15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੰਗਮ ਹਰੀਕੇ ਪੱਤਣ ਤੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ 55 ਹਜ਼ਾਰ ਕਿਊਸਿਕ ਘਟਿਆ, ਹੜ੍ਹਾਂ ਦੀ ਸਥਿਤੀ ਨਾਲ ਅਜੇ ਵੀ ਜੂਝ ਰਹੇ ਲੋਕ <br/>

Ad Position 21
No active advertisement
ਅਜੀਤ ਡੈਸਕ 06-09-2025
ਮੱਲਾਂਵਾਲਾ, 5 ਸਤੰਬਰ (ਬਲਬੀਰ ਸਿੰਘ ਜੋਸਨ)- ਪੰਜਾਬ ਦੇ ਡੈਮਾਂ ਦੇ ਵਿਚ ਪਾਣੀ ਖ਼ਤਰਨਾਕ ਪੱਧਰ 'ਤੇ ਚੱਲ ਰਿਹਾ ਹੈ ਪਰ ਬਿਆਸ ਤੇ ਸਤਲੁਜ ਦਾ ਸੁਮੇਲ ਸੰਗਮ ਹਰੀ ਕੇ ਪੱਤਣ ਵਿਖੇ ਅੱਜ ਦੂਜੇ ਦਿਨ ਵੀ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ | ਸਤਲੁਜ ਤੇ ਬਿਆਸ 'ਚ ਪਾਣੀ ਦਾ ਪੱਧਰ ਅੱਜ ਕਰੀਬ 55 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਘੱਟ ਰਹੀ ਹੈ ਜਿਸ ਕਾਰਨ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੇ ਕੁੱਝ ਸੁੱਖ ਦਾ ਸਾਹ ਲਿਆ |
ਸੰਗਮ ਹਰੀਕੇ ਪੱਤਣ ਵਿਖੇ ਪਾਣੀ ਦਾ ਪੱਧਰ ਪਿਛਲੇ ਕੁੱਝ ਦਿਨਾ ਤੋਂ ਹੌਲੀ ਹੌਲੀ ਲਗਾਤਾਰ ਵੱਧ ਰਿਹਾ ਸੀ ਪਰ ਬੀਤੇ ਕੱਲ੍ਹ ਸਵੇਰੇ 3 ਲੱਖ 47 ਹਜ਼ਾਰ 548 ਕਿਊਸ਼ਕ ਅੱਪ ਸਟਰੀਮ ਪਾਣੀ ਦੀ ਆਮਦ ਰਹੀ ਸੀ | ਹਰੀਕੇ ਹੈੱਡ ਵਰਕਸ ਤੋਂ ਸਤਲੁਜ ਦਰਿਆ ਵਿਚ ਲਹਿੰਦੇ ਪਾਸੇ ਹਿੱਥਾੜ ਖੇਤਰ 'ਚ ਸ਼ਾਮ ਚਾਰ ਵਜੇ ਰਿਪੋਰਟ ਅਨੁਸਾਰ ਛੱਡੇ ਜਾ ਰਹੇ ਪਾਣੀ 2 ਲੱਖ 75 ਹਜ਼ਾਰ 502 ਕਿਊਸ਼ਕ ਡਾਊਨ ਸਟਰੀਮ ਪਾਣੀ ਚੱਲ ਰਿਹਾ ਜਿਸ ਕਾਰਨ ਸਤਲੁਜ 'ਚ ਕਰੀਬ 55 ਹਜ਼ਾਰ ਪਾਣੀ ਦੀ ਆਮਦ ਘਟੀ ਹੈ ਜਿਸ ਕਾਰਨ ਸਤਲੁਜ 'ਚ ਹੜ੍ਹ ਪੀੜਤ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੈ | ਸਤਲੁਜ ਵਿਚ ਕਰੀਬ ਦੋ ਫੁੱਟ ਤੋਂ ਵਧੇਰੇ ਪਾਣੀ ਦਾ ਲੈਵਲ ਘੱਟ ਦਾ ਜਾ ਰਿਹਾ | ਸਤਲੁਜ ਦਰਿਆ ਨੇ ਫ਼ਿਰੋਜ਼ਪੁਰ ਤੇ ਹਰੀਕੇ ਖੇਤਰ ਦੇ ਅੰਦਰਲੇ ਪਾਸੇ ਦੋ ਦਰਜਨ ਤੋਂ ਵਧੇਰੇ ਪਿੰਡਾਂ ਸਭਰਾ, ਆਲੇ ਵਾਲਾ, ਜਲੋਕੀਆਂ ਬਹਿਕਾ, ਫੱਤੇਵਾਲਾ, ਕੁਤਬਦੀਨ ਵਾਲਾ, ਗਗੜਾਂ ਦੀ ਬਸਤੀ, ਬਸਤੀ ਕਿਸ਼ਨ ਸਿੰਘ ਵਾਲੀ, ਰੁਕਣੇ ਵਾਲਾ, ਕਾਲੇ ਕੇ ਹਥਾੜ, ਬੰਡਾਲਾ, ਹਾਮਦ ਚੱਕ, ਬਸਤੀ ਰੋੜਾਂ ਵਾਲੀ, ਬੁਰਜਾਂ ਦੀਆਂ ਬਹਿਕਾਂ, ਟੱਲੀ ਗੁਲਾਮ, ਧੀਰਾ ਧਾਰਾ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ, ਬਾਲਾ ਮੇਘਾ, ਜਾਮਾ ਮੇਘਾ, ਸੁਲਤਾਨ ਵਾਲਾ, ਨਿਜ਼ਾਮ ਵਾਲਾ, ਬਸਤੀ ਰਾਮ ਲਾਲ ਸਮੇਤ ਫ਼ਿਰੋਜ਼ਪੁਰ ਦੇ 70 ਤੋਂ ਵਧੇਰੇ ਪਿੰਡ ਪਾਣੀ ਦੀ ਮਾਰ ਹੇਠ ਹਨ | ਸਤਲੁਜ ਦਰਿਆ 'ਚ ਪਿਛਲੇ 30 ਦਿਨਾਂ ਦੇ ਵਿਚ ਹੌਲੀ ਹੌਲੀ ਵਧ ਰਹੇ ਹੜ੍ਹ ਦੇ ਪਾਣੀ ਨਾਲ ਪਿੰਡਾਂ ਵਿਚ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ | ਲੋਕਾਂ ਨੂੰ ਆਪਣੀਆਂ ਫਸਲਾਂ ਖਰਾਬ ਹੋਈਆਂ ਦੇਖ ਕੇ ਹੌਲ ਪੈ ਰਹੇ ਹਨ ਤੇ ਘਰਾਂ ਦੇ ਵਿਚ ਬੱਝੇ ਭੁੱਖਣ ਭਾਣੇ ਬੇਜ਼ੁਬਾਨ ਪਸ਼ੂ ਬਿਮਾਰੀ ਕਾਰਨ ਮਰ ਰਹੇ ਹਨ | ਲੋਕਾਂ ਦੇ ਘਰਾਂ ਦੇ ਵਿਚ ਪਾਣੀ ਆਉਣ ਕਰਕੇ ਘਰਾਂ ਦਾ ਸਮਾਨ ਖਰਾਬ ਹੋ ਚੁੱਕਾ ਹੈ ਤੇ ਕਈਆਂ ਨੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਘਰੇਲੂ ਸਮਾਨ ਰੱਖਿਆ ਪਿਆ ਹੈ, ਮੀਂਹ ਦੇ ਪਾਣੀ ਨਾਲ ਖਰਾਬ ਹੋ ਰਿਹਾ ਹੈ | ਘਰ ਪਾਣੀ ਦੀ ਲਪੇਟ 'ਚ ਆਉਣ ਕਾਰਨ ਡਿਗ ਰਹੇ ਹਨ ਤੇ ਕਈਆਂ ਘਰਾਂ ਨੂੰ ਤਰੇੜਾਂ ਪੈ ਗਈਆਂ ਹਨ | ਸਤਲੁਜ ਦਰਿਆ ਦੇ ਹੜ੍ਹ ਰੂਪੀ ਕਹਿਰ ਨੂੰ ਰੋਕਣ ਵਾਲਾ ਧੁੱਸੀ ਬੰਨ੍ਹ ਲਗਾਤਾਰ ਪਾਣੀ ਚੱਲਣ ਨਾਲ ਧੁਸੀਂ ਬੰਨ੍ਹ ਦੀ ਹਾਲਤ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਫ਼ਿਰੋਜ਼ਪੁਰ ਹਬੀਬ ਕੇ ਤੇ ਮੱਖੂ ਨਜ਼ਦੀਕ ਗੱਟਾ ਬਾਦਸ਼ਾਹ ਸਮੇਤ ਕੁੱਝ ਥਾਵਾਂ 'ਤੇ ਸਤਲੁਜ ਦੇ ਪਾਣੀ ਨੇ ਬੰਨ੍ਹਾਂ ਨੂੰ ਢਾਹ ਲਗਾਈ ਹੋਈ ਹੈ ਤੇ ਧੁਸੀਂ ਬੰਨ ਦਾ ਪਾਣੀ ਰਿਸ ਰਿਹਾ ਹੈ | ਧੁੱਸੀ ਬੰਨ ਨੂੰ ਲੱਗੀ ਢਾਹ ਨੂੰ ਠੀਕ ਕਰਨ ਲਈ ਨੌਜਵਾਨਾਂ, ਸਿੱਖ ਸੰਗਤਾਂ ਨੇ ਆਪਣੇ ਟਰੈਕਟਰ ਟਰਾਲੀਆਂ ਨਾਲ ਮਿੱਟੀ ਭਰ ਕੇ ਗੱਟਿਆਂ ਦੇ ਕਰੇਟ ਬਣਾ ਕੇ ਸਥਿਤੀ ਨੂੰ ਕਾਬੂ ਵਿਚ ਰੱਖਿਆ ਹੋਇਆ ਹੈ |
ਮਨੁੱਖਤਾ ਦੀ ਸੇਵਾ ਸੁਸਾਇਟੀ ਵਲੋਂ ਪਿੰਡਾਂ ਦਾ ਦੌਰਾ
ਗੁਰਪ੍ਰੀਤ ਮਿੰਟੂ ਨੇ ਅੱਜ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਪਿੰਡ ਹਾਮਦ ਚੈੱਕ ਵਿਖੇ ਹੜ੍ਹ ਪੀੜਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਲੜਾਈ ਬਹੁਤ ਲੰਮੀ ਹੈ | ਇਸ ਲਈ ਸੇਵਾ ਲੈ ਕੇ ਆ ਰਹੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜਦੋਂ ਪਾਣੀ ਉਤਰ ਜਾਵੇਗਾ ਉਦੋਂ ਸੇਵਾ ਆਪਣੇ ਹੱਥੀ ਉਨ੍ਹਾਂ ਹੜ੍ਹ ਪੀੜਤਾਂ ਤੱਕ ਲੈ ਕੇ ਜਾਣ ਤੇ ਕਣਕ ਦੀ ਬਿਜਾਈ ਵਾਸਤੇ ਬੀਜ ਖਾਦ ਡੀਜ਼ਲ ਆਦੀ ਸੇਵਾ ਕੀਤੀ ਜਾਵੇ |
ਇੰਦਰਜੀਤ ਨਿੱਕੂ ਵੀ ਪਹੁੰਚੇ ਹੜ੍ਹ ਪੀੜਤਾਂ ਕੋਲ
ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਵੀ ਆਪਣੀ ਟੀਮ ਨਾਲ ਮੱਲਾਂਵਾਲਾ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤਾਂ ਦੀ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮਗਰੀ ਦੀ ਵੰਡ ਕੀਤੀ |
ਮੁਸਲਿਮ ਭਾਈਚਾਰਾ ਮਦਦ ਲਈ ਆਇਆ ਅੱਗੇ
ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਲਈ ਜਿੱਥੇ ਸਿੱਖ ਸੰਸਥਾਵਾਂ ਦੇ ਲੋਕ ਅੱਗੇ ਆਏ ਹਨ ਉੱਥੇ ਹੀ ਮੁਸਲਿਮ ਭਾਈਚਾਰੇ ਦੇ ਲੋਕ ਵੀ ਹੁਣ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕੇ ਹੜ੍ਹ ਪੀੜਤ ਲੋਕਾਂ ਤੱਕ ਰਾਹਤ ਸਮਗਰੀ ਦੀ ਸੇਵਾ ਪਹੁੰਚਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਪਾਕਿਸਤਾਨ ਸਰਹੱਦ ਪਾਣੀ 'ਚ ਡੁੱਬੀ <br/> ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ
Ad Position 24