22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਿਸਾਨਾਂ 'ਤੇ ਕੁਦਰਤ ਦੀ ਕਰੋਪੀ ਜਾਰੀ-ਮੀਂਹ ਪੈਣ ਨਾਲ ਰਾਹਤ ਕੈਂਪ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 31-08-2025
ਮੱਖੂ, 30 ਅਗਸਤ (ਕੁਲਵਿੰਦਰ ਸਿੰਘ ਸੰਧੂ)-ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਕੁੱਝ ਘਟ ਗਿਆ ਹੈ ਪਰ ਕੁਦਰਤ ਦੀ ਕਰੋਪੀ ਕਿਸਾਨਾਂ 'ਤੇ ਲਗਾਤਾਰ ਜਾਰੀ ਹੈ ਕਿਉਂਕਿ ਮੀਂਹ ਪੈਣ ਨਾਲ ਰਾਹਤ ਕੈਂਪ ਪ੍ਰਭਾਵਿਤ ਹੋਏ ਹਨ | ਕੁੱਝ ਕਿਸਾਨਾਂ ਵਲੋਂ ਆਪਣਾ ਸਮਾਨ ਛੱਤਾਂ 'ਤੇ ਰੱਖਿਆ ਗਿਆ ਸੀ ਜੋ ਕਿ ਮੀਂਹ ਨਾਲ ਭਿੱਜ ਰਿਹਾ ਹੈ | ਜੇ.ਜੇ ਸੰਧੂ ਢਾਬਾ ਨੈਸ਼ਨਲ ਹਾਈਵੇ 54 ਨਜ਼ਦੀਕ ਬੰਗਾਲੀ ਵਾਲਾ ਪੁੱਲ 'ਤੇ ਲੱਗੇ ਭਾਈ ਅੰਮਿ੍ਤਪਾਲ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੀ ਟੀਮ ਵਲੋਂ ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਜ਼ਿਲ੍ਹਾ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਫਿਰੋਜਪੁਰ ਵਲੋਂ ਲਗਾਏ ਰਾਹਤ ਕੈਂਪ ਵੀ ਇਸ ਸਮੇਂ ਮੀਂਹ ਤੋਂ ਪ੍ਰਭਾਵਿਤ ਹੋ ਗਿਆ ਹੈ | ਪਰ ਅੰਮਿ੍ਤਪਾਲ ਸਿੰਘ ਦੀ ਟੀਮ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਹੇਠ ਰਾਹਤ ਸਮਗਰੀ ਲੈ ਕੇ ਆ ਰਹੀਆਂ ਟਰੈਕਟਰ-ਟਰਾਲੀਆਂ ਨੂੰ ਢਕਣ ਲਈ ਤਰਪਾਲਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਸਰਪੰਚ ਹਰਜਿੰਦਰ ਸਿੰਘ ਹਸਮਤਵਾਲਾ ਵਾਲਾ ਨੇ ਦੱਸਿਆ ਕਿ ਬਲਾਕ ਮੱਖੂ ਵਿਚ ਕਾਫ਼ੀ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਪ੍ਰਭਾਵਿਤ ਕਿਸਾਨਾਂ ਲਈ ਅਸੀਂ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਮੀਂਹ ਨਾਲ ਰਾਹਤ ਕੈਂਪ ਜ਼ਰੂਰ ਪ੍ਰਭਾਵਿਤ ਹੋਇਆ ਪਰ ਸਾਡੀਆਂ ਸੇਵਾ ਨਿਰੰਤਰ ਜਾਰੀ ਹਨ ਅਤੇ ਅਤੇ ਸਾਡੇ ਵਲੰਟੀਅਰ ਮੀਂਹ ਦੀ ਪ੍ਰਵਾਹ ਕੀਤੇ ਬਗੈਰ ਆਪਣੀਆਂ ਸੇਵਾਵਾਂ ਵਿਚ ਜੁਟੇ ਹੋਏ ਹਨ | ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਹਸਮਤਵਾਲਾ ਜ਼ਿਲ੍ਹਾ ਆਗੂ ਫਿਰੋਜਪੁਰ, ਸਰਪੰਚ ਲਖਵਿੰਦਰ ਸਿੰਘ ਭੁੱਲਰ ਅਰਾਈਆਂ ਵਾਲਾ, ਜਥੇਦਾਰ ਅਮਰਜੀਤ ਸਿੰਘ ਮਠਾੜੂ, ਚੇਅਰਮੈਨ ਕਾਬਲ ਸਿੰਘ ਬੂਟੇ ਵਾਲਾ, ਦਾਰਾ ਸਿੰਘ ਜ਼ੀਰਾ, ਡਾਕਟਰ ਸੁਖਦੇਵ ਸਿੰਘ ਵਿੰਝੋ ਕੇ, ਭਾਈ ਜਸਵੀਰ ਸਿੰਘ ਸਭਰਾ,ਕਿਸਾਨ ਆਗੂ ਸਾਹਬ ਸਿੰਘ ਦੀਨੇ ਕੇ, ਅਨੋਖ ਸਿੰਘ ਰੋਡੇ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰੰਟੀਅਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਖੜਾ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦਾ ਕੰਟਰੋਲ ਯੂ.ਐਨ.ਓ. ਦੇ ਅਧੀਨ ਹੋਵੇ-ਸਿਮਰਨਜੀਤ ਸਿੰਘ ਮਾਨ ਅਗਲੀ ਖ਼ਬਰ ਚੇਅਰਮੈਨ ਢਿੱਲੋਂ ਨੇ ਹੜ੍ਹ ਪ©ਭਾਵਿਤ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ
Ad Position 24