16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੇਰੀਆਂ ਡਰੇਨ 'ਚ ਪਾਣੀ ਨਾ ਛੱਡਣ ਕਾਰਨ ਅੱਧਾ ਦਰਜਨ ਦੇ ਕਰੀਬ ਡੁੱਬ ਰਹੇ ਪਿੰਡਾਂ ਦੇ ਲੋਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 04-09-2025
ਫ਼ਾਜ਼ਿਲਕਾ, 3 ਸਤੰਬਰ (ਦਵਿੰਦਰ ਪਾਲ ਸਿੰਘ)-ਇਕ ਪਾਸੇ ਪੰਜਾਬ ਹੜ੍ਹਾਂ ਦੇ ਕਹਿਰ ਨਾਲ ਤਬਾਹੀ ਵੱਲ ਵੱਧ ਰਿਹਾ ਹੈ | ਦੂਸਰੇ ਜ਼ਿਲਿ੍ਹਆਂ ਤੋਂ ਆਉਂਦੇ ਸੇਮ ਨਾਲਿਆਂ ਵਿਚ ਪਾਣੀ ਉਫਾਨ 'ਤੇ ਚੱਲ ਰਿਹਾ ਹੈ ਜਿਸ ਕਾਰਨ ਵੱਡੇ-ਵੱਡੇ ਪਾੜ ਸੇਮ ਨਾਲਿਆਂ ਵਿਚ ਪੈ ਗਏ ਹਨ | ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਕਿਸ ਦੇ ਦਬਾਅ ਹੇਠ ਆ ਕੇ ਇਨ੍ਹਾਂ ਪਿੰਡਾਂ ਦੀ ਸਾਰ ਨਹੀਂ ਲੈ ਰਹੇ ਜਿਸ ਦੇ ਰੋਸ ਵਜੋਂ ਫ਼ਾਜ਼ਿਲਕਾ-ਅਬੋਹਰ ਮਾਰਗ 'ਤੇ ਪਿੰਡ ਸਾਬੂਆਣਾ, ਸ਼ਤੀਰ ਵਾਲਾ, ਬਾਂਡੀਵਾਲਾ, ਓਡੀਆਂ, ਜੰਡਵਾਲਾ ਖ਼ਰਤਾ, ਬੰਨਵਾਲਾ ਹਨੂਵੰਤਾ ਆਦਿ ਪਿੰਡਾਂ ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਧਰਨਾ ਦੇ ਆਪਣਾ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸਿਧਾਰਥ ਰਿਣਵਾ ਤੇ ਸਾਬੂਆਣਾ ਵਾਸੀ ਡਾ.ਬਚਿੱਤਰ ਸਿੰਘ, ਐਡਵੋਕੇਟ ਮਨੋਹਰ ਲਾਲ ਧਾਮੂ ਆਦਿ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਪਿੰਡਾਂ ਵਿਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੇ ਪਿੰਡਾਂ ਨੂੰ ਖ਼ਤਰਾ ਬਣਿਆ ਹੋਇਆ ਹੈ ਤੇ ਪਿੰਡ ਵਾਸੀਆਂ ਦੇ ਕਈ ਵਾਰ ਕਹਿਣ ਦੇ ਬਾਵਜੂਦ ਨੇੜੇ ਵਗਦੇ ਕੇਰੀਆਂ ਡਰੇਨ ਰਾਹੀਂ ਇਸ ਪਾਣੀ ਨੂੰ ਅੱਗੇ ਨਹੀਂ ਕੱਢਿਆ ਜਾ ਰਿਹਾ ਜਿਸ ਕਾਰਨ ਉਨ੍ਹਾਂ ਦੇ ਪਿੰਡਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਕ ਸਟੇਅ ਦਾ ਹਵਾਲਾ ਦੇ ਕੇ ਪੱਲਾ ਝਾੜ ਲੈਂਦਾ ਹੈ | ਉਨ੍ਹਾਂ ਕਿਹਾ ਕਿ ਇਸ ਸਟੇਅ 'ਚ ਸਾਫ਼ ਲਿਖਿਆ ਹੈ ਕਿ ਸਿਰਫ਼ ਗੰਦੇ ਪਾਣੀ 'ਤੇ ਰੋਕ ਲਗਾਈ ਜਾਵੇ ਨਾ ਕਿ ਕੁਦਰਤ ਦੀ ਆਫ਼ਤ ਦੌਰਾਨ ਆਏ ਪਾਣੀ ਦੀ ਰੋਕ ਲਗਾਉਣੀ ਹੈ | ਉਨ੍ਹਾਂ ਕਿਹਾ ਕਿ ਇਸ ਪਿੱਛੇ ਵੱਡੇ ਕਿਸਾਨਾਂ ਦਾ ਹੱਥ ਹੈ ਜਿਨ੍ਹਾਂ ਦੇ ਅੱਗੇ ਖੇਤ ਪੈਂਦੇ ਹਨ | ਉਨ੍ਹਾਂ ਕਿਹਾ ਕਿ ਸਿਰਫ਼ ਰਾਜਨੀਤੀ ਦਬਾਅ ਕਾਰਨ ਕੇਰੀਆਂ ਡਰੇਨ 'ਚ ਪਾਣੀ ਨਹੀਂ ਪਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਜੋ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਵੇਗਾ | ਇਸ ਮੌਕੇ ਕਈ ਬੁਲਾਰਿਆਂ ਨੇ ਕਿਹਾ ਕਿ 4 ਹਜ਼ਾਰ ਤੋਂ ਵੱਧ ਆਬਾਦੀ ਵਾਲਾ ਪਿੰਡ ਸਾਬੂਆਣਾ ਪਿਛਲੇ 10 ਦਿਨਾਂ ਤੋਂ ਪਾਣੀ ਦੀ ਮਾਰ ਹੇਠ ਹੈ | ਚਾਰੇ ਪਾਸੇ ਤੋਂ ਪਿੰਡ ਦਾ ਸੰਪਰਕ ਟੁੱਟ ਚੁੱਕਿਆ ਹੈ | ਸਾਰੇ ਪਿੰਡ ਦੇ ਘਰਾਂ 'ਚ 4-4 ਫੁੱਟ ਪਾਣੀ ਖੜ੍ਹਾ ਹੈ | ਪਤਾ ਨਹੀਂ ਪ੍ਰਸ਼ਾਸਨ ਕਿਉਂ ਅੱਖਾਂ ਬੰਦ ਕਰੀ ਬੈਠਾ ਹੈ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਉਤਨੀ ਦੇਰ ਤੱਕ ਧਰਨਾ ਜਾਰੀ ਰਹੇਗਾ ਕਿਉਂਕਿ ਖੇਤਾਂ ਤੋਂ ਬਾਅਦ ਹੁਣ ਪਿੰਡਾਂ ਵਿਚ ਪਾਣੀ ਦਾਖ਼ਲ ਹੋਣ ਲੱਗਿਆ ਹੈ | ਧਰਨੇ ਨਾਲ ਪਠਾਨਕੋਟ, ਜੰਮੂ, ਅੰਮਿ੍ਤਸਰ, ਫ਼ਿਰੋਜ਼ਪੁਰ ਤੋਂ ਆਉਣ ਵਾਲੇ ਵੱਡੇ ਵਾਹਨਾਂ ਨੂੰ ਰਾਜਸਥਾਨ, ਗੁਜਰਾਤ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਕ ਹੀ ਸੜਕ ਫ਼ਾਜ਼ਿਲਕਾ ਤੋਂ ਰਾਜਸਥਾਨ ਤੇ ਗੁਜਰਾਤ ਸੂਬਿਆਂ ਨੂੰ ਮਿਲ਼ਾਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਬੱਲੂਆਣਾ ਹਲਕੇ ਦੇ ਕਾਲਾ ਟਿੱਬਾ ਪਿੰਡ 'ਚ ਕਈ ਘਰਾਂ ਦੀਆਂ ਛੱਤਾਂ ਡਿੱਗੀਆਂ ਅਗਲੀ ਖ਼ਬਰ ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਪਾਣੀ ਦੀ ਰਾਇਲਟੀ ਦੇਣ- ਗਿਆਨੀ ਹਰਪੀ੍ਰਤ ਸਿੰਘ
Ad Position 24