25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਐਂਬਰੋਜ਼ੀਅਲ ਸਕੂਲ ਨੇ ਸੀ.ਆਈ.ਐੱਸ.ਸੀ.ਈ. ਜ਼ੋਨਲ ਕਰਾਟੇ ਮੁਕਾਬਲੇ 'ਚ ਲਹਿਰਾਇਆ ਪਰਚਮ • 9 ਵਿਦਿਆਰਥੀ ਰਿਜਨਲ ਟੂਰਨਾਮੈਂਟ ਲਈ ਚੁਣੇ ਗਏ

Ad Position 21
No active advertisement
ਅਜੀਤ ਡੈਸਕ 05-06-2025
ਜ਼ੀਰਾ, 4 ਜੂਨ (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)-ਦੂਨ ਜੂਨੀਅਰ ਪਬਲਿਕ ਸਕੂਲ ਫ਼ਿਰੋਜ਼ਪੁਰ ਵਿਖੇ ਆਈ.ਐੱਸ.ਸੀ.ਈ. ਮੋਗਾ ਜ਼ੋਨ ਕਰਾਟੇ ਟੂਰਨਾਮੈਂਟ ਵਿਚ ਐਂਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਨੇਕਾਂ ਤਗਮੇ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਟੂਰਨਾਮੈਂਟ ਵਿਚ 4 ਸਕੂਲਾਂ ਦੇ ਲਗਭਗ 80 ਵਿਦਿਆਰਥੀਆਂ ਨੇ ਭਾਗ ਲਿਆ | ਜਿਨ੍ਹਾਂ ਵਿਚ ਦੂਨ ਪਬਲਿਕ ਸਕੂਲ ਫ਼ਿਰੋਜ਼ਪੁਰ, ਕੈਰੋਲ ਪਬਲਿਕ ਸਕੂਲ ਫ਼ਿਰੋਜ਼ਪੁਰ, ਐਂਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਅਤੇ ਸੇਂਟ ਜੋਸਫ ਪਬਲਿਕ ਸਕੂਲ ਫ਼ਿਰੋਜ਼ਪੁਰ ਸ਼ਾਮਲ ਹਨ | ਮੁਕਾਬਲਿਆਂ 'ਚ ਅੰਡਰ-19 ਕੁੜੀਆਂ 'ਚ ਕੋਮਲਪ੍ਰੀਤ ਕੌਰ, ਤਨੁਰੀਤ ਕੌਰ, ਪਰੀਨੂਰ ਕੌਰ, ਸ਼ਾਨਪ੍ਰੀਤ ਕੌਰ ਆਦਿ ਨੇ ਸੋਨੇ ਦੇ ਤਗਮੇ ਅਤੇ ਪਵਨਦੀਪ ਕੌਰ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਅਤੇ ਅੰਡਰ-19 'ਚ ਮੁੰਡੇ ਲਖਵੀਰ ਸਿੰਘ, ਅਮਨ ਕੁਮਾਰ ਆਦਿ ਨੇ ਸੋਨੇ ਦਾ ਤਗਮਾ, ਅੰਡਰ -17 'ਚ ਮੁੰਡੇ ਅਮਰਜੀਤ ਕੁਮਾਰ ਨੇ ਸੋਨੇ ਦਾ ਤਗਮਾ ਅਤੇ ਜੋਬਨਵੀਰ ਸਿੰਘ ਨੇ ਚਾਂਦੀ ਦਾ ਤਗਮਾ, ਅੰਡਰ-14 'ਚ ਮੁੰਡੇ ਸੁਖਰਾਜ ਸਿੰਘ, ਨਵਰਾਜ ਸਿੰਘ ਆਦਿ ਨੇ ਸੋਨੇ ਦਾ ਤਗਮਾ, ਰਣਵੀਰ ਸਿੰਘ, ਸਮਰਪ੍ਰੀਤ ਸਿੰਘ ਆਦਿ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ | ਕੋਮਲਪ੍ਰੀਤ, ਤਨੁਰੀਤ, ਪਰੀਨੂਰ, ਸ਼ਾਨਪ੍ਰੀਤ, ਲਖਵੀਰ, ਅਮਨ, ਅਮਰਜੀਤ, ਸੁਖਰਾਜ ਤੇ ਨਵਰਾਜ ਆਦਿ ਨੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ ਅਤੇ ਹੁਣ ਇਹ ਵਿਦਿਆਰਥੀ ਸੀ.ਆਈ.ਐੱਸ.ਸੀ.ਈ. ਰਿਜਨਲ ਟੂਰਨਾਮੈਂਟ ਲਈ ਚੁਣੇ ਗਏ ਹਨ | ਸਕੂਲ ਦੇ ਪਿ੍ੰਸੀਪਲ ਤੇਜ਼ ਸਿੰਘ ਠਾਕੁਰ ਨੇ ਕਿਹਾ ਕਿ ਇਹ ਉਪਲਬਧੀ ਸਿਰਫ਼ ਤਗਮਿਆਂ ਦੀ ਗਿਣਤੀ ਨਹੀਂ, ਸਾਡੇ ਵਿਦਿਆਰਥੀਆ ਦੀ ਲਗਨ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ | ਅਸੀਂ ਆਪਣੇ ਸਾਰੇ ਖਿਡਾਰੀਆਂ ਨੂੰ ਰਿਜਨਲ ਟੂਰਨਾਮੈਂਟ ਲਈ ਹੌਸਲਾ ਅਫਜ਼ਾਈ ਦਿੰਦੇ ਹਾਂ ਅਤੇ ਵਿਸ਼ਵਾਸ ਕਰਦੇ ਹਾਂ ਕਿ ਉਨ੍ਹਾਂ ਦੀ ਮਿਹਨਤ ਅਜੇ ਹੋਰ ਵੱਡੀਆਂ ਕਾਮਯਾਬੀਆਂ ਦੀ ਰਾਹ ਪਾਵੇਗੀ | ਇਸ ਮੌਕੇ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਖ਼ੁਸ਼ੀ ਇਜ਼ਹਾਰ ਕਰਦੇ ਦੱਸਿਆ ਕਿ ਸਾਡੇ ਵਿਦਿਆਰਥੀਆਂ ਨੇ ਜਿਹੜੀ ਦਲੇਰੀ, ਜਿਹੜੀ ਜਿੱਤ ਦੀ ਭੁੱਖ ਤੇ ਸੈਲਫ-ਡਿਸਿਪਲਿਨ ਵਿਖਾਇਆ ਹੈ, ਉਹ ਸਾਡੇ ਸਕੂਲ ਦੀ ਖੇਡਾਂ ਪ੍ਰਤੀ ਸੋਚ ਅਤੇ ਸਮਰਪਣ ਦੀ ਮਿਸਾਲ ਹੈ | ਮੈਂ ਪੂਰੇ ਸਟਾਫ਼, ਖ਼ਾਸ ਕਰਕੇ ਡੀ.ਪੀ ਅਤੇ ਪੀ.ਟੀ ਅਧਿਆਪਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਟੈਲੰਟ ਨਿਖਾਰਿਆ | ਇਸ ਮੌਕੇ 'ਤੇ ਸਕੂਲ ਦੇ ਕੋਆਰਡੀਨੇਟਰਜ਼ ਮੈਡਮ ਰੀਨਾ ਠਾਕੁਰ, ਮੈਡਮ ਅਨੂਪਮਾ ਠਾਕੁਰ, ਦੀਪਕ ਸੇਖਰੀ ਅਤੇ ਸੁਰਿੰਦਰ ਕਟੋਚ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਲੱਖੋਵਾਲ ਦੇ ਆਗੂਆਂ ਨੇ ਫ਼ਰਦ ਕੇਂਦਰ ਮੁਲਾਜ਼ਮਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ • ਲੋਕਾਂ ਦੀ ਖੱਜਲ-ਖ਼ੁਆਰ... ਅਗਲੀ ਖ਼ਬਰ ਮੰਦਰ 'ਚ ਦੁਰਗਾ ਅਸ਼ਟਮੀ ਧੂਮਧਾਮ ਨਾਲ ਮਨਾਈ
Ad Position 24