21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੰਸਥਾ ਮਾਨਸ ਸੇਵੀ ਸੰਮਤੀ ਦੇ ਮੈਂਬਰਾਂ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਸਾਮਾਨ

Ad Position 21
No active advertisement
ਅਜੀਤ ਡੈਸਕ 31-08-2025
ਫ਼ਿਰੋਜ਼ਪੁਰ, 30 ਅਗਸਤ (ਕੁਲਬੀਰ ਸਿੰਘ ਸੋਢੀ)-ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਸਰਹੱਦੀ ਖੇਤਰ ਤੇ ਸਤਲੁਜ ਦਰਿਆ ਦੇ ਨੇੜਲੇ ਸਾਰੇ ਪਿੰਡ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ | ਜਿਨ੍ਹਾਂ 'ਚ ਫਸੇ ਲੋਕਾਂ ਦੀ ਮਦਦ ਲਈ ਜਿਥੇ ਪ੍ਰਸ਼ਾਸਨ, ਵਿਧਾਇਕ, ਰਾਜਨੀਤਿਕ ਪਾਰਟੀਆਂ ਦੇ ਆਗੂ, ਸਿੱਖ ਤੇ ਕਿਸਾਨ ਜਥੇਬੰਦੀਆਂ ਕੰਮਕਾਜ ਵਿਚ ਜੁੱਟੀਆਂ ਹੋਈਆਂ ਹਨ, ਉਥੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਲੋਕਾਂ ਮਦਦ ਲਈ ਪਿੰਡਾਂ 'ਚ ਪਹੁੰਚ ਕੇ ਰਾਸ਼ਨ ਤੇ ਹੋਰ ਖਾਣ ਪੀਣ ਦਾ ਸਾਮਾਨ ਵੰਡ ਰਹੇ ਹਨ | ਇਸ ਦੇ ਚੱਲਦੇ ਸ਼ਹਿਰ ਦੀ ਪੁਰਾਣੀ ਸਮਾਜਸੇਵੀ ਸੰਸਥਾ ਮਾਨਸ ਸੇਵਾ ਸੰਮਤੀ ਵਲੋਂ ਪੰਡਿਤ ਅੰਸ਼ੂ ਦੇਵਗਨ ਦੀ ਅਗਵਾਈ ਵਿਚ ਹੜ੍ਹ ਪੀੜਤ ਪਰਿਵਾਰਾਂ ਤੱਕ ਪਹੰੁਚ ਕੇ, ਜਿੱਥੇ ਰਾਸ਼ਨ ਦਿੱਤਾ ਗਿਆ, ਉਥੇ ਬੈੱ੍ਰਡ, ਬੱਚਿਆਂ ਦੇ ਖਾਣ ਪੀਣ ਦਾ ਸਾਮਾਨ ਤੇ ਹੋਰ ਮੈਡੀਕਲ ਨਾਲ ਸੰਬੰਧਿਤ ਜ਼ਰੂਰੀ ਵਸਤੂਆਂ ਵੰਡੀਆਂ ਗਈਆਂ | ਸੀਨੀਅਰ ਆਗੂ ਪੰਡਿਤ ਅੰਸ਼ੂ ਦੇਵਗਨ ਨੇ ਦੱਸਿਆ ਕਿ ਬੀਤੇ ਦਿਨ ਜ਼ਿਲ੍ਹਾ ਮਲੇਰਕੋਟਲਾ ਦੇ ਐੱਸ. ਐੱਸ. ਪੀ. ਤੇ ਫ਼ਿਰੋਜ਼ਪੁਰ ਦੇ ਜੰਮਪਲ ਗਗਨਜੀਤ ਸਿੰਘ ਆਏ ਸਨ, ਜਿਨ੍ਹਾਂ ਵਲੋਂ ਹੜ੍ਹ ਪੀੜਤਾਂ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਸੀ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਤੌਰ 'ਤੇ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਾਂ, ਫਿਰ ਵੀ ਜੇਕਰ ਸਾਡੀ ਲੋੜ ਮਹਿਸੂਸ ਕਰਨ ਤਾਂ ਸਾਡੀ ਡਿਊਟੀ ਲਗਾਉਣ ਅਸੀਂ ਤਨਦੇਹੀ ਨਾਲ ਨਿਭਾਵਾਂਗੇ | ਇਸ ਮੌਕੇ ਜੀਵਨ ਸ਼ਰਮਾ, ਲਵਕੇਸ਼ ਸ਼ਰਮਾ, ਅੰਕੁਸ਼, ਮੋਨੂੰ, ਜਤਿੰਦਰ ਸਿੰਘ, ਸ਼ਿਵਾ, ਵਿਕਾਸ ਕੁਮਾਰ, ਦਾਨਿਸ਼ ਅਤੇ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਜਥੇਬੰਦੀ ਤੇ ਪਖੰਡੀ ਬਾਬੇ ਦਰਮਿਆਨ ਬਣਿਆ ਟਕਰਾ ਟਲਿਆ ਅਗਲੀ ਖ਼ਬਰ ਪ੍ਰਾਚੀਨ ਸਿੱਧ ਪੀਠ ਮਾਤਾ ਵੈਸ਼ਨੋ ਦੇਵੀ ਮੰਦਰ ਵਲੋਂ ਹੜ੍ਹ ਪੀੜਤਾਂ 'ਚ ਵਰਤਾਇਆ ਲੰਗਰ
Ad Position 24