ਫ਼ਿਰੋਜ਼ਸ਼ਾਹ, 4 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਅਧੀਨ ਪੈਂਦੇ ਪਿੰਡ ਜੋ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ, ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਅਤੇ ਪਸ਼ੂਆਂ ਨੂੰ ਫੀਡ ਦੇਣ ਲਈ ਆਪ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਪਿੰਡ ਉੱਗੋਕੇ ਹਲਕਾ ਵਿਧਾਇਕ ਰਜਨੀਸ਼ ਦਹੀਯਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ | ਗੱਲਬਾਤ ਕਰਦਿਆਂ ਯੂਥ ਆਗੂ ਸੁਖਦੀਪ ਸਿੰਘ ਨੇ ਕਿਹਾ ਕਿ ਅਸੀਂ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਮਮਦੋਟ, ਫ਼ਿਰੋਜ਼ਪੁਰ ਸ਼ਹਿਰ, ਜ਼ੀਰਾ ਵਿਖੇ ਖਾਣ ਪੀਣ ਦਾ ਸਾਮਾਨ, ਪਸ਼ੂਆਂ ਲਈ ਫੀਡ, ਆਚਾਰ, ਮਿੱਟੀ ਦੇ ਟਰਾਲੇ ਭੇਜ ਰਹੇ ਹਾਂ | ਉਨ੍ਹਾਂ ਕਿਹਾ ਕਿ ਮੇਰੇ ਨਾਲ ਵਿਧਾਇਕ ਦਹੀਯਾ ਦੇ ਨਿੱਜੀ ਸਕੱਤਰ ਗੁਰਪ੍ਰੀਤ ਗਿੱਲ, ਰੌਬੀ ਸੰਧੂ, ਹਰਮਨ ਭੰਬਾ ਲੰਡਾ, ਹਰਨੇਕ ਸਿੰਘ ਸਰਪੰਚ ਗਡੋਡੂ, ਰਾਜਿੰਦਰ ਸਿੰਘ ਸਰਪੰਚ ਵਲੂਰ, ਗੁਰਜੰਟ ਸਿੰਘ ਸਰਪੰਚ ਨਾਜੂਸ਼ਾਹ, ਸ਼ਾਮ ਸਿੰਘ ਮੁੱਦਕਾ, ਕੁਲਵਿੰਦਰ ਸਿੰਘ ਬਜੀਦਪੁਰ, ਸੁਖਜੀਤ ਉਗੋਕੇ, ਮਨਦੀਪ ਸਿੰਘ ਪਿਆਰੇਆਣਾ, ਜੱਸ ਬਾਠ, ਲਖਵਿੰਦਰ ਸਿੰਘ ਵਲੂਰ ਸਮੇਤ ਵੱਡੀ ਗਿਣਤੀ 'ਚ ਪੰਚ, ਸਰਪੰਚ ਸਹਿਯੋਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਿੰਡਾਂ 'ਚ ਪਾਣੀ ਲਹਿ ਜਾਣ ਉਪਰੰਤ ਵੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨਗੇ | ਉਨ੍ਹਾਂ ਹਲਕੇ ਦੇ ਸਮੂਹ ਲੋਕਾਂ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੀ ਵੱਧ ਤੋਂ ਵੱਧ ਮੱਦਦ ਕਰਨ ਦੀ ਅਪੀਲ ਕੀਤੀ |