16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਟੁੱਟ ਰਹੇ ਨਹਿਰਾਂ ਦੇ ਪੁਲਾਂ ਦਾ ਕਾਰਨ ਨਹਿਰੀ ਵਿਭਾਗ ਦੀ ਨਾਲਾਇਕੀ-ਕਿਸਾਨ ਆਗੂ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਮੱਖੂ, 2 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਦੀ ਹਫ਼ਤਾਵਾਰੀ ਮੀਟਿੰਗ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਫ਼ੌਜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਹੋਈ | ਇਸ ਮੀਟਿੰਗ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲੇ ਜੱਟਾਂ ਵਾਲੀ ਅਤੇ ਬਾਅਦ ਵਿਚ ਹੁਣ ਝਾਮਕੇ ਦਾ ਪੁਲ ਨਹਿਰੀ ਵਿਭਾਗ ਦੀ ਨਾਲਾਇਕੀ ਕਾਰਨ ਢੇਰੀ ਹੋ ਗਿਆ ਹੈ ਅਤੇ ਹੁਣ ਨੈਸ਼ਨਲ ਹਾਈਵੇ 54 'ਤੇ ਸੇਮਨਾਲੇ ਵਾਲਾ ਪੁਲ ਦੀ ਟੁੱਟਣ ਦੀ ਕਤਾਰ ਵਿਚ ਸ਼ਾਮਿਲ ਹੋ ਗਿਆ | ਉਨ੍ਹਾਂ ਕਿਹਾ ਕਿ ਪਹਿਲੇ ਦੋ ਪੁਲਾਂ ਦਾ ਟੁੱਟਣ ਦਾ ਕਾਰਨ ਉਨ੍ਹਾਂ ਪੁਲਾਂ ਵਿਚ ਫਸੀ ਕਲਾਲੀ ਬੂਟੀ ਬਣੀ ਹੈ ਕਿਉਂਕਿ ਕਲਾਲੀ ਨੂੰ ਕੱਢਣ ਲਈ ਵਰਤੇ ਜਾ ਰਹੇ ਜੇ.ਸੀ.ਪੀ ਵਲੋਂ ਅਣਗਹਿਲੀ ਨਾਲ ਕੰਮ ਕੀਤਾ ਜਾਂਦਾ ਹੈ | ਜੇਕਰ ਨਹਿਰ ਵਿਭਾਗ ਦੇ ਕਾਰਨ ਹੁਣ ਕੋਈ ਪੁਲ ਟੁੱਟਿਆ ਤਾਂ ਇਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਦੇ ਸਹਿਯੋਗ ਲਈ ਜੋ ਵੀ ਸੰਯੁਕਤ ਮੋਰਚੇ ਦਾ ਫ਼ੈਸਲਾ ਆਵੇਗਾ ਅਸੀਂ ਉਸ 'ਤੇ ਫ਼ੁਲ ਚੜ੍ਹਾਵਾਂਗੇ | ਇਸ ਮੀਟਿੰਗ 'ਚ ਬਾਪੂ ਗੁਰਦੇਵ ਸਿੰਘ ਸਰਪ੍ਰਸਤ, ਪ੍ਰਗਟ ਸਿੰਘ ਲਹਿਰਾ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਨਿਸ਼ਾਨ ਸਿੰਘ ਗਿੱਲ ਫ਼ੌਜੀ, ਬਲਾਕ ਪ੍ਰਧਾਨ ਮੱਖੂ ਜਰਨੈਲ ਸਿੰਘ ਵਰਿਆ ਕੈਨੇਡੀਅਨ ਮੀਤ ਪ੍ਰਧਾਨ ਪੰਜਾਬ, ਬਾਜ਼ ਸਿੰਘ ਤਲਵੰਡੀ ਪ੍ਰਚਾਰ ਸਕੱਤਰ ਪੰਜਾਬ, ਨਸੀਬ ਸਿੰਘ ਗੱਟਾ ਬਾਦਸ਼ਾਹ ਖ਼ਜ਼ਾਨਚੀ, ਸੁਰਿੰਦਰ ਸਿੰਘ ਪੀਰ ਮੁਹੰਮਦ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਸੂਰਤ ਸਿੰਘ ਤਲਵੰਡੀ ਇਕਾਈ ਪ੍ਰਧਾਨ, ਟਹਿਲ ਸਿੰਘ ਟਹਿਲ ਸਿੰਘ ਸੰਧੂ, ਨਸੀਬ ਸਿੰਘ ਗੱਟਾ, ਗੁਰਨਾਮ ਸਿੰਘ ਢਿੱਲੋਂ ਇਕਾਈ ਪ੍ਰਧਾਨ ਸ਼ੀਹਾਂਪਾੜੀ, ਸੁਖਦੇਵ ਸਿੰਘ ਫ਼ੌਜੀ, ਨਿਸ਼ਾਨ ਸਿੰਘ ਪਮਾਰ, ਅਮਰੀਕ ਸਿੰਘ ਅਮੀਵਾਲਾ, ਦਰਸ਼ਨ ਸਿੰਘ ਵਸਤੀ ਬਾਜ਼ ਸਿੰਘ, ਨੰਬਰਦਾਰ ਕੁਲਦੀਪ ਸਿੰਘ ਕਾਲੂ ਮੰਡਾਰ, ਕਸ਼ਮੀਰ ਸਿੰਘ, ਕਾਬਲ ਸਿੰਘ ਬੂਰੇ, ਹਰਜੀਤ ਸਿੰਘ ਝਾਮਕੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐਫ. ਫ਼ਿਰੋਜ਼ਪੁਰ ਵਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰ ਅਗਲੀ ਖ਼ਬਰ ਰੁਕਨੇ ਵਾਲਾ ਪਿੰਡ ਤੋਂ ਟੁੱਟ ਰਹੇ ਬੰਨ੍ਹ ਨੂੰ ਰੋਕਣ ਲਈ ਮਦਦ ਕਰੇ ਸਰਕਾਰ-ਕਿਸਾਨ ਆਗੂ
Ad Position 24