6 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ
ਅਜੀਤ ਡੈਸਕ
06-09-2025
ਜ਼ੀਰਾ, 5 ਸਤੰਬਰ (ਪ੍ਰਤਾਪ ਸਿੰਘ ਹੀਰਾ)-ਪੁਲਿਸ ਥਾਣਾ ਸਦਰ ਜ਼ੀਰਾ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਇਲਾਕੇ 'ਚ ਗਸ਼ਤ 'ਤੇ ਸੀ ਤਾਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਦੀ ਪਹਿਚਾਣ ਜਸਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਹਿਕ ਗੁੱਜਰਾਂ ਥਾਣਾ ਸਦਰ ਜ਼ੀਰਾ ਹੋਈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕੋਲੋਂ ਤਲਾਸ਼ੀ ਦੌਰਾਨ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ |
ਅਸ਼ਲੀਲ ਸਮੱਗਰੀ ਵੇਖਣ 'ਤੇ ਇਕ ਵਿਰੁੱਧ ਮਾਮਲਾ ਦਰਜ
ਫ਼ਿਰੋਜ਼ਪੁਰ, 5 ਸਤੰਬਰ (ਰਾਕੇਸ਼ ਚਾਵਲਾ) -ਬੱਚਿਆਂ ਦੀ ਅਸ਼ਲੀਲ ਸਮੱਗਰੀ ਵੇਖਣ ਦੇ ਮਾਮਲੇ 'ਚ ਸਾਈਬਰ ਕ੍ਰਾਈਮ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਨਵਨੀਤ ਨੇ ਦਰਜ ਮਾਮਲੇ 'ਚ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਗਗਨਦੀਪ ਸਿੰਘ ਪੁੱਤਰ ਲਾਲ ਵਾਸੀ ਨਾਨਕਪੁਰਾ ਫ਼ਿਰੋਜ਼ਪੁਰ ਦੇ ਘਰ ਰੇਡ ਦੌਰਾਨ ਮੋਬਾਈਲ ਕਬਜ਼ੇ 'ਚ ਲਿਆ ਜਿਸ ਦੀ ਫਰਾਸਿਕ ਜਾਂਚ ਲੈਬ ਪਾਸੋਂ ਕਰਵਾਉਣ ਉਪਰੰਤ ਚਾਈਲਡ ਪੋਰਨੋਗ੍ਰਾਫੀ ਸਮੱਗਰੀ ਪਾਈ ਗਈ ਜਿਸ ਬਾਅਦ ਮੁਕੱਦਮਾ ਦਰਜ ਕੀਤਾ ਗਿਆ |