ਮੌਕੇ ਭੰਡਾਰਾ ਵੀ ਲਗਾਇਆ ਗਿਆ | ਇਸ ਮੌਕੇ ਪੰਡਿਤ ਭੁਪਿੰਦਰ ਕੁਮਾਰ ਭਿੰਦਾ, ਸਮਾਜ ਸੇਵੀ ਸਤੀਸ਼ ਅਗਰਵਾਲ, ਕ੍ਰਿਸ਼ਨ ਕੁਮਾਰ ਗਰਗ, ਭਾਰਤ ਭੂਸ਼ਨ ਸੋਨੂੰ, ਸੰਦੀਪ ਕੁਮਾਰ ਗਰਗ, ਭਾਰਤ ਭੂਸ਼ਨ ਗੁਪਤਾ, ਲਲਿਤ ਅਗਰਵਾਲ, ਰੋਹਿਤ ਅਗਰਵਾਲ, ਟਿਕਸ਼ਾਂਤ ਅਗਰਵਾਲ, ਸੇਵਕ ਸਿੰਘ, ਬਲਜੀਤ ਸਾਗਰ ਆਦਿ ਹਾਜ਼ਰ ਸਨ |