16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸ੍ਰੀ ਗਣੇਸ਼ ਮੂਰਤੀ ਵਿਸਰਜਨ ਮੌਕੇ ਗੂੰਜੇ 'ਗਣਪਤੀ ਬੱਪਾ ਮੌਰਿਆ' ਦੇ ਜੈਕਾਰੇ

Ad Position 21
No active advertisement
ਅਜੀਤ ਡੈਸਕ 04-09-2025
ਮੁੱਦਕੀ, 3 ਸਤੰਬਰ (ਭਾਰਤ ਭੂਸ਼ਨ ਅਗਰਵਾਲ)-ਸ੍ਰੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਜਨਤਾ ਧਰਮਸ਼ਾਲਾ, ਨਿਹਾਲ ਸਿੰਘ ਵਾਲਾ ਰੋਡ, ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਤੋਂ ਰਵਾਨਾ ਹੋ ਕੇ ਵਾੜਾ ਭਾਈ ਕੀ ਦੀਆਂ ਨਹਿਰਾਂ 'ਚ ਗਣੇਸ਼ ਮੂਰਤੀ ਵਿਸਰਜਨ ਕੀਤਾ ਗਿਆ | ਇਸ ਦੌਰਾਨ ਦੁਰਗਾ ਮੰਦਿਰ ਦੇ ਪੰਡਿਤ ਦਰਸ਼ਨ ਕੁਮਾਰ ਸ਼ਰਮਾ ਵਲੋਂ ਪੂਜਾ ਕੀਤੀ ਗਈ | ਗਣਪਤੀ ਵਿਸਰਜਨ ਮੌਕੇ 'ਗਣਪਤੀ ਬੱਪਾ ਮੋਰੀਆ' ਦੇ ਜੈਕਾਰੇ ਗੂੰਜਦੇ ਰਹੇ | ਇਸ ਮੌਕੇ ਢੋਲ ਦੇ ਤਾਪ 'ਤੇ ਨੱਚ ਕੇ ਸ਼ਰਧਾਲੂਆਂ ਨੇ ਭਗਵਾਨ ਗਣਪਤੀ ਨੂੰ ਵਿਦਾ ਕੀਤਾ ਤੇ ਅਗਲੇ ਸਾਲ ਜਲਦੀ ਆਉਣ ਦੀ ਆਸ ਲਗਾਈ | ਇਸ ਮੌਕੇ ਸਤੀਸ਼ ਕੁਮਾਰ ਅਗਰਵਾਲ ਸਮਾਜ ਸੇਵੀ, ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ, ਗਗਨਦੀਪ ਗਰਗ, ਮੁਕੇਸ਼ ਕੁਮਾਰ ਅਗਰਵਾਲ ਵਲੋਂ ਤੇ ਮੁੱਦਕੀ ਵਾਸੀਆਂ ਵਲੋਂ ਥਾਂ-ਥਾਂ 'ਤੇ ਸ਼ਰਧਾਲੂਆਂ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਦੁਰਗਾ ਭਜਨ ਮੰਡਲੀ ਵਲੋਂ ਮਿਲਕ ਬਦਾਮ ਦੇ ਲੰਗਰ ਲਗਾਏ ਗਏ | ਇਸ ਤੋਂ ਇਲਾਵਾ ਸ਼ਰਮਾ ਸਵੀਟ ਹਾਊਸ ਦੇ ਮਾਲਕ ਲੱਕੀ ਸ਼ਰਮਾ ਤੇ ਸਮੂਹ ਪਰਿਵਾਰ ਵਲੋਂ 21 ਕਿੱਲੋ ਦਾ ਲੱਡੂਆਂ ਦਾ ਕੇਕ ਸ੍ਰੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ ਨੂੰ ਭੇਟ ਕੀਤਾ ਗਿਆ | ਇਸ ਮੌਕੇ ਦੁਰਗਾ ਭਜਨ ਮੰਡਲੀ ਦੇ ਸਮੂਹ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ, ਕੇਵਲ ਕਟਾਰੀਆ ਮੀਤ ਪ੍ਰਧਾਨ, ਜੱਸੀ ਮਨਚੰਦਾ, ਬਲਜੀਤ ਸਾਗਰ, ਸੰਜੀਵ ਬਾਂਸਲ, ਜਸਪਾਲ ਜੱਸਾ, ਤਰਸੇਮ ਗਰਗ, ਮੰਗਤ ਰਾਮ ਮਨਚੰਦਾ, ਰਾਮ ਕੁਮਾਰ ਆੜ੍ਹਤੀਆ, ਕਾਕਾ ਨੂੰਰਾ, ਪਵਨ ਗੋਇਲ, ਮੋਹਿਤ ਗਰਗ, ਦਵਿੰਦਰਪਾਲ ਸ਼ਰਮਾ, ਪੂਨਮ ਸਿੰਘ, ਘਨਸ਼ਾਮ ਦਾਸ, ਵਿਸ਼ਾਲ ਕਟਾਰੀਆ, ਰਾਮ ਕੁਮਾਰ ਆੜ੍ਹਤੀਆ, ਨਰੇਸ਼ ਅਗਰਵਾਲ, ਬਲਜੀਤ ਸਾਗਰ, ਨਿਤਿਸ਼ ਬਾਂਸਲ, ਮਿਸਤਰੀ ਕੁਲਦੀਪ ਸਿੰਘ, ਪ੍ਰੀਤਮ ਸਿੰਘ ਕੱਪੜੇ ਵਾਲੇ, ਅਸ਼ੋਕ ਕਟਾਰੀਆ, ਰਵਿੰਦਰ ਕੁਮਾਰ, ਨਰੇਸ਼ ਕੁਮਾਰ, ਬਲਵਿੰਦਰ ਸਿੰਘ ਖੁਰਮੀ, ਸੁਖਵਿੰਦਰ ਪਾਲ ਸ਼ਰਮਾ, ਰਮਨ ਸ਼ਰਮਾ, ਪਿ੍ੰਸ ਗਰਗ, ਰਮਨ ਸ਼ਰਮਾ, ਬਾਵਾ ਮਨਚੰਦਾ, ਹੈਰੀ ਨਰੂਲਾ, ਸਤੀਸ਼ ਅਗਰਵਾਲ, ਕੇਵਲ ਕ੍ਰਿਸ਼ਨ ਕਟਾਰੀਆ, ਪ੍ਰਦੀਪ ਗੇਜੀ, ਨਿਤਿਸ਼ ਕੁਮਾਰ, ਜੱਜਪਾਲ ਗਰੋਵਰ, ਸ਼ੀਤਲ ਅਗਰਵਾਲ, ਜਰਨੈਲ ਸਿੰਘ ਬਿਜਲੀ ਵਾਲਾ, ਤਾਰਾ ਸਿੰਘ, ਪ੍ਰਭਾਤ ਗਰਗ, ਪ੍ਰੀਤ ਮਨਚੰਦਾ, ਲੱਕੀ ਮਨਚੰਦਾ ਸਾਬਕਾ ਐਮ.ਸੀ., ਸੰਦੀਪ ਗਰਗ, ਜਸਵੰਤ ਸਿੰਘ ਨਰੂਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੀਟਰ ਖ਼ੁਰਦ-ਬੁਰਦ ਕਰਨ 'ਤੇ ਪਾਵਰਕਾਮ ਅਧਿਕਾਰੀਆਂ ਨੇ ਕਾਰਵਾਈ ਲਈ ਪੁਲਿਸ ਨੂੰ ਕੀਤੀ ਸ਼ਿਕਾਇਤ ਅਗਲੀ ਖ਼ਬਰ ਥਾਣੇਦਾਰ ਦੀ ਗੁੰਡਾਗਰਦੀ ਵਿਰੁੱਧ ਥਾਣੇ 'ਚ ਦਿੱਤਾ ਧਰਨਾ
Ad Position 24