ਫ਼ਿਰੋਜ਼ਪੁਰ, 2 ਸਤੰਬਰ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਡਵੀਜ਼ਨ ਦੇ ਪੁਲ ਨੰਬਰ 84, ਜੋ ਗਿੱਦੜਪਿੰਡੀ-ਮੱਖੂ ਵਿਚਕਾਰ ਸਤਲੁਜ ਦਰਿਆ 'ਤੇ ਬਣਿਆ ਹੋਇਆ ਹੈ | ਦਰਿਆ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਕਰਕੇ ਫ਼ਿਰੋਜ਼ਪੁਰ ਡਵੀਜ਼ਨ ਵਲੋਂ 8 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਮਿਲੀ ਜਾਣਕਾਰੀ ਅਨੁਸਾਰ ਰੇਲਗੱਡੀ ਨੰਬਰ 74934 ਜੇ.ਸੀ.ਓ ਮੱਖੂ ਤੋਂ ਜਲੰਧਰ ਸ਼ਹਿਰ, ਰੇਲ ਗੱਡੀ ਨੰਬਰ 74931 ਜੇ.ਸੀ.ਓ, 74933 ਜੇ.ਸੀ.ਓ, 74935 ਜੇ.ਸੀ.ਓ, ਰੇਲਗੱਡੀ ਨੰਬਰ 54643 ਜੇ.ਸੀ.ਓ ਨੂੰ ਰੱਦ ਕਰਦੇ ਹੋਏ ਲੋਹੀਆਂ ਖਾਸ ਜੰਕਸ਼ਨ ਤੋਂ ਵਾਪਸ ਮੋੜਿਆ ਗਿਆ ਹੈ | ਇਸ ਤਰ੍ਹਾਂ ਰੇਲਗੱਡੀ ਨੰਬਰ 54644 ਜੇ.ਸੀ.ਓ, ਰੇਲਗੱਡੀ ਨੰਬਰ 74936 ਜੇ.ਸੀ.ਓ, ਰੇਲਗੱਡੀ ਨੰਬਰ 74938 ਜੇ.ਸੀ.ਓ ਨੂੰ ਫ਼ਿਰੋਜ਼ਪੁਰ ਛਾਉਣੀ ਤੋਂ ਲੋਹੀਆਂ ਖਾਸ ਜੰਕਸ਼ਨ ਵਿਚਕਾਰ ਰੱਦ ਕਰਦੇ ਹੋਏ ਮੱਖੂ ਤੋਂ ਵਾਪਸ ਫ਼ਿਰੋਜ਼ਪੁਰ ਛਾਉਣੀ ਲਈ ਮੋੜਿਆ ਗਿਆ ਹੈ |