12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ ਦੇ ਲੋਕ ਹਰ ਮੁਸੀਬਤ ਨਾਲ ਲੜਨ ਦੀ ਹਿੰਮਤ ਰੱਖਦੇ ਹਨ-ਬਾਂਸਲ <br/>

Ad Position 21
No active advertisement
ਅਜੀਤ ਡੈਸਕ 02-09-2025
ਮੱਖੂ, 1 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਦੀ ਪ੍ਰਧਾਨਗੀ ਹੇਠ ਜੀ.ਕੇ.ਐੱਸ. ਹਵੇਲੀ ਨੈਸ਼ਨਲ ਹਾਈਵੇ 54 ਮੱਖੂ ਵਿਖੇ ਮੱਲਾਂਵਾਲਾ ਤੇ ਮੱਖੂ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਹੜ੍ਹ ਪੀੜਤਾਂ ਦੀ ਸਹਾਇਤਾ ਅਤੇ ਸੰਗਠਨ ਦੀ ਮਜ਼ਬੂਤੀ ਲਈ ਅਹਿਮ ਮੀਟਿੰਗ ਹੋਈ | ਮੀਟਿੰਗ 'ਚ ਕੇਂਦਰੀ ਆਬਜ਼ਰਵਰ ਵਿਧਾਇਕ ਵਿਵੇਕ ਬਾਂਸਲ, ਵਿਜੇ ਕਾਲੜਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ, ਰਾਜ ਬਖ਼ਸ਼ ਓ.ਬੀ.ਸੀ. ਸੈੱਲ ਪੰਜਾਬ, ਧਨਜੀਤ ਧਨੀ ਆਬਜ਼ਰਵਰ ਪੰਜਾਬ, ਚੇਅਰਮੈਨ ਗੁਰਭੇਜ ਸਿੰਘ ਟਿੱਬੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਵਿਵੇਕ ਬਾਂਸਲ ਕੇਂਦਰੀ ਆਬਜ਼ਰਵਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਇਸ ਸਮੇਂ ਹੜ੍ਹਾਂ ਕਾਰਨ ਮੁਸੀਬਤ ਵਿਚੋਂ ਗੁਜ਼ਰ ਰਹੇ ਹਨ ਪਰ ਪੰਜਾਬੀਆਂ ਦੀ ਹਿੰਮਤ ਦੀ ਮਿਸਾਲ ਸਾਰਾ ਵਿਸ਼ਵ ਦਿੰਦਾ ਹੈ ਤੇ ਉਹ ਮੁਸੀਬਤ ਵਿਚ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰੇਕ ਵਰਕਰ ਨੂੰ ਆਪਣਾ ਰੋਲ ਅਦਾ ਕਰਨਾ ਪਵੇਗਾ ਤੇ ਤਜਰਬੇਕਾਰ ਨਵੇਂ ਚਿਹਰਿਆਂ ਨੂੰ ਅੱਗੇ ਆਉਣਾ ਪਵੇਗਾ | ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਮੀਟਿੰਗ ਦੌਰਾਨ ਪਹੁੰਚੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਗੱਲਾਂ ਮਾਰਨ ਵਾਲੇ ਭਗਵੰਤ ਮਾਨ ਕੇਜਰੀਵਾਲ ਤੇ ਭਾਜਪਾ ਦੇ ਕੋਈ ਵੀ ਕੇਂਦਰੀ ਆਗੂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਸਾਰ ਨਹੀਂ ਲਈ ਤੇ ਸਾਡੇ ਹਲਕੇ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵੀ ਆਪਣੇ ਹੱਥ ਖੜੇ ਕਰ ਗਏ ਹਨ | ਉਨ੍ਹਾਂ ਵਿਧਾਇਕ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਜਾਂ ਤਾਂ ਫਿਰ ਅਸਤੀਫ਼ਾ ਦੇਣ ਜਾਂ ਫਿਰ ਆਪਣੇ ਹੱਕਾਂ ਲਈ ਭਗਵੰਤ ਮਾਨ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ | ਉਨ੍ਹਾਂ ਵਲੋਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਆਪਾਂ ਸਾਰਿਆਂ ਨੇ ਮਿਲ ਕੇ ਵੱਧ ਤੋਂ ਵੱਧ ਸਹਿਯੋਗ ਕਰਨਾ ਹੈ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਮੁਰਗ਼ੀ ਤੇ ਬੱਕਰੀ ਦੇ ਮੁਆਵਜ਼ਾ ਦੇਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੇ ਇਸ ਮੁਸੀਬਤ ਦੀ ਘੜੀ ਵਿਚ ਫ਼ਿਰੋਜ਼ਪੁਰ ਇਲਾਕੇ ਵਿਚ ਰੱਖਿਆ ਆਪਣਾ ਦੌਰਾ ਵੀ ਰੱਦ ਕਰ ਦਿੱਤਾ ਤਾਂ ਜੋ ਲੋਕਾਂ ਦੇ ਸਵਾਲਾਂ ਤੋਂ ਬਚਿਆ ਜਾ ਸਕੇ ਪਰ ਪੰਜਾਬ ਦੀ ਜਨਤਾ ਇਨ੍ਹਾਂ ਨੂੰ 2027 ਵਿਚ ਕਿਸੇ ਵੀ ਪਿੰਡ ਵੜ ਨਹੀਂ ਦੇਣਗੇ ਕਿਉਂਕਿ ਕਿਸਾਨੀ 'ਤੇ ਡਾਂਗਾਂ ਵਰਾਉਣ ਵਾਲੇ ਅਤੇ ਡੁੱਬਦੀ ਕਿਸਾਨੀ ਦੀ ਸਾਰ ਨਾ ਲੈਣ ਵਾਲਿਆਂ ਲਈ ਪੰਜਾਬੀਆਂ ਦੇ ਦਿਲ ਵਿਚ ਕੋਈ ਜਗ੍ਹਾ ਨਹੀਂ | ਸਟੇਜ ਸਕੱਤਰ ਦੀ ਭੂਮਿਕਾ ਯੂਥ ਆਗੂ ਨਸੀਬ ਸਿੰਘ ਖਾਲਸਾ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਚੇਅਰਮੈਨ ਹਰਭਜਨ ਸਿੰਘ ਸਭਰਾ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਸਾਬਕਾ ਸਰਪੰਚ ਮੇਹਰ ਸਿੰਘ ਬਾਹਰਵਾਲੀ ਚੇਅਰਮੈਨ ਪੰਚਾਇਤੀ ਰਾਜ ਸੰਗਠਨ ਜ਼ਿਲ੍ਹਾ ਫ਼ਿਰੋਜ਼ਪੁਰ, ਸਤਪਾਲ ਚਾਵਲਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ, ਰੋਸ਼ਨ ਲਾਲ ਬਿੱਟਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਲਾਵਾਲਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ, ਯੂਥ ਆਗੂ ਮਹਿਕਦੀਪ ਸਿੰਘ ਜ਼ੀਰਾ, ਯੂਥ ਆਗੂ ਜਸਕਰਨ ਸਿੰਘ ਭੁੱਲਰ ਵੱਟੂ ਭੱਟੀ, ਗੁਰਦੇਵ ਸਿੰਘ ਮਹਿਤਾ, ਨਰਿੰਦਰ ਮਹਿਤਾ ਸਾਬਕਾ ਕੌਂਸਲਰ ਮੱਖੂ, ਸਰਪੰਚ ਗੁਰਸੇਵਕ ਸਿੰਘ ਸਭਰਾ, ਸਰਪੰਚ ਡਾ. ਜਗੀਰ ਸਿੰਘ ਮੱਲ੍ਹੀ, ਸਰਪੰਚ ਡਾ. ਹਰਪ੍ਰੀਤ ਸਿੰਘ ਗੋਰਾ ਮਰਹਾਣਾ, ਨੰਬਰਦਾਰ ਰੇਸ਼ਮ ਸਿੰਘ ਮਲੰਗ ਸ਼ਾਹ ਵਾਲਾ, ਮੇਜਰ ਸਿੰਘ ਮੌਜਗੜ੍ਹ, ਸੁਖਦੇਵ ਸਿੰਘ ਆੜ੍ਹਤੀਆਂ, ਨੰਬਰਦਾਰ ਨਸੀਬ ਸਿੰਘ ਸੰਧੂ, ਸਰਪੰਚ ਨਿਸ਼ਾਨ ਸਿੰਘ ਚਾਂਬ, ਸਰਪੰਚ ਅੰਗਰੇਜ ਸਿੰਘ ਚਾਂਬ, ਸਰਪੰਚ ਮਨਪ੍ਰੀਤ ਸਿੰਘ ਚੁਰੀਆਂ, ਸਰਪੰਚ ਗੁਰਜਿੰਦਰ ਸਿੰਘ ਲਹਿਰਾ, ਨਿਸ਼ਾਨ ਸਿੰਘ ਜੋਗੇਵਾਲਾ, ਸਰਪੰਚ ਮਹਿਤਾਬ ਸਿੰਘ ਚਾਂਗੀਆ, ਜਸਕਰਨ ਸਿੰਘ ਸਾਬਕਾ ਸਰਪੰਚ ਜੋਗੇਵਾਲਾ, ਗੁਰਨੈਬ ਸਿੰਘ ਸਭਰਾ, ਗੁਰਵਿੰਦਰ ਸਿੰਘ ਸਭਰਾ, ਜੋਗਿੰਦਰ ਸਿੰਘ ਸਭਰਾ, ਹਰਜਿੰਦਰ ਸੰਧੂ, ਗੋਰਾ ਬੂਹ, ਸਰਪੰਚ ਕਾਰਜ ਸਿੰਘ ਪੱਧਰੀ, ਸੁਖਜਿੰਦਰ ਸਿੰਘ ਸਰਹਾਲੀ ਸਰਪੰਚ, ਸਰਪੰਚ ਜਸਵੰਤ ਸਿੰਘ ਤਲਵੰਡੀ, ਕੰਵਲਜੀਤ ਸਿੰਘ ਸੇਠ, ਬਘੇਲ ਸਿੰਘ, ਸਿਮਰਤਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਵਿਆਪਕ ਵਿਉਂਤਬੰਦੀ ਕੀਤੀ ਗਈ-ਅਰਵਿੰਦਰ ਪਾਲ ਸਿੰਘ ਐੱਸ.ਡੀ.ਐਮ ਜ਼ੀਰਾ ਅਗਲੀ ਖ਼ਬਰ ਵਿਲੇਜ ਡਿਫੈਂਸ ਕਮੇਟੀ ਤੇ ਸਵਰਗ ਧਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਹੜ੍ਹ ਪ੍ਰਭਾਵਿਤਾਂ ਨੂੰ ਲੰਗਰ ਵੰਡਿਆ <br/>
Ad Position 24