ਮੁੱਦਕੀ, 1 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ 'ਚ ਜਿੱਥੇ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਸਥਾਨਕ ਲੋਕਾਂ ਤੋਂ ਇਲਾਵਾ ਹੁਣ ਹਰਿਆਣਾ ਵਾਸੀ ਵੀ ਕਿਸਾਨ ਭਰਾਵਾਂ ਦੀ ਮਦਦ ਲਈ ਅੱਗੇ ਆ ਰਹੇ ਹਨ, ਜਿਸ ਦੇ ਚੱਲਦਿਆਂ ਅੱਜ ਸੂਬਾ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਰੋੜੀ ਤੋਂ 10-12 ਟਰੈਕਟਰ-ਟਰਾਲੀਆਂ 'ਚ ਡੇਰਾ ਬਾਬਾ ਨਾਨਕ ਵੱਲ ਪਸ਼ੂਆਂ ਲਈ 1 ਹਜ਼ਾਰ ਕੁਇੰਟਲ ਚਾਰਾ, ਅਚਾਰ ਲੈ ਕੇ ਜਾ ਰਹੀ ਸੰਗਤ ਦਾ ਮੁੱਦਕੀ ਵਿਖੇ ਪੁੱਜਣ 'ਤੇ ਸਥਾਨਕ ਵਾਸੀਆਂ ਵਲੋਂ ਚਾਹ-ਪਾਣੀ ਅਤੇ ਲੰਗਰ ਦੀ ਸੇਵਾ ਕੀਤੀ ਗਈ | ਦੱਸਣਯੋਗ ਹੈ ਕਿ ਉਕਤ ਹਰਿਆਣਾ ਵਾਸੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ, ਹਰਬੰਸ ਸਿੰਘ ਜੈਦ, ਨਗਿੰਦਰ ਸਿੰਘ ਬਰਾੜ ਦੇ ਨਜ਼ਦੀਕੀ ਰਿਸ਼ਤੇਦਾਰ ਹਨ | ਸਥਾਨਕ ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਵਿਖੇ ਬਣੀ ਧਰਮਸ਼ਾਲਾ ਵਿਖੇ ਪੁੱਜਣ 'ਤੇ ਜੈਦ ਪੱਤੀ ਦੇ ਗੁਰਜੰਟ ਸਿੰਘ ਪ੍ਰਧਾਨ ਕਾਦੀਆਂ ਯੂਨੀਅਨ, ਮੰਡਲੀ ਦੇ ਪ੍ਰਧਾਨ ਜਸਪੀਤ ਸਿੰਘ ਰਾਜੂ, ਲੱਕੀ ਸ਼ਰਮਾ ਸਾਬਕਾ ਪ੍ਰਧਾਨ, ਜਸਪਾਲ ਜੱਸਾ ਸਾਬਕਾ ਪ੍ਰਧਾਨ, ਸੰਜੀਵ ਬਾਂਸਲ, ਰਾਜਵਿੰਦਰ ਸਿੰਘ, ਹਰਬੰਸ ਸਿੰਘ ਬਰਾੜ, ਨਗਿੰਦਰ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਾਗਰ, ਪਵਨ ਗੋਇਲ, ਪ੍ਰੀਤ ਮਨਚੰਦਾ, ਜਤਿੰਦਰ ਸਿੰਘ, ਰੇਸ਼ਮ ਸਿੰਘ, ਗੁਰਸੇਵਕ ਸਿੰਘ, ਅਰਵਿੰਦਰ, ਜਗਮੀਤ, ਸੁਖਵਿੰਦਰ, ਬੇਅੰਤ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ ਤੇ ਹੋਰ ਸੰਗਤਾਂ ਵਲੋਂ ਹਰਿਆਣਾ ਵਾਸੀਆਂ ਨੂੰ ਚਾਹ-ਪਾਣੀ ਤੇ ਲੰਗਰ ਛਕਾਇਆ ਗਿਆ | ਇਸ ਮੌਕੇ 'ਤੇ ਦੁਰਗਾ ਭਜਨ ਮੰਡਲੀ ਮੁੱਦਕੀ ਵਲੋਂ ਵੀ ਵੱਧ-ਚੜ੍ਹ ਕੇ ਸਹਿਯੋਗ ਦਿੱਤਾ ਗਿਆ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੰਜਾਬ ਦੇ ਭਲੇ ਲਈ ਕਾਮਨਾ ਕੀਤੀ |