16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਪਾਣੀ ਦੀ ਰਾਇਲਟੀ ਦੇਣ- ਗਿਆਨੀ ਹਰਪੀ੍ਰਤ ਸਿੰਘ

Ad Position 21
No active advertisement
ਅਜੀਤ ਡੈਸਕ 04-09-2025
ਮੰਡੀ ਲਾਧੂਕਾ, 3 ਸਤੰਬਰ (ਰਾਕੇਸ਼ ਛਾਬੜਾ)- ਹੜ੍ਹਾਂ ਤੋਂ ਪਹਿਲਾਂ ਡੈਮਾਂ ਨੂੰ ਖ਼ਾਲੀ ਕਰਨਾ ਹੁੰਦਾ ਹੈ ਪਰ ਦੂਜਿਆਂ ਸੂਬਿਆਂ ਨੂੰ ਪਾਣੀ ਦੇਣ ਦਾ ਟੀਚਾ ਪੂਰਾ ਕਰਨ ਲਈ ਡੈਮ ਖ਼ਾਲੀ ਨਹੀਂ ਕੀਤੇ ਜਾਂਦੇ, ਬਾਰਸ਼ਾਂ ਉਮੀਦ ਤੋਂ ਜ਼ਿਆਦਾ ਆ ਜਾਂਦੀਆਂ ਹਨ, ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ, ਪੰਜਾਬ ਭੁਗਤ ਵੀ ਰਿਹਾ ਹੈ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਦੇ ਨਾਲ ਸਾਂਝੇ ਕੀਤੇ | ਉਨ੍ਹਾਂ ਨੇ ਕਿਹਾ ਹੈ ਪੰਜਾਬ ਦੇ ਲੋਕ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਪਰ ਸੂਬਾ ਤੇ ਕੇਂਦਰ ਸਰਕਾਰਾਂ ਦਾ ਸਹਿਯੋਗ ਹਾਲੇ ਤੱਕ ਹੜ੍ਹ ਪੀੜਤਾਂ ਨੂੰ ਨਹੀਂ ਮਿਲਿਆ | ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਤੇ ਰਾਜਸਥਾਨ ਪੰਜਾਬ ਨੂੰ ਪਾਣੀ ਦੀ ਰਿਆਲਟੀ ਦੇਣ ਅਤੇ ਪੰਜਾਬ ਇਸ ਪੈਸੇ ਨੂੰ ਡੈਮਾਂ ਤੇ ਹੜ੍ਹਾਂ ਦੀ ਰੋਕਥਾਮ 'ਤੇ ਖ਼ਰਚ ਕਰੇ ਤਾਂ ਲੋਕਾਂ ਨੂੰ ਇੰਨੇ ਭਿਆਨਕ ਦਿਨ ਨਾ ਦੇਖਣੇ ਪੈਣ | ਉਨ੍ਹਾਂ ਨੇ ਕਿਹਾ ਹੈ ਸਰਕਾਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਬਹੁਤ ਘੱਟ ਦੇ ਰਹੀ ਹੈ, ਮੁਆਵਜ਼ੇ ਦੀ ਰਾਸ਼ੀ ਨੁਕਸਾਨ ਦੇ ਮੁਕਾਬਲੇ ਵਧਾਈ ਜਾਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਹੈ ਪੈਪਸੂ ਦੇ ਸਮੇਂ ਇਹ ਦੋਵੇਂ ਸੂਬੇ ਪੰਜਾਬ ਨੂੰ ਪਾਣੀ ਦੀ ਰਿਆਲਟੀ ਦਿੰਦੇ ਰਹੇ ਹਨ | ਗਿਆਨੀ ਹਰਪੀ੍ਰਤ ਸਿੰਘ ਅੱਜ ਮੰਡੀ ਵਿਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਬਣਾਏ ਗਏ ਰਾਹਤ ਕੇਂਦਰ 'ਚ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਵੰਡਣ ਲਈ ਆਏ ਹੋਏ ਸਨ | ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਚਰਨ ਸਿੰਘ ਡੈਲੀਗੇਟ, ਜਰਨੈਲ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਮਾਹਮੂ ਜੋਈਆ, ਸੁੱਚਾ ਸਿੰਘ ਕੰਧਵਾਲਾ, ਇਕਬਾਲ ਸਿੰਘ ਭੁੱਲਰ, ਰਛਪਾਲ ਸਿੰਘ ਸੰਧੂ, ਗੁਰਭੇਜ ਸਿੰਘ, ਬਚਿੱਤਰ ਸਿੰਘ ਵਿਰਕ, ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ, ਇਕਬਾਲ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਸਾਬਕਾ ਸਰਪੰਚ, ਗੁਰਸੇਵਕ ਸਿੰਘ ਗਿੱਲ, ਐਡਵੋਕੇਟ ਜਗਦੀਪ ਸਿੰਘ ਸੰਧੂ, ਗੁਰਨਾਇਬ ਸਿੰਘ, ਬਲਦੇਵ ਸਿੰਘ, ਸੁਰੇਸ਼ ਕੁਮਾਰ ਐੱਮ.ਸੀ. ਅਬੋਹਰ, ਕਰਨੈਲ ਸਿੰਘ ਭਾਵੜਾ, ਮੁਖ਼ਤਿਆਰ ਸਿੰਘ ਭੁੱਲਰ, ਹਰਦੇਵ ਸਿੰਘ ਹੁੰਦਲ, ਬਰਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਰੀਆਂ ਡਰੇਨ 'ਚ ਪਾਣੀ ਨਾ ਛੱਡਣ ਕਾਰਨ ਅੱਧਾ ਦਰਜਨ ਦੇ ਕਰੀਬ ਡੁੱਬ ਰਹੇ ਪਿੰਡਾਂ ਦੇ ਲੋਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ... ਅਗਲੀ ਖ਼ਬਰ ਮੀਟਰ ਖ਼ੁਰਦ-ਬੁਰਦ ਕਰਨ 'ਤੇ ਪਾਵਰਕਾਮ ਅਧਿਕਾਰੀਆਂ ਨੇ ਕਾਰਵਾਈ ਲਈ ਪੁਲਿਸ ਨੂੰ ਕੀਤੀ ਸ਼ਿਕਾਇਤ
Ad Position 24