22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਖੜਾ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦਾ ਕੰਟਰੋਲ ਯੂ.ਐਨ.ਓ. ਦੇ ਅਧੀਨ ਹੋਵੇ-ਸਿਮਰਨਜੀਤ ਸਿੰਘ ਮਾਨ

Ad Position 21
No active advertisement
ਅਜੀਤ ਡੈਸਕ 31-08-2025
ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਤੇ ਹੋਰ |


ਫ਼ਿਰੋਜ਼ਪੁਰ, 30 ਅਗਸਤ (ਗੁਰਿੰਦਰ ਸਿੰਘ)-ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਸਰਹੱਦੀ ਖੇਤਰ ਦੇ ਵਾਸੀਆਂ ਨੂੰ ਭਾਖੜਾ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਗੇਟ ਇਕ ਦਮ ਖੋਲ੍ਹ ਕੇ ਫ਼ਸਲਾਂ, ਘਰਾਂ ਅਤੇ ਡੰਗਰਾਂ ਨੂੰ ਤਬਾਹ ਕਰਨਾ ਇੰਡੀਆ ਦੀ ਵੱਡੀ ਸਾਜ਼ਿਸ਼ ਹੈ | ਅਜਿਹਾ ਕਰਕੇ ਹਾਈਡਰੋਲੋਜੀਕਲ ਜੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਪੈੱ੍ਰਸ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਨੇ ਇੰਡੀਸ ਵਾਟਰ ਟਰੀਟੀ ਖ਼ਤਮ ਕਰਕੇ ਇੰਟਰਨੈਸ਼ਨਲ ਰਿਪੇਰੀਅਨ ਕਾਨੂੰਨ ਦਾ ਉਲੰਘਣ ਕੀਤੀ ਹੈ | ਭਾਰਤ ਸਰਕਾਰ ਨੇ ਡੈਮਾਂ ਦਾ ਕੰਟਰੋਲ ਆਪਣੇ ਅਧੀਨ ਰੱਖਿਆ ਹੋਇਆ ਹੈ ਜਿਸ ਨੂੰ ਇਕ ਹਥਿਆਰ ਵਾਂਗ ਜਦੋਂ ਚਾਹੁਣ ਵਰਤ ਲੈਂਦੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਮੰਗ ਕਰਦਾ ਹੈ ਇਨ੍ਹਾਂ ਡੈਮਾਂ ਦਾ ਕੰਟਰੋਲ ਯੂ.ਐਨ.ਓ ਦੇ ਕੰਟਰੋਲ ਹੇਠ ਹੋਵੇ ਤਾਂ ਜੋ ਇੰਡੀਆ ਹਕੂਮਤ ਜੋ ਮਨਮਰਜ਼ੀ ਕਰਦੀ ਹੈ ਉਸ ਜਬਰ ਤੋਂ ਪੰਜਾਬ ਦੇ ਲੋਕ ਬਚ ਸਕਣ | ਉਨ੍ਹਾਂ ਕਿਹਾ ਕਿ ਇਸ ਨਾਲ ਸਰਹੱਦੀ ਖੇਤਰ ਦੀ ਬਹੁ ਗਿਣਤੀ ਸਿੱਖ ਵਸੋਂ ਅਤੇ ਨਾਲ ਲੱਗਦੇ ਲਹਿੰਦੇ ਵੱਲ ਦੇ ਪੰਜਾਬ, ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਘਿਨੌਣਾ ਕਾਰਨਾਮਾ ਕੀਤਾ ਹੈ, ਪਾਕਿਸਤਾਨ ਵਿਚ ਸਿੱਖਾਂ ਦੇ ਮੁਕੱਦਸ ਧਾਰਮਿਕ ਅਸਥਾਨ ਨੂੰ ਪਾਣੀ ਵਿਚ ਡੋਬਕੇ 1984 ਦੀ ਯਾਦ ਦੁਬਾਰਾ ਦੁਹਰਾਇਆ ਹੈ | ਮਾਨ ਨੇ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਫ਼ੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਹੜ੍ਹਾਂ ਨਾਲ ਹੋਇਆ ਨੁਕਸਾਨ ਸੂਬਾ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ | ਮਾਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਿਨਾਂ ਵਿਤਕਰੇ ਹੜ੍ਹ ਪੀੜਤ ਪਰਿਵਾਰਾਂ ਦੀ ਸਾਰ ਲਵੇ, ਡੁੱਬ ਚੁੱਕੀਆਂ ਫ਼ਸਲਾਂ ਅਤੇ ਤਬਾਹ ਹੋਏ ਘਰਾਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਮੁਆਵਜ਼ਾ ਜਾਰੀ ਕਰੇ, ਜਿਸ ਨਾਲ ਬੇਘਰ ਹੋਏ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ | ਮਾਨ ਨੇ ਅਖੀਰ ਵਿਚ ਕਿਹਾ ਕਿ ਪਾਕਿਸਤਾਨ ਦੀ ਮੁੱਖ ਮੰਤਰੀ ਬੇਗ਼ਮ ਮਰੀਅਮ ਨਵਾਜ ਨੇ ਜੋ ਇਕ ਦਿਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜੋ ਸਰਕਾਰੀ ਤੌਰ 'ਤੇ ਮਦਦ ਕੀਤੀ ਹੈ ਉਸ ਨਾਲ ਸਿੱਖ ਕੌਮ ਦੇ ਮਨਾਂ ਨੂੰ ਰਾਹਤ ਮਿਲੀ ਹੈ | ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ, ਕੌਮੀ ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ, ਪੀ.ਏ.ਸੀ ਮੈਂਬਰ ਜਤਿੰਦਰ ਸਿੰਘ ਥਿੰਦ, ਸੂਰਤ ਸਿੰਘ ਮਮਦੋਟ, ਜੋਗਿੰਦਰ ਸਿੰਘ ਮੱਲੇਵਾਲਾ, ਸੁਖਦੇਵ ਸਿੰਘ, ਲਖਵਿੰਦਰ ਸਿੰਘ ਸੁਪਰ, ਬਲਦੇਵ ਸਿੰਘ ਤਲਵੰਡੀ ਭਾਈ, ਸਰਬਜੀਤ ਸਿੰਘ, ਬਲਵੀਰ ਸਿੰਘ ਮੁੱਦਕੀ, ਸੁਰਿੰਦਰ ਸਿੰਘ, ਬਾਪੂ ਪ੍ਰਗਟ ਸਿੰਘ, ਸੁੱਚਾ ਸਿੰਘ, ਦਰਸ਼ਨ ਸਿੰਘ, ਕਰਤਾਰ ਸਿੰਘ ਉਪਲ, ਸਵਰਨ ਸਿੰਘ ਉਬੋਕੇ, ਬੋਹੜ ਸਿੰਘ ਉੱਪਲ,
Ad Position 22
No active advertisement
ਪਿਛਲੀ ਖ਼ਬਰ ਹੜ੍ਹ ਕਾਰਨ ਜ਼ਿਲ੍ਹੇ ਦੇ ਪ੍ਰਭਾਵਿਤ ਹੋਏ ਲੋਕਾਂ ਨੂੰ ਨਿਰਵਿਘਨ ਪਹੁੰਚਾਈ ਜਾ ਰਹੀ ਰਾਹਤ ਸਮੱਗਰੀ- ਡੀ. ਸੀ. ਅਗਲੀ ਖ਼ਬਰ ਕਿਸਾਨਾਂ 'ਤੇ ਕੁਦਰਤ ਦੀ ਕਰੋਪੀ ਜਾਰੀ-ਮੀਂਹ ਪੈਣ ਨਾਲ ਰਾਹਤ ਕੈਂਪ ਪ੍ਰਭਾਵਿਤ
Ad Position 24