ਪੰਜੇ ਕੇ ਉਤਾੜ, 1 ਸਤੰਬਰ (ਪੱਪੂ ਸੰਧਾ)- ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਅੱਗੇ ਆਈ ਵਿਲੇਜ਼ ਡਿਫੈਂਸ ਕਮੇਟੀ ਤੇ ਸਵਰਗ ਧਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜੇ ਕੇ ਉਤਾੜ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਸਮਝਦੇ ਹੋਏ ਅੱਜ ਰਾਕੇਸ਼ ਮੁਟਨੇਜਾ ਦੀ ਪ੍ਰਧਾਨਗੀ ਹੇਠ ਪਿੰਡ ਸਬਾਜ਼ ਕੇ, ਆਤੂ ਵਾਲਾ, ਝੁੱਗੇ, ਕਾਲੂ ਵਾਲੇ ਝੁੱਗੇ ਵਿਖੇ ਕਿਸ਼ਤੀ ਰਾਹੀਂ ਪਹੁੰਚ ਕੇ ਲੋੜਵੰਦਾਂ ਨੂੰ ਬਣਿਆ ਹੋਇਆ ਲੰਗਰ ਵਰਤਾਇਆ ਗਿਆ | ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਜਿੱਥੇ ਲੰਗਰ ਛਕਿਆ ਉੱਥੇ ਕਮੇਟੀ ਤੇ ਸੁਸਾਇਟੀ ਦੇ ਅਹੁਦੇਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ | ਸੁਸਾਇਟੀ ਦੇ ਨੁਮਾਇੰਦਿਆਂ ਨੇ ਹੜ੍ਹ ਪੀੜਤਾਂ ਨੂੰ ਕਮੇਟੀ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਔਖੀ ਘੜੀ 'ਚ ਹਰ ਸੰਭਵ ਸਹਾਇਤਾ ਲਈ ਤੁਹਾਡੇ ਨਾਲ ਖੜੇ ਹਾਂ | ਇਸ ਮੌਕੇ ਰਾਕੇਸ਼ ਮੁਟਨੇਜਾ, ਰਾਜ ਕੁਮਾਰ ਧਵਨ, ਸੁਭਾਸ਼ ਢੋਟ, ਸੁਰਜੀਤ ਸਿੰਘ, ਜੱਗਾ ਮੁਤੀ, ਰੌਸ਼ਨ ਲਾਲ ਨਰੂਲਾ, ਸੰਜੂ ਧਮੀਜਾ, ਲੱਡੂ ਪਸਰੀਚਾ ਆਦਿ ਹਾਜ਼ਰ ਸਨ |