21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਿੱਖ ਜਥੇਬੰਦੀ ਤੇ ਪਖੰਡੀ ਬਾਬੇ ਦਰਮਿਆਨ ਬਣਿਆ ਟਕਰਾ ਟਲਿਆ

Ad Position 21
No active advertisement
ਅਜੀਤ ਡੈਸਕ 31-08-2025
ਫ਼ਿਰੋਜ਼ਪੁਰ, 30 ਅਗਸਤ (ਸੁਖਵਿੰਦਰ ਸਿੰਘ)-ਪਿਛਲੇ ਕੁਝ ਦਿਨਾਂ ਤੋਂ ਡੇਰਾ ਬਾਬਾ ਵਡਭਾਗ ਸਿੰਘ ਦੇ ਡੇਰੇ ਨਾਲ ਜੁੜੇ ਇਕ ਵਿਅਕਤੀ ਤੇ ਫ਼ਿਰੋਜ਼ਪੁਰ ਦੀ ਸਮੁੱਚੀਆਂ ਸਿੱਖ ਜਥੇਬੰਦੀਆਂ ਦਰਮਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਚੁਨੌਤੀ ਦੇਣ ਦੇ ਮਾਮਲੇ 'ਤੇ ਜੋ ਤਣਾਅ ਬਣਿਆ ਸੀ ਉਹ ਅੱਜ ਪੁਲਿਸ ਪ੍ਰਸ਼ਾਸਨ ਵਲੋਂ ਸਿੱਖ ਜਥੇਬੰਦੀਆਂ ਦੇ ਫ਼ੈਸਲੇ ਮੁਤਾਬਿਕ ਪੂਰੀ ਸੂਝ ਬੂਝ ਨਾਲ ਹੱਲ ਕਰਕੇ ਦੋਹਾਂ ਧਿਰਾਂ ਦਰਮਿਆਨ ਬਣਿਆ ਟਕਰਾਅ ਟਾਲ ਦਿੱਤਾ ਗਿਆ | ਫ਼ੈਸਲੇ ਮੁਤਾਬਿਕ ਜੋ ਵਿਅਕਤੀ ਬੇਅੰਤ ਸਿੰਘ ਵਾਸੀ ਬਾਹਰਵਾਰ ਜ਼ੀਰਾ ਗੇਟ ਆਪਣੇ ਘਰ ਬਾਬਾ ਵਡਭਾਗ ਸਿੰਘ ਦੀ ਗੱਦੀ ਲਗਾਉਂਦਾ ਹੈ ਆਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਅਖੰਡ ਪਾਠ ਕਰਵਾਉਣਾ ਚਾਹੁੰਦਾ ਸੀ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਚਣੌਤੀ ਸੀ ਜਿਸ 'ਤੇ ਸਿੱਖ ਜਥੇਬੰਦੀਆਂ ਜਿਨ੍ਹਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰਯੋਗ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਇੰਟਰਨੈਸ਼ਨਲ ਪੰਥਕ ਦਲ, ਏਕ ਨੂਰ ਖ਼ਾਲਸਾ ਫ਼ੌਜ ਤੇ ਕਈ ਹੋਰ ਸੰਸਥਾਵਾਂ ਸ਼ਾਮਿਲ ਸਨ ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਤੇ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਅਤੇ ਉਹ ਵਿਅਕਤੀ ਆਪਣੀ ਜਿੱਤ 'ਤੇ ਅੜਿਆ ਹੋਇਆ ਸੀ ਜਿਸ ਕਾਰਨ ਦੋਹਾਂ ਧਿਰਾਂ ਦਰਮਿਆਨ ਟਕਰਾਅ ਦੀ ਸਥਿਤੀ ਬਣੀ ਹੋਈ ਸੀ | ਪੁਲਿਸ ਪ੍ਰਸ਼ਾਸਨ ਡੀ. ਐੱਸ. ਪੀ. ਸੁਖਵਿੰਦਰ ਸਿੰਘ ਤੇ ਥਾਣਾ ਸਿਟੀ ਦੇ ਇੰਚਾਰਜ ਜਤਿੰਦਰ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਵਿਅਕਤੀ ਦੇ ਦਬਾਅ ਬਣਾਇਆ ਅਤੇ ਸਿੱਖ ਜਥੇਬੰਦੀਆਂ ਵਲੋਂ ਲਾਏ ਇਤਰਾਜ਼ ਨਾਲ ਸਹਿਮਤ ਹੁੰਦਿਆਂ ਉਸ ਨੂੰ ਸਮਝਾਉਂਦਿਆਂ ਅਤੇ ਤਾੜਨਾ ਕੀਤੀ ਕਿ ਉਹ ਆਪਣੇ ਘਰ ਵਿਚ ਜਿਥੇ ਉਹ ਗੱਦੀ ਲਾਉਂਦਾ ਹੈ ਕਿਸੇ ਵੀ ਸੂਤਰ 'ਚ ਅਖੰਡ ਘਰ ਨਹੀਂ ਕਰਵਾ ਸਕਦਾ ਜਿਸ 'ਤੇ ਉਸ ਨੇ ਮਾਮਲੇ ਨੂੰ ਸਮਝਦਿਆਂ ਕਿਸੇ ਹੋਰ ਘਰ ਵਿਚ ਅਖੰਡ ਪਾਠ ਕਰਵਾ ਦਿੱਤਾ, ਜਿਸ 'ਤੇ ਸਾਰਾ ਮਾਮਲਾ ਸ਼ਾਂਤ ਹੋ ਗਿਆ | ਸਿੱਖ ਜਥੇਬੰਦੀਆਂ ਦੇ ਆਗੂਆਂ ਭਾਈ ਲਖਬੀਰ ਸਿੰਘ ਮਹਾਲਮ, ਭਾਈ ਜਸਪਾਲ ਸਿੰਘ, ਬਾਬਾ ਸਤਨਾਮ ਸਿੰਘ ਵੋਲੀਆਂ, ਲਖਬੀਰ ਸਿੰਘ ਨੰਬਰਦਾਰ, ਡਾ. ਗੁਰਮੀਤ ਸਿੰਘ, ਕੁਲਦੀਪ ਸਿੰਘ ਨੱਢਾ, ਸਰਵਣ ਸਿੰਘ, ਜਗਤਾਰ ਸਿੰਘ, ਸਰਬਜੀਤ ਸਿੰਘ, ਹਰਜਿੰਦਰ ਸਿੰਘ ਬੱਗਾ, ਜਸਵੀਰ ਸਿੰਘ ਜੱਸ, ਸਤਨਾਮ ਸਿੰਘ, ਜਰਨੈਲ ਸਿੰਘ ਗਾਬੜੀਆ, ਸੰਤੋਖ ਸਿੰਘ, ਬਲਕਾਰ ਸਿੰਘ, ਭਗਵਾਨ ਸਿੰਘ, ਹਰਜਿੰਦਰ ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਦੋ ਕਾਰਾਂ ਵਿਚਕਾਰ ਭਿਆਨਕ ਹਾਦਸਾ ਅਗਲੀ ਖ਼ਬਰ ਸੰਸਥਾ ਮਾਨਸ ਸੇਵੀ ਸੰਮਤੀ ਦੇ ਮੈਂਬਰਾਂ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਸਾਮਾਨ
Ad Position 24