08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਸਰਕਾਰ ਗਿਰਦਾਵਰੀ ਕਰਵਾਏ ਬਿਨਾਂ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ-ਰਾਣਾ ਸੋਢੀ <br/>

Ad Position 21
No active advertisement
ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਡਾ. ਰਾਣਾ ਗੁਰਮੀਤ ਸਿੰਘ ਸੋਢੀ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਮਦਦ ਪਹੁੰਚਾਉਣ ਮੌਕੇ | ਅਜੀਤ ਤਸਵੀਰਾਂ <br/> 05-09-2025
ਫ਼ਿਰੋਜ਼ਪੁਰ, 4 ਸਤੰਬਰ (ਰਾਕੇਸ਼ ਚਾਵਲਾ) - ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਡਾ. ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਸੰਕਟ ਦੀ ਘੜੀ 'ਚੋਂ ਲੰਘ ਰਿਹਾ ਹੈ | ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ | ਰਾਣਾ ਸੋਢੀ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿਚ ਡੁੱਬਣ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ ਤੇ ਬਹੁਤ ਸਾਰੀ ਖੇਤੀਯੋਗ ਜ਼ਮੀਨ ਸਤਲੁਜ 'ਚ ਸਮਾ ਗਈ ਹੈ | ਉਨ੍ਹਾਂ ਕਿਹਾ ਕਿ ਹੜ੍ਹ ਤੇ ਮੀਂਹ ਦੇ ਪਾਣੀ ਵਿਚ ਬਹੁਤ ਸਾਰੇ ਲੋਕਾਂ ਦੇ ਘਰ ਤਬਾਹ ਹੋ ਗਏ ਹਨ | ਪੰਜਾਬ ਸਰਕਾਰ ਹੁਣ ਤੱਕ ਲੋਕਾਂ ਦੀ ਭਲਾਈ ਵਿਚ ਨਾਕਾਮ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗਿਰਦਾਵਰੀ ਕਰਵਾਏ ਬਿਨਾਂ ਹਰ ਕਿਸਾਨ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤੇ ਆਉਣ ਵਾਲੀ ਫ਼ਸਲ ਲਈ ਮੁਫ਼ਤ ਕਣਕ ਦੇ ਬੀਜ ਤੇ ਭੋਜਨ ਵੀ ਮੁਹੱਈਆ ਕਰਵਾਏ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਤੋਂ ਹੀ ਕਣਕ ਦੇ ਬੀਜ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਆਉਣ ਵਾਲੀ ਫ਼ਸਲ ਦਾ ਲਾਭ ਮਿਲ ਸਕੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਨ੍ਹਾਂ ਦੀ ਜ਼ਮੀਨ ਸਤਲੁਜ ਦਰਿਆ 'ਚ ਮਿਲ ਗਈ ਹੈ, ਉਨ੍ਹਾਂ ਨੂੰ ਜ਼ਮੀਨ ਦਿੱਤੀ ਜਾਵੇ | ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕੇਂਦਰ ਤੋਂ ਰਾਹਤ ਦੀ ਮੰਗ ਕਰਦੀ ਰਹੀ ਹੈ ਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ | ਰਾਣਾ ਸੋਢੀ ਨੇ ਗੱਟੀ ਰਾਜੋਕੇ, ਜਲੋਂ ਕੇ, ਚੂਹੜੀਵਾਲਾ, ਗੱਟੀ ਰਹੀਮੇ ਕੇ, ਚਾਂਦੀਵਾਲਾ, ਕਮਾਲੇਵਾਲਾ, ਝੁੱਗੇ ਛੀਨਾ ਸਿੰਘ ਵਾਲਾ, ਕਿਲਚੇ, ਪ੍ਰੀਤਮ ਸਿੰਘ ਵਾਲਾ, ਪਛੜੀਆ, ਕੁਤੁਬਦੀਨ ਵਾਲਾ, ਭੂਰੀਆਂ ਵਾਲਾ, ਰੁਕਨੇਵਾਲਾ, ਹਮਦ ਚੱਕ, ਬਾਗੇਵਾਲਾ, ਨਿਹਾਲਾ ਲਵੇਰਾ ਮੁਠਿਆਂ ਵਾਲਾ, ਬਸਤੀ ਰਾਮ ਲਾਲ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਕੁਤੁਬਦੀਨ ਵਿਚ ਮੋਟਰ ਬੋਟ, ਰੁਕਨੇਵਾਲਾ ਵਿਚ 31 ਹਜ਼ਾਰ ਰੁਪਏ ਦੀ ਲੰਗਰ ਸੇਵਾ, ਹਾਮਦ ਚੱਕ ਵਿਚ 31 ਹਜ਼ਾਰ ਰੁਪਏ ਦੀ ਲੰਗਰ ਸੇਵਾ, ਬਗੇਵਾਲਾ 'ਚ 20 ਹਜ਼ਾਰ ਦੀ ਲੰਗਰ ਸੇਵਾ, ਨਿਹਾਲਾ ਲਵੇਰਾ ਤੇ ਧੀਰਾ ਘਾਰਾ ਵਿਚ 21 ਹਜ਼ਾਰ ਦੀ ਲੰਗਰ ਸੇਵਾ ਤੋਂ ਇਲਾਵਾ ਬਸਤੀ ਰਾਮ ਲਾਲ ਵਿਚ ਡੀਜ਼ਲ, 500 ਤੋਂ ਵੱਧ ਤਰਪਾਲਾਂ ਵੰਡੀਆਂ |

Ad Position 22
No active advertisement
ਪਿਛਲੀ ਖ਼ਬਰ ਡੀ.ਐੱਸ.ਐੱਸ. ਹਸਪਤਾਲ ਦੇ ਮਾਹਿਰ ਡਾਕਟਰ ਤੇ ਸਟਾਫ਼ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦਾ ਚੈੱਕਅਪ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮੱਗਰੀ ਵੰਡੀ <br/>
Ad Position 24