16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੀਟਰ ਖ਼ੁਰਦ-ਬੁਰਦ ਕਰਨ 'ਤੇ ਪਾਵਰਕਾਮ ਅਧਿਕਾਰੀਆਂ ਨੇ ਕਾਰਵਾਈ ਲਈ ਪੁਲਿਸ ਨੂੰ ਕੀਤੀ ਸ਼ਿਕਾਇਤ

Ad Position 21
No active advertisement
ਅਜੀਤ ਡੈਸਕ 04-09-2025
-ਮਾਮਲਾ ਖਪਤਕਾਰ ਵਲੋਂ ਗ਼ਲਤ ਦਸਤਾਵੇਜ਼ ਦੇ ਕੇ ਬਿਜਲੀ ਦਾ ਮੀਟਰ ਲਗਵਾਉਣ ਦਾ-

ਜ਼ੀਰਾ, 3 ਸਤੰਬਰ (ਰਜਨੀਸ਼ ਕਥੂਰੀਆ)- ਇਕ ਖਪਤਕਾਰ ਵਲੋਂ ਪਾਵਰਕਾਮ ਨੂੰ ਗ਼ਲਤ ਦਸਤਾਵੇਜ਼ ਦੇ ਕੇ ਬਿਜਲੀ ਦਾ ਮੀਟਰ ਲਗਵਾ ਕੇ ਉਸ ਦੀ ਦੁਰਵਰਤੋਂ ਕਰਨ 'ਤੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਵਿਭਾਗ ਨੇ ਦੋਸ਼ੀ ਖਪਤਕਾਰ ਖ਼ਿਲਾਫ਼ ਉਸ ਪਾਸੋਂ ਬਿਜਲੀ ਦਾ ਮੀਟਰ ਬਰਾਮਦ ਕਰਨ ਲਈ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ | ਅਜਮੇਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਸੰਤੂਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਲਾਂਵਾਲਾ ਰੋਡ ਜ਼ੀਰਾ ਵਿਖੇ ਉਸ ਦਾ ਇਕ ਪਲਾਟ ਹੈ ਜਿਸ ਦਾ ਖੇਵਟ ਨੰਬਰ-614-313 ਹੈ | ਅਜਮੇਰ ਸਿੰਘ ਨੇ ਦੱਸਿਆ ਕਿ ਇਸ ਪਲਾਟ ਦੀ ਰਜਿਸਟਰੀ ਮੇਰੇ ਨਾਮ 'ਤੇ ਹੋਣ ਕਰਕੇ ਇਸ ਦਾ ਅਸਲ ਮਾਲਕ ਮੈਂ ਹਾਂ | ਉਸ ਨੇ ਦੱਸਿਆ ਕਿ ਇਸ ਜ਼ਮੀਨ ਵਿਚ ਬਿਜਲੀ ਮਹਿਕਮੇ ਨੂੰ ਗ਼ਲਤ ਦਸਤਾਵੇਜ਼ ਦੇ ਕੇ ਰਾਮ ਰਛਪਾਲ ਸਿੰਘ ਗਿੱਲ ਪੁੱਤਰ ਮਨਜੀਤ ਸਿੰਘ ਗਿੱਲ ਵਾਸੀ ਪਿੰਡ ਗਾਦੜੀਵਾਲਾ (ਜ਼ੀਰਾ) ਨੇ ਇਕ ਬਿਜਲੀ ਦਾ ਮੀਟਰ ਖਾਤਾ ਨੰਬਰ-3008978523 ਲਗਵਾ ਕੇ ਇਸ ਦੀ ਵਰਤੋਂ ਕੀਤੀ ਜਿਸ ਦੀ ਮੈਂ ਪਾਵਰਕਾਮ ਦਫ਼ਤਰ ਜ਼ੀਰਾ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਤੇ ਸ਼ਿਕਾਇਤ ਦਾ ਡਾਇਰੀ ਨੰਬਰ-55 ਮਿਤੀ 19 ਫਰਵਰੀ 2025 ਹੈ | ਅਜਮੇਰ ਸਿੰਘ ਨੇ ਦੱਸਿਆ ਕਿ ਮੇਰੀ ਸ਼ਿਕਾਇਤ ਦੇ ਆਧਾਰ 'ਤੇ ਪਾਵਰਕੌਮ ਅਧਿਕਾਰੀਆਂ ਨੇ ਉਕਤ ਰਾਮ ਰਛਪਾਲ ਸਿੰਘ ਗਿੱਲ ਪੁੱਤਰ ਮਨਜੀਤ ਸਿੰਘ ਗਿੱਲ ਦੇ ਖ਼ਿਲਾਫ਼ ਉਸ ਵਲੋਂ ਬਿਜਲੀ ਦਾ ਮੀਟਰ ਖ਼ੁਰਦ-ਬੁਰਦ ਕਰਨ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਲਈ ਥਾਣਾ ਸਿਟੀ ਜ਼ੀਰਾ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ | ਇਸ ਸੰਬੰਧੀ ਜਦੋਂ ਪਾਵਰਕਾਮ ਦਫ਼ਤਰ ਜ਼ੀਰਾ ਦੇ ਐੱਸ.ਡੀ.ਓ. ਸੰਤੋਖ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਰਾਮ ਰਛਪਾਲ ਸਿੰਘ ਗਿੱਲ ਪੁੱਤਰ ਮਨਜੀਤ ਸਿੰਘ ਗਿੱਲ ਵਲੋਂ ਆਪਣੇ ਮਹਿਕਮੇ ਨੂੰ ਗੁਮਰਾਹ ਕਰਕੇ ਬਿਜਲੀ ਦਾ ਮੀਟਰ ਲਗਵਾਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੁਖਚੈਨ ਸਿੰਘ ਵਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਦੋਂ ਮਹਿਕਮੇ ਵਲੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਖਪਤਕਾਰ ਵਲੋਂ ਮੀਟਰ ਖ਼ੁਰਦ ਬੁਰਦ ਕਰ ਦਿੱਤਾ ਗਿਆ ਪਾਇਆ ਗਿਆ | ਉਨ੍ਹਾਂ ਨੇ ਦੱਸਿਆ ਕਿ ਇਸ ਦਫ਼ਤਰ ਵਲੋਂ ਉਕਤ ਕੁਨੈਕਸ਼ਨ ਕੱਟਣ ਲਈ ਪੀ.ਡੀ.ਸੀ.ਓ. ਨੰਬਰ 100029431403 ਮਿਤੀ 28-07-2025 ਨੂੰ ਜਾਰੀ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਦਫ਼ਤਰੀ ਹੁਕਮ ਅਨੁਸਾਰ ਇਸ ਖਪਤਕਾਰ ਦੀ ਕੇਬਲ ਗੁਰਮੇਲ ਸਿੰਘ ਜੇ.ਈ.ਵਲੋਂ ਮਿਤੀ 04-08-2025 ਨੂੰ ਉਤਾਰ ਲਈ ਗਈ ਤੇ ਚਾਰਦੀਵਾਰੀ ਉੱਪਰ ਲੱਗਾ ਬਿਜਲੀ ਦਾ ਮੀਟਰ ਗ਼ਾਇਬ ਪਾਇਆ ਗਿਆ | ਉਹਨਾ ਹੋਰ ਦੱਸਿਆ ਕਿ ਉਕਤ ਖਪਤਕਾਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਖ਼ੁਰਦ ਬੁਰਦ ਕੀਤਾ ਗਿਆ ਬਿਜਲੀ ਦਾ ਮੀਟਰ ਬਰਾਮਦ ਕਰਨ ਲਈ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ | ਇਸੇ ਸੰਬੰਧ 'ਚ ਜਦੋਂ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਗੁਰਮੀਤ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪਾਵਰਕਾਮ ਦਫ਼ਤਰ ਦੇ ਅਧਿਕਾਰੀਆਂ ਵਲੋਂ ਮਿਲੀ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਸ਼ੀ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਪਾਣੀ ਦੀ ਰਾਇਲਟੀ ਦੇਣ- ਗਿਆਨੀ ਹਰਪੀ੍ਰਤ ਸਿੰਘ ਅਗਲੀ ਖ਼ਬਰ ਸ੍ਰੀ ਗਣੇਸ਼ ਮੂਰਤੀ ਵਿਸਰਜਨ ਮੌਕੇ ਗੂੰਜੇ 'ਗਣਪਤੀ ਬੱਪਾ ਮੌਰਿਆ' ਦੇ ਜੈਕਾਰੇ
Ad Position 24