08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੇਖੋਂ ਤੇ ਹੀਰੋ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ <br/>

Ad Position 21
No active advertisement
ਪਿੰਡ ਫੱਤੇ ਵਾਲਾ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਸਮੇਂ ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਹੀਰੋ ਅਤੇ ਹੋਰ | ਤਸਵੀਰ-ਬਲਬੀਰ ਸਿੰਘ ਜੋਸਨ <br/> 05-09-2025
ਮੱਲਾਂਵਾਲਾ, 4 ਸਤੰਬਰ (ਬਲਬੀਰ ਸਿੰਘ ਜੋਸਨ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿਚ ਹਲਕਾ ਜ਼ੀਰਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵਲੋਂ ਪਿੰਡ ਫੱਤੇਵਾਲਾ, ਆਲੇ ਵਾਲਾ, ਫਤਿਹਗੜ੍ਹ ਸਭਰਾਂ, ਗੱਟਾ ਬਾਦਸ਼ਾਹ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ | ਹਰਪ੍ਰੀਤ ਸਿੰਘ ਹੀਰੋ ਵਲੋਂ ਪਿੰਡ ਫੱਤੇਵਾਲਾ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਚੱਲ ਰਹੀਆਂ ਮੋਟਰ ਬੋਟਾਂ ਲਈ 100 ਲੀਟਰ ਪੈਟਰੋਲ, ਆਸ਼ੀਕੇ ਕੇ ਮਸ਼ੀਏ ਕੇ ਲਈ 100 ਲੀਟਰ ਪੈਟਰੋਲ ਅਤੇ ਗੱਟਾ ਬਾਦਸ਼ਾਹ ਨੋਚ 'ਤੇ ਚੱਲ ਰਹੇ ਕੰਮ 'ਤੇ 400 ਲੀਟਰ ਦੀ ਡੀਜ਼ਲ ਦੀ ਸੇਵਾ ਕੀਤੀ ਗਈ ਹੈ | ਜਨਮੇਜਾ ਸਿੰਘ ਸੇਖਾੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਪੀੜਤ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾ ਕੇ ਸਹਾਇਤਾ ਕੀਤੀ ਜਾ ਰਹੀ ਹੈ | ਇਸ ਮੌਕੇ ਨਛੱਤਰ ਸਿੰਘ ਸੰਧੂ ਮੱਲਾਂਵਾਲਾ, ਨਿਸ਼ਾਨ ਸਿੰਘ ਭੁੱਲਰ, ਜਸਵਿੰਦਰ ਸਿੰਘ ਭੁੱਲਰ ਮੱਲਾਂਵਾਲਾ, ਸਾਬਕਾ ਚੇਅਰਮੈਨ ਮੋਹਨ ਸਿੰਘ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਬੰਬ, ਸਰਕਲ ਪ੍ਰਧਾਨ ਪਿਆਰਾ ਸਿੰਘ ਢਿੱਲੋਂ, ਸਾਰਜ ਸਿੰਘ ਸਭਰਾਂ, ਸੁਖਵੰਤ ਸਿੰਘ ਮੱਲਾਂਵਾਲਾ, ਬਲਦੇਵ ਸਿੰਘ ਸਰਾਂ, ਹਰਪਾਲ ਸਿੰਘ ਮੱਲਾਂਵਾਲਾ, ਕੁਲਦੀਪ ਡੋਗਰਾ, ਮਨਜੀਤ ਸਿੰਘ, ਜਸਵੰਤ ਸਿੰਘ ਸੋਹਬਾ, ਖੜਕ ਸਿੰਘ ਪੱਲੂ ਵਾਲਾ, ਕੁਲਦੀਪ ਸਿੰਘ ਬਾਹਰ ਵਾਲੀ, ਜਸਵਿੰਦਰ ਸਿੰਘ ਭੁੱਲਰ, ਨਛੱਤਰ ਸਿੰਘ ਸੰਧੂ, ਜਸਪਾਲ ਸਿੰਘ ਤਲਵੰਡੀ ਨਿਪਾਲਾਂ, ਨਿਰਮਲ ਸਿੰਘ ਆਲੇ ਵਾਲਾ, ਨਿਰਮਲ ਸਿੰਘ ਮਸ਼ੀਏ ਕੇ, ਚਿੱਤਬੀਰ ਸਿੰਘ ਯੂਥ ਆਗੂ, ਗੋਲਡੀ ਵਿਰਕਾਂ ਵਾਲੀ, ਜਤਿੰਦਰ ਸਿੰਘ, ਰਵਿੰਦਰ ਸਿੰਘ ਲਾਡੀ ਨੂਰਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਜੈ ਮਿਲਾਪ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸਿਹਤ ਮੰਤਰੀ ਨੂੰ ਦਿੱਤਾ 2 ਲੱਖ ਦਾ ਚੈ... ਅਗਲੀ ਖ਼ਬਰ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਤੇ ਬਲਾਕ ਫ਼ਿਰੋਜ਼ਪੁਰ ਦੇ ਆਗੂਆਂ ਦੀ ਅਹਿਮ ਬੈਠਕ <br/>
Ad Position 24